ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੇ ਨੌਜਵਾਨਾਂ ਦੇ ਸਵਾਲਾਂ ਦੇ ਬੇਬਾਕ ਜਵਾਬ
ਮੇਰੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀ, ਮੈਂ ਮਿਹਨਤ ਰੂਪੀ ਪੌੜੀਆਂ ਚੜ੍ਹ ਕੇ ਇੱਥੇ ਤੱਕ ਪਹੁੰਚਿਆ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਪੰਚਕੂਲਾ 21 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ‘ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਨੌਜਵਾਨਾਂ ਨਾਲ ਬੇਬਾਕ ਅਤੇ ਆਪਣੀ ਗੱਲਬਾਤ ਕੀਤੀ। ਯੁਵਾ ਉੱਦਮੀਆਂ ਨੇ ਮੁੱਖ ਮੰਤਰੀ ਤੋਂ ਰਾਜਨੀਤੀ ਵਿੱਚ ਬਿਨਾਂ ਵਿਰਸੇ ਦੇ ਅੱਗੇ ਵਧਣ, ਅਸਫਲਤਾ ਤੋਂ ਉੱਭਰਨ, ਤਕਨੀਕ, ਖੇਡਾਂ, ਰੁਜ਼ਗਾਰ, ਨਸ਼ੇ ਦੀ ਚੁਣੌਤੀ, ਸਟਾਰਟਅੱਪ, ਸਰਕਾਰੀ ਕੰਮਕਾਜ ਦੀ ਗਤੀ ਅਤੇ ਪਰਿਵਾਰ ਵਰਗੇ ਸਿੱਧੇ-ਸਵਾਲ ਪੁੱਛੇ।
ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਜੇਨ-ਜ਼ੈੱਡ ਨੂੰ ਜੇਨ-ਐੱਚ (ਹਰਿਆਣਾ) ਕਹਿ ਰਹੇ ਹੋ ਅਤੇ ਮੈਂ ਇਸ ਨੂੰ ਜੇਨ-ਐੱਚ.ਬੀ. (ਹਰਿਆਣਾ-ਭਾਰਤ) ਕਹਾਂਗਾ, ਯਾਨੀ ਕਿ ਜੇਨ-ਐੱਚ.ਬੀ. ਭਾਰਤ ਦੀ ਹਾਰਟਬੀਟ ਹਨ। ਇਸ ਪ੍ਰੋਗਰਾਮ ਨੂੰ 4000 ਤੋਂ ਵੱਧ ਸੰਸਥਾਵਾਂ ਵਿੱਚ ਲਾਈਵ ਦੇਖਿਆ ਗਿਆ। ਮੁੱਖ ਮੰਤਰੀ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀ, ਸਿਰਫ਼ ਪੌੜੀਆਂ ਸਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਅਸਫਲਤਾ ਨੂੰ ਆਪਣੀ ਪਛਾਣ ਨਾ ਬਣਨ ਦਿਓ, ਕੰਮ ਨੂੰ ਆਪਣੀ ਪਛਾਣ ਬਣਾਓ ਅਤੇ ਤੇਜ਼ ਸਫਲਤਾ ਦੀ ਬਜਾਏ ਨਿਰੰਤਰਤਾ, ਭਰੋਸੇਯੋਗਤਾ ਅਤੇ ਧੀਰਜ ਨੂੰ ਆਪਣੀ ਪੂੰਜੀ ਬਣਾਓ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀ, ਸਿਰਫ਼ ਪੌੜੀਆਂ ਸਨ ਅਤੇ ਕਈ ਵਾਰ ਅਗਲੀ ਪੌੜੀ ਦਿਖਾਈ ਵੀ ਨਹੀਂ ਦਿੰਦੀ ਸੀ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਚੋਣ ਖੁਦ ਲੜਨ ਦੀ ਨਹੀਂ ਸਗੋਂ ਕਿਸੇ ਹੋਰ ਨੂੰ ਲੜਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਚੋਣ ਵਿੱਚ ਉਨ੍ਹਾਂ ਨੇ ਰਾਤ ਨੂੰ 2-2 ਵਜੇ ਤੱਕ ਮਿਹਨਤ ਕੀਤੀ। ਫਿਰ 2009 ਵਿੱਚ ਜਦੋਂ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਗਿਆ ਤਾਂ ਉਸ ਸਮੇਂ ਉਨ੍ਹਾਂ ਕੋਲ ਪੈਸੇ ਨਹੀਂ ਸਨ, ਪਰ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਵਾਈ। 2009 ਦੀ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਇਹ ਤੈਅ ਕੀਤਾ ਕਿ ਹਾਰ ਨੂੰ ਆਪਣਾ ਪਰਿਚੈ ਨਹੀਂ ਬਣਨ ਦੇਣਗੇ, ਸਗੋਂ ਉਸ ਤੋਂ ਸਿੱਖਣਗੇ। ਅਗਲੇ ਹੀ ਦਿਨ ਉਹ ਫਿਰ ਲੋਕਾਂ ਦੇ ਵਿੱਚ ਪਹੁੰਚ ਗਏ। ਨਾ ਕੋਈ ਅਹੁਦਾ ਸੀ ਅਤੇ ਨਾ ਅਗਲੀ ਟਿਕਟ ਦਾ ਭਰੋਸਾ, ਪਰ ਕੰਮ ਕਰਨ ਦਾ ਫੈਸਲਾ ਸੀ। ਇਸੇ ਭਾਵਨਾ ਦੇ ਚਲਦਿਆਂ ਉਨ੍ਹਾਂ ਨੇ 2014 ਦੀ ਚੋਣ ਵੱਡੇ ਫਰਕ ਨਾਲ ਜਿੱਤੀ।
ਉਨ੍ਹਾਂ ਦੱਸਿਆ ਕਿ 1996 ਵਿੱਚ ਸ਼੍ਰੀ ਨਰਿੰਦਰ ਮੋਦੀ ਹਰਿਆਣਾ ਵਿੱਚ ਭਾਜਪਾ ਇੰਚਾਰਜ ਸਨ ਤਦ ਉਨ੍ਹਾਂ ਨੇ ਪੰਚਕੂਲਾ ਦਫ਼ਤਰ ਵਿੱਚ ਕੰਪਿਊਟਰ ਭਿਜਵਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ 1996 ਵਿੱਚ ਪਾਰਟੀ ਦਫ਼ਤਰ ਵਿੱਚ ਕੰਪਿਊਟਰ ਚਲਾਉਂਦੇ ਸਮੇਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਮੁੱਖ ਮੰਤਰੀ ਬਣਨਗੇ। ਨਵੀਂ ਤਕਨੀਕ ਨੂੰ ਸਿੱਖਣ ਦਾ ਲਾਭ ਨੌਜਵਾਨਾਂ ਨੂੰ ਜ਼ਰੂਰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਪਹਿਲਾਂ ਅਜਿਹਾ ਦੌਰ ਸੀ ਤਾਂ ਉਸਦੀ ਇੱਛਾ ਨੂੰ ਮਾਰ ਦਿੱਤਾ ਜਾਂਦਾ। ਅੱਜ ਜੋ ਨੌਜਵਾਨ ਹਨ ਉਹ ਉਸ ਸਮੇਂ 8-10 ਸਾਲ ਦਾ ਬੱਚਾ ਸੀ, ਇਸ ਲਈ ਉਸ ਨੇ ਉਸ ਦੌਰ ਦੇ ਹਾਲਾਤ ਦੀ ਜਾਣਕਾਰੀ ਨਹੀਂ ਹੈ, ਪ੍ਰੰਤੂ ਅਸੀਂ ਪੁਰਾਣਾ ਦੌਰ ਵੀ ਦੇਖਿਆ ਹੈ ਅਤੇ ਅੱਜ ਦਾ ਦੌਰ ਵੀ ਦੇਖ ਰਹੇ ਹਾਂ ਜਿਸ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ।
ਸਵਾਲ: 2009 ਦੀ ਚੋਣੀ ਹਾਰ ਤੋਂ ਤੁਸੀਂ ਕੀ ਸਿੱਖਿਆ?
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦਿਨ ਚੋਣ ਹਾਰੇ ਉਸੇ ਦਿਨ ਦੁੱਗਣੇ ਜੋਸ਼ ਨਾਲ ਫਿਰ ਤੋਂ ਖੜ੍ਹੇ ਹੋ ਗਏ ਸਨ। ਮੇਰੇ ਲਈ ਪਦ ਦੀ ਅਹਿਮੀਅਤ ਨਹੀਂ ਰਹੀ ਸਗੋਂ ਰਾਸ਼ਟਰ ਪ੍ਰਥਮ ਦੀ ਭਾਵਨਾ ਸਰਵਉੱਚ ਰਹੀ ਹੈ। ਉਸ ਸਮੇਂ ਜਦੋਂ ਅਸੀਂ ਇੰਟਰਨੈੱਟ ’ਤੇ ਸਰਚ ਕਰਦੇ ਸੀ ਤਾਂ ਗੂਗਲ ਵੀ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਨੂੰ ਟਾਪ ਭਿ੍ਰਸ਼ਟ ਦੇਸ਼ਾਂ ਦੀ ਸੂਚੀ ਵਿੱਚ ਦਿਖਾਉਂਦਾ ਸੀ, ਇਹ ਦੇਖ ਕੇ ਸਾਨੂੰ ਬਹੁਤ ਦੁੱਖ ਹੁੰਦਾ ਸੀ। ਪਰ ਇਹ ਮੋਦੀ ਜੀ ਦੀ ਅਗਵਾਈ ਦਾ ਕਮਾਲ ਹੈ ਕਿ ਅੱਜ ਦੁਨੀਆ ਦਾ ਹਰ ਦੇਸ਼ ਭਾਰਤਵਾਸੀਆਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦਾ ਹੈ। ਮੇਰੇ ਮਨ ਵਿੱਚ ਲੋਕਾਂ ਦੀ ਮਦਦ ਕਰਨ ਦੀ ਜੋ ਭਾਵਨਾ ਰਹੀ ਉਸ ਨੂੰ ਚਲਦੇ 2014 ਵਿੱਚ ਲੋਕਾਂ ਨੇ ਮੈਨੂੰ ਜੇਤੂ ਬਣਾਇਆ ਅਤੇ ਪਾਰਟੀ ਨੇ ਮੈਨੂੰ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਦਿੱਤੇ। ਉਸ ਤੋਂ ਬਾਅਦ ਮੈਨੂੰ ਸਾਂਸਦ, ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਬਣਨ ਦਾ ਜੋ ਮੌਕਾ ਮਿਲਿਆ ਉਹ ਲੋਕਾਂ ਦਾ ਪ੍ਰੇਮ ਉਨ੍ਹਾਂ ਪ੍ਰਤੀ ਮੇਰੀ ਜ਼ਿੰਮੇਵਾਰੀ ਦੀ ਭਾਵਨਾ ਦੇ ਨਾਲ ਨਾਲ ਪਾਰਟੀ ਵਿਚ ਮਿਲੇ ਮੌਕੇ ਦਾ ਨਤੀਜਾ ਹੈ।

