ਦਿੱਲੀ ਪੁਲਸ ਨੇ ਮੰਨੀ ਰਾਹੁਲ ਗਾਂਧੀ ਗੱਲ, ਪੈਲੇਟ ਗੰਨ ਮਾਮਲੇ ’ਚ 69R ਕੀਤੀ ਦਰਜ
ਨਵੀਂ ਦਿੱਲੀ 21 ਅਗਸਤ (ਮਧੂਸਾਰ ਬਿਊਰੋ) ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਪਿਛਲੇ ਕਈ ਘੰਟਿਆਂ ਤੋਂ ਦਿੱਲੀ ਦੇ ਪਾਰਲੀਮੈਂਟ ਸਟਰੀਟ ਪੁਲਸ ਸਟੇਸ਼ਨ ਦੇ ਬਾਹਰ ਧਰਨਾ ਦੇ ਰਹੇ ਸਨ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਮੌਕੇ ’ਤੇ ਮੌਜੂਦ ਸਨ। ਰਾਹੁਲ ਗਾਂਧੀ ਜੰਤਰ-ਮੰਤਰ ’ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਵਰਤੀ ਗਈ ਪੈਲੇਟ ਗਨ ਦੇ ਪੀੜਤ ਸਾਹਿਲ ਲੋਚਾਬ ਨੂੰ ਡੀਸੀਪੀ ਦੇ ਦਫ਼ਤਰ ਲੈ ਕੇ ਆਏ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਮਾਮਲੇ ਦੀ ਜਾਂਚ ਕਿੰਨੀ ਅੱਗੇ ਵਧੀ ਹੈ ਅਤੇ ਪੁਲਸ ਨੇ ਕੀ ਕਾਰਵਾਈ ਕੀਤੀ ਹੈ। ਰਾਹੁਲ ਗਾਂਧੀ ਦੀ ਮੰਗ ’ਤੇ ਦਿੱਲੀ ਪੁਲਸ ਨੇ ਅੰਤ ਵਿੱਚ ਐਫਆਈਆਰ ਦਰਜ ਕੀਤੀ।

