ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਪਿੰਡ ਸੂਲਰ ਵਿਖੇ ਤਿੰਨ ਸੜਕਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
46.37 ਲੱਖ ਰੁਪਏ ਦੀ ਲਾਗਤ ਨਾਲ ਹੋਣਗੀਆਂ ਤਿਆਰ, 1.63 ਕਿਲੋਮੀਟਰ ਲੰਬਾਈ ਵਾਲੀ ਤਿੰਨੋਂ ਸੜਕਾਂ ਦੀ ਮੁਰੰਮਤ ਨਾਲ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਦੌਰਾਨ ਮਿਲੇਗੀ ਵੱਡੀ ਸਹੂਲਤ
ਪਟਿਆਲਾ, 12 ਅਗਸਤ 2026 (ਮਧੂਸਾਰ ਬਿਊਰੋ) :- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਹਲਕਾ ਸਮਾਣਾ ਦੇ ਪਿੰਡ ਸੂਲਰ ਵਿਖੇ ਤਿੰਨ ਸੜਕਾਂ ਦੇ ਵਿਕਾਸ ਕਾਰਜਾਂ ਦੀ ਰਿਬਨ ਕੱਟ ਕੇ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ। ਇਨ੍ਹਾਂ ਤਿੰਨਾਂ ਸੜਕਾਂ ਦੀ ਕੁੱਲ ਲੰਬਾਈ 1.63 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਮੁਰੰਮਤ ’ਤੇ ਲਗਭਗ 46.37 ਲੱਖ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਵਿਕਾਸ ਕਾਰਜਾਂ ਦੇ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮੈਣ ਸੂਲਰ ਰੋਡ ਤੋਂ ਡੇਰਾ ਬਿੱਟੂ ਮਹੰਤ ਅਤੇ ਨਵਜੀਵਨੀ ਸਕੂਲ ਸੂਲਰ ਤੱਕ ਦੀ 0.23 ਕਿਲੋਮੀਟਰ ਲੰਬਾਈ ਵਾਲੀ ਸੜਕ ਦੀ ਮੁਰੰਮਤ ਦੇ ਕਾਰਜ ਸ਼ੁਰੂ ਕੀਤੇ ਗਏ ਹਨ, ਜਿਸ ਤੇ ਕਰੀਬ 6.33 ਲੱਖ ਰੁਪਏ ਲਾਗਤ ਆਵੇਗੀ। ਇਸੇ ਤਰ੍ਹਾਂ ਨਵਜੀਵਨੀ ਸਕੂਲ ਤੋਂ ਪਿੰਡ ਸੂਲਰ ਦੀ ਹੱਦ ਤੱਕ ਦੀ ਅੱਧਾ ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਕਰੀਬ 14.66 ਲੱਖ ਰੁਪਏ ਨਾਲ ਹੋਵੇਗੀ। ਜੇ.ਪੀ. ਕਲੋਨੀ ਸੂਲਰ ਬਾਊਂਡਰੀ ਤੋਂ ਰਿਵਾਸ ਬ੍ਰਾਹਮਣਾ ਪਟਿਆਲਾ ਮੈਣ ਰੋਡ ਤੱਕ ਦੀ 0.90 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਤੇ ਕਰੀਬ 25.38 ਲੱਖ ਰੁਪਏ ਖਰਚ ਆਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਸੜਕਾਂ ਨੂੰ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆ ਇਨ੍ਹਾਂ ਸੜਕਾਂ ਦੀ ਰਿਪੇਅਰ ਦੇ ਕਾਰਜ ਸ਼ੁਰੂ ਕੀਤੇ ਗਏ ਹਨ। ਇਹਨਾਂ ਸ਼ੜਕਾਂ ਦੇ ਬਣਨ ਨਾਲ ਪਿੰਡ ਸੂਲਰ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਰੋਜ਼ਾਨਾ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ।
ਚੇਅਰਮੈਨ ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਖੇਤਰ ਦੇ ਵਿਕਾਸ ਦੀ ਮਹੱਤਵਪੂਰਨ ਕੜੀ ਹਨ ਅਤੇ ਇਨ੍ਹਾਂ ਦੀ ਬਿਹਤਰ ਹਾਲਤ ਨਾਲ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਿੱਧਾ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸੜਕਾਂ ਦੀ ਮੁਰੰਮਤ ਦੇ ਕੰਮ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸ. ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਸਫ਼ਰ ਦੌਰਾਨ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ ਅਤੇ ਆਵਾਜਾਈ ਦੀ ਸਹੂਲਤ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਜੋਹਨ ਸੂਲਰ, ਇੰਦਰਜੀਤ ਸਿੰਘ ਬਲਾਕ ਸਮੰਤੀ ਮੈਂਬਰ, ਪਰਮਜੀਤ ਕੌਰ ਬਲਾਕ ਸਮੰਤੀ ਮੈਂਬਰ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਗਗਨਦੀਪ ਕੌਰ ਸਰਪੰਚ ਬੀਰ ਖੇੜੀ ਗੁਜਰਾਂ, ਜਸਵਿੰਦਰ ਸਿੰਘ ਕਾਲੇਕਾ, ਪਰਮਜੀਤ ਸਿੰਘ ਜੇ.ਪੀ, ਗੁਲਜਾਰ ਸਿੰਘ ਦੁਘਾਟ, ਹੇਮਇੰਦਰ ਸਿੰਘ ਮਾਲੋਮਾਜਰਾ, ਨਰਿੰਦਰ ਸਿੰਘ ਮੂੰਡਖੇੜਾ, ਮਨਜੀਤ ਸਿੰਘ ਹਾਂਡਾ, ਜਸਕਰਨ ਸਿੰਘ, ਕਰਨਜੀਤ ਸਿੰਘ ਗਿੱਲ, ਦਵਿੰਦਰਪਾਲ ਸਿੰਘ, ਮੁਨੀਸ਼ ਜੈਨ, ਅੰਮ੍ਰਿਤਪਾਲ ਸਿੰਘ ਤੂਰ, ਤਲਵਿੰਦਰ ਕਾਲੇਕਾ, ਕੈਪਟਨ ਮਲਕੀਤ ਸਿੰਘ, ਅਜਾਇਬ ਸਿੰਘ ਕਾਲੇਕਾ, ਪ੍ਰਭਜੀਤ ਸਿੰਘ, ਦੀਪਕ, ਨਿਰਮਲ, ਰੋਹਿਤ ਹਾਂਡਾ, ਸੰਜੂ ਧੀਮਾਨ, ਹਰਮੇਸ਼ ਸਿੰਘ, ਸੁਰੇਸ਼ ਕੁਮਾਰ, ਜਗਵਿੰਦਰ ਸਿੰਘ, ਬਲਜੀਤ ਸਿੰਘ, ਗੁਰਸਿਮਰਨ ਸਿੰਘ, ਨਸਰੂ ਖਾਨ, ਅੰਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨਿਅਰ, ਜਤਿਨ ਕੁਮਾਰ ਜੇ.ਈ. ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।

