ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ :
ਪ੍ਰਾਈਵੇਟ ਵਿਦਿਅਕ ਅਦਾਰੇ ਅਤੇ ਬਾਜ਼ਾਰ ਰਹੇ ਬੰਦ
ਸਰਕਾਰੀ ਤੇ ਪ੍ਰਾਈਵੇਟ ਹਜ਼ਾਰਾਂ ਬੱਸਾਂ ਦਾ ਰਿਹਾ ਚੱਕਾ ਜਾਮ
ਮੋਰਚੇ ਦੇ ਮੁੱਖੀ ਬਾਪੂ ਗੁਰਚਰਨ ਸਿੰਘ ਨੇ ਮੋਰਚੇ ਨੂੰ ਕਾਮਯਾਬ ਕਰਨ ਲਈ ਪੰਜਾਬ ਵਾਸੀਆਂਦਾ ਕੀਤਾ ਧੰਨਵਾਦ
ਪਟਿਆਲਾ, 21 ਅਗਸਤ (ਮਧੂਸਾਰ ਬਿਊਰੋ) ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾਂ ਮਿਲਿਆ!ਕੌਮੀ ਇਨਸਾਨ ਮੋਰਚੇ ਦੇ ਮੁੱਖੀ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਨੇ ਅੱਜ ਦੇ ਬੰਦ ਨੂੰ ਸ਼ਾਂਤ ਮਾਈ ਢੰਗ ਨਾਲ ਸਫਲ ਬਣਾਉਣ ਕਈ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਹੈ! ਉਹਨਾਂ ਉਹਨਾਂ ਲੋਕਾਂ ਤੋਂ ਵੀ ਮੁਆਫੀ ਮੰਗੀ ਜਿਹਨਾਂ ਨੂੰ ਬੰਦ ਕਾਰਨ ਭਾਰੀ ਮੁਸ਼ਕਿਲਾਂ ਦਾ ਸ਼ਹਾਮਣਾਕਰਨਾ ਪਿਆ! ਅੱਜ ਦੇ ਇਸ ਬੰਦ ਨੂੰ ਸਫਲ ਬਣਾਉਣ ਲਈ ਵੱਖ ਵੱਖ ਰਾਜਸੀ, ਧਾਰਮਿਕ. ਸਮਾਜਿਕ ਜਥੇਬੰਦੀਆਂ, ਐਸ ਜੀ ਪੀ ਸੀ, ਪ੍ਰਾਈਵੇਟ ‘ਵੱਖ ਵੱਖ ਮੁਲਾਜ਼ਮ ਅਤੇ ਕਿਸਾਨ ਯੂਨੀਅਨਾਂ ਤੋਂ ਇਲਾਵਾ ਵਪਾਰੀ ਵਰਗ ਵੱਲੋਂ ਆਪਣਾ ਭਰਵਾਂ ਸਮਰਥਨ ਦਿੱਤਾ ਗਿਆ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਮੋਰਚੇ ਦੇ ਬਾਨੀ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਹੇਠ ਪਟਿਆਲ ਦੇ ਨਵੇਂ ਬੱਸ ਸਟੈਂਡ ਅੱਗੇ ਭਾਰੀ ਰੋਸ਼ ਵਿਖਾਵਾ ਕੀਤਾ ਗਿਆ ਅਤੇ ਇੱਥੇ ਸੜਕ ਦੇ ਦੋਵੇਂ ਪਾਸਿਆਂ ਤੇ ਆਪਣੇ ਵਹੀਕਲ ਲੱਗਾ ਕਿ ਸੜਕ ਨੂੰ ਸਵੇਰੇ 7ਵਜੇ ਤੋਂ ਦੁਪਿਹਰ 2ਵਜੇ ਤੱਕ ਬੰਦ ਕਰ ਰੱਖਿਆ ਗਿਆ ! ਸਾਰੀਆਂ ਬੱਸਾਂ ਨੂੰ ਬੱਸ ਸਟੈਂਡ ਦੇ ਨਾਂ ਅੰਦਰ ਜਾਣ ਦਿੱਤਾ ਗਿਆ ਅਤੇ ਨਾਂ ਹੀ ਬਹਾਰ ਆਉਂਣ ਦਿੱਤਾ ਗਿਆ!ਜਿਸ ਕਾਰਨ ਪੀ ਆਰ ਟੀ ਸੀ, ਪੰਜਾਬ ਰੋਡਵੇਜ ਅਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸ਼ਹਾਮਣਾਂ ਕਰਨਾ ਪਿਆ! ਪਟਿਆਲਾ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਕਸਬਿਆਂ ਚ ਅੱਜ ਮੁਕੰਮਲ ਬੰਦ ਰਿਹਾ ਇਸ ਸਮੇਂ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਇਸ ਮੌਕੇ ਮੋਰਚੇ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇ ਬਾਜ਼ੀ ਕੀਤੀ ਗਈ! ਇਸ ਮੌਕੇ ਬਾਪੂ ਗੁਰਚਰਨ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰਾਂ ਮਿਲੀ ਭੁਗਤ ਕਰ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੀ ਬੀਮਾਰ ਪਈ ਬਜ਼ੁਰਗ ਮਾਤਾ ਨੂੰ ਮਿਲਣ ਲਈ ਰਿਹਾਈ ਤਾਂ ਕੀ ਪਰੋਲ ਵੀ ਨਹੀ ਦੇ ਰਹੀਆਂ!
ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਹੋਰ ਸਮਾਂ ਜੇਲ੍ਹਾਂ ਵਿੱਚ ਰੱਖਣਾ ਇਨਸਾਫ਼ ਦੇ ਸਿਧਾਂਤਾਂ ਦੇ ਉਲਟ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ। ਅਜਿਹਾ ਕਰਨ ਤੇ ਕੌਮੀ ਇਨਸਾਫ ਮੋਰਚੇ ਨੂੰ ਅੱਗੋਂ ਹੋਰ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪਵੇਗਾ!
ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਬੰਦੀ ਸਿੰਘਾਂ ਨੂੰ ਇਨਸਾਫ਼ ਦਿਵਾਉਣ ਲਈ ਹੈ! ਇਸ ਮੌਕੇ ਜਥੇਦਾਰ ਗੁਰਜੰਟ ਸਿੰਘ, ਜਸਵੰਤ ਸਿੰਘ ਅਕੌਤ, ਇੰਦਰਜੀਤ ਸਿੰਘ ਅਰਬਨ ਅਸਟੇਟਜਥੇਦਾਰ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਜੋਗੀ ਪੁਰ, ਪਰਮਜੀਤ ਸਿੰਘ ਰਾਏਪੁਰ, ਮਨਜੀਤ ਸਿੰਘ ਚਹਿਲ , ਰਣਜੀਤ ਸਿੰਘ ਨਲੀਨਾ ਤੋਂ ਇਲਾਵਾ ਮੋਰਚੇ ਦੇ ਹੋਰ ਬਹੁਤ ਸਾਰੇ ਆਗੂ ਇਸ ਮੌਕੇ ਹਾਜ਼ਰ ਸਨ!

