ਅੰਮ੍ਰਿਤਸਰਚੰਡੀਗੜ੍ਹਪੰਜਾਬ

ਅੰਮ੍ਰਿਤਸਰ ਚ BOP ਭਰੋਭਾਲ ਤੋਂ 1 ਕਿਲੋ 990 ਗ੍ਰਾਮ ਹੈਰੋਇਨ ਬਰਾਮਦ

ਅੰਮ੍ਰਿਤਸਰ- (ਮਧੂਸਾਰ ਬਿਊਰੋ) ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਸਰਹੱਦੀ ਖੇਤਰ ‘ਚ ਬੀਓਪੀ ਭਰੋਭਾਲ ਤੋਂ 1 ਕਿਲੋ 990 ਗ੍ਰਾਮ ਹੈਰੋਇਨ ਬਰਾਮਦ ਕੀਤੀ। ਹੈਰੋਇਨ ਜ਼ਬਤ ਕਰਨ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 61-85 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਹੈਰੋਇਨ ਕਿਸਦੀ ਸੀ ਅਤੇ ਇਸਨੂੰ ਸਰਹੱਦੀ ਖੇਤਰ ਵਿੱਚ ਕਿਸਨੇ ਛੱਡਿਆ ਸੀ।

ਪੁਲਸ ਅਨੁਸਾਰ ਇਹ ਮਾਮਲਾ ਬੀਐਸਐਫ ਦੀ ‘ਏ’ ਕੰਪਨੀ, 181 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਕੇਸ਼ ਨੇਗੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਬੀਓਪੀ ਭਰੋਭਾਲ ਖੇਤਰ ਤੋਂ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਗਏ ਹਨ। ਜਿਸ ਵਿਚ ਹੈਰੋਇਨ ਦਾ ਕੁੱਲ ਭਾਰ 1 ਕਿਲੋ 990 ਗ੍ਰਾਮ ਹੈ ਅਤੇ 203 ਗ੍ਰਾਮ ਪੈਕਿੰਗ ਸਮੱਗਰੀ ਵੀ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਜਾਂਚ ਅਧਿਕਾਰੀ ਏਐਸਆਈ ਸਾਹਿਬ ਸਿੰਘ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ।

Leave a Reply

Your email address will not be published. Required fields are marked *