ਪੰਜਾਬਪਟਿਆਲਾ

ਪ੍ਰੋ. ਹਰਵਿੰਦਰ ਕੌਰ ਨੌਹਰਾ ਦੀ ਪਲੇਠੀ ਪੁਸਤਕ ”ਹਕੀਕਤਾਂ ਦੇ ਸਨਮੁੱਖ” ਦਾ ਰਿਲੀਜ਼

ਸਾਹਿਤ ਨੌਜਵਾਨਾਂ ਨੂੰ ਸਹੀ ਰਾਹ ‘ਤੇ ਤੋਰਨ ਲਈ ਪਾਰਖੂ ਸਿੱਖਿਆ ਪ੍ਰਦਾਨ ਕਰਦਾ ਪ੍ਰੋ: ਬਡੂੰਗਰ
ਪਟਿਆਲਾ, 17 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪ੍ਰੋ. ਹਰਵਿੰਦਰ ਕੌਰ ਨੌਹਰਾ ਦੀ ਪਲੇਠੀ ਪੁਸਤਕ ”ਹਕੀਕਤਾਂ ਦੇ ਸਨਮੁੱਖ” ਦਾ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮੁੱਖ ਮਹਿਮਾਨ ਵਂਜੋਂ ਸ਼ਿਰਕਤ ਕੀਤੀ।

ਬਡੂੰਗਰ ਨੇ ਕਿਹਾ ਕਿ ਇੱਕ ਲਿਖਾਰੀ ਸਮਾਜ ਅੰਦਰ ਵਾਪਰ ਰਹੀਆਂ ਘਟਨਾਵਾਂ ਅਤੇ ਤਜ਼ਰਬਿਆਂ ਨੂੰ ਆਪਣੇ ਸ਼ਬਦਾਂ ਵਿੱਚ ਲੋਕਾਂ ਦੇ ਸਾਹਮਣੇ ਰੱਖਦਾ ਹੈ। ਜਿਸ ਤੋਂ ਪਾਠਕ ਸੇਧ ਲੈਂਦੇ ਹਨ ਤੇ ਉਨ੍ਹਾਂ ਤੋਂ ਸਿੱਖਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਭਾਵੇਂ ਸਾਹਿਤਕ ਪੜ੍ਹਨ ਦੀ ਰੂਚੀ ਘੱਟ ਗਈ ਹੈ ਪਰ ਖ਼ਤਮ ਨਹੀਂ ਹੋਈ। ਅੱਜ ਜੋ ਸਾਹਿਤ ਪਾਠਕਾਂ ਲਈ ਰਚਿਆ ਜਾ ਰਿਹਾ ਹੈ। ਉਹ ਮਿਆਰੀ ਕਿਸਮ ਦਾ ਨਹੀਂ ਹੈ ਕਿਉਂਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਸਹੀ ਕਦਰਾਂ ਕੀਮਤਾਂ ਨਾਲ ਜੋੜਨ ਦੀ, ਸਹੀ ਰਾਹ ‘ਤੇ ਤੋਰਨ ਲਈ ਪਾਰਖੂ ਸਿੱਖਿਆ ਦੀ, ਜਿਸ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਸਮਾਜ ਦੀ ਅਸਲੀਅਤ ਤੋਂ ਜਾਣੂ ਹੋਵੇ ਤੇ ਜਿੰਦਗੀ ਦੇ ਮਾਅਨੇ ਸਮਝੇ ਅਤੇ ਭਟਕਣ ਤੋਂ ਹਟ ਕੇ ਸਹੀ ਰਾਸਤਾ ਅਪਣਾਵੇ।
ਕਾਲਜ ਦੇ ਪ੍ਰਿੰਸੀਪਲ ਡਾ: ਸੁਖਬੀਰ ਸਿੰਘ ਥਿੰਦ ਨੇ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦਾ ਨਿੱਘਾ ਸੁਆਗਤ ਕੀਤਾ ਤੇ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਕਾਲਜ ਅੰਦਰ ਪਿਛਲੇ ਤਿੰਨ ਸਾਲਾਂ ਤੋਂ ਪੱਤਰਕਾਰੀ ਤੇ ਜੰਨ ਸੰਚਾਰ ਦੀ ਪੜ੍ਹਾਈ ਕਰਵਾ ਰਹੇ ਪ੍ਰੋ: ਹਰਵਿੰਦਰ ਕੌਰ ਨੌਹਰਾ ਬੜੇ ਮਿਹਨਤੀ ਹੈ। ਉਨ੍ਹਾਂ ਨੇ ਕਾਲਜ ਅੰਦਰ 2014 ਵਿੱਚ ਸ਼ੁਰੂ ਕੀਤੇ ਪੱਤਰਕਾਰੀ ਵਿਭਾਗ ਨੂੰ ਮਿਹਨਤ ਨਾਲ ਚਲਾਇਆ। ਜੋ ਕਿ ਅੱਜ ਤੀਜੇ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ।
ਇਸ ਮੌਕੇ ”ਹਕੀਕਤਾਂ ਦੇ ਸਨਮੁੱਖ” ਕਿਤਾਬ ਬਾਰੇ ਰੌਸ਼ਨੀ ਪਾਉਂਦਿਆਂ ਹੋਇਆਂ ਡਾ: ਇੰਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੋ. ਨੌਹਰਾ ਨੇ ਆਪਣੀ ਪੁਸਤਕ ਵਿੱਚ ਸ਼ਾਮਲ ਵੱਖ-ਵੱਖ ਸਮਾਜਿਕ ਵਿਸ਼ਿਆਂ ਨਾਲ ਸਬੰਧਿਤ 23 ਲੇਖਾਂ ਨੂੰ ਸੰਗ੍ਰਿਹਤ ਕੀਤਾ ਹੈ। ਜਿਸ ਰਾਹੀਂ ਪੰਜਾਬ ਤੇ ਦੇਸ਼ ਪੱਧਰ ਦੇ ਕਈ ਗੰਭੀਰ ਮਾਮਲਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਡਾ: ਸੁਖਬੀਰ ਸਿੰਘ ਥਿੰਦ, ਡਾ: ਇੰਦਰਜੀਤ ਸਿੰਘ ਚੀਮਾ, ਪ੍ਰੋ: ਹਰਵਿੰਦਰ ਕੌਰ ਨੌਹਰਾ, ਪ੍ਰੋ: ਅਮਰਿੰਦਰ ਸਿੰਘ ਟਿਵਾਣਾ ਆਦਿ ਨੇ ਪ੍ਰੋ: ਬਡੂੰਗਰ ਦਾ ਸਨਮਾਨ ਵੀ ਕੀਤਾ। ਇਸ ਮੌਕ ਹੋਰਨਾਂ ਤੋਂ ਇਲਾਵਾ ਪ੍ਰੋ: ਅਮਰਿੰਦਰ ਸਿੰਘ ਟਿਵਾਣਾ, ਪਰਜਮੀਤ ਸਿੰਘ ਸਰੋਆ ਪੀ.ਏ. ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਆਦਿ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *