ਪਿਉ-ਦਾਦੇ ਤੇ ਰਾਹ ਤੇ ਚੱਲੇ ਆਪ ਉਮੀਦਵਾਰ ਅਜੀਤਪਾਲ ਕੋਹਲੀ
ਦਾਦੇ ਨੇ ਸਾਇਕਲ ਤੇ ਪਿਉ ਨੇ ਸਕੂਟਰ ਤੇ ਲੜੀ ਚੋਣ, ਆਪ ਵੀ ਚੁੱਕੀ ਐਕਟਿਵਾ
ਪਟਿਆਲਾ, 2 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਿਧਾਨ ਸਭਾ ਹਲਕਾ ਪਟਿਆਲਾ ਸਹਿਰੀ ਤੋਂ ਆਮ ਆਦਮੀ ਪਾਰਟੀੇ ਦੇ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਹੁਣ ਆਪਣੇ ਪਿਉ ਦਾਦੇ ਦੇ ਰਾਹ ਤੇ ਤੁਰਦੇ ਨਜਰ ਆ ਰਹੇ ਹਨ। ਅਜੀਤਪਾਲ ਦੇ ਦਾਦਾ ਸ. ਸਰਦਾਰਾ ਸਿੰਘ ਕੋਹਲੀ ਨੇ ਪਟਿਆਲਾ ਹਲਕੇ ਤੋਂ ਵਿਧਾਇਕ ਵਜੋਂ ਚੋਣ ਲੜਦੇ ਹੋਏ ਸਾਇਕਲ ਤੇ ਪ੍ਰਚਾਰ ਕੀਤਾ ਸੀ। ਉਨਾ ਨੇ ਸਾਰਾ ਦਿਨ ਖੁਦ ਹੀ ਸਾਇਕਲ ਤੇ ਆਪਣਾ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਆਪਣੇ ਬਾਰੇ ਅਤੇ ਜਿੱਤਣ ਤੋਂ ਬਾਅਦ ਸਹਿਰ ਲਈ ਕੀਤੇ ਜਾਣ ਵਾਲੇ ਕੰਮਾ ਨੂੰ ਦੱਸਣ ਤੇ ਜੋਰ ਦਿੱਤਾ, ਜਿਸ ਨੂੰ ਵੇਖਦਿਆਂ ਉਨਾ ਨੂੰ ਸਹਿਰ ਵਾਸੀਆਂ ਭਾਰੀ ਬਹੁਮਤ ਨਾਲ ਜਿਤਾ ਕਿ ਭੇਜਿਆ ਸੀ। ਇਸ ਤੋਂ ਬਾਅਦ ਜੇਕਰ ਗਲ ਉਨਾ ਦੇ ਪਿਤਾ ਸ ਸੁਰਜੀਤ ਸਿਘ ਕੋਹਲੀ ਦੀ ਕੀਤੀ ਜਾਵੇ ਤਾਂ ਉਨਾ ਨੇ ਰਾਜਨੀਤੀ ਵਿਚ ਆਪਣਾ ਨਾਮ ਇਕ ਬੇਦਾਗ ਸਖਸੀਅਤ ਵਜੋਂ ਬਣਾ ਕੇ ਰੱਖਿਆ, ਉਨਾ ਨੇ ਆਪਣੀ ਹਰ ਚੋਣ ਵਿਚ ਵੈਸਪਾ ਸਕੂਟਰ ਦੀ ਹੀ ਵਰਤੋਂ ਕੀਤੀ। ਉਨਾ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਸਕੂਟਰ ਤੇ ਜਾਣ ਨੂੰ ਤਰਜੀਹ ਦਿੱਤੀ।
ਇਥੋਂ ਤੱਕ ਕਿ ਸ. ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ ਨੇ ਹਰ ਇਕ ਘਰ ਅਤੇ ਗਲੀ, ਮੁਹੱਲੇ ਤੱਕ ਪਹੁਚੰ ਬਣਾਊਣ ਲਈ ਸਕੂਟਰ ਨੂੰ ਸਾਥੀ ਬਣਾਉਣਾ ਹੀ ਬਿਹਤਰ ਸਮਝਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਵੇਰੇ ਘਰ ਤੋਂ ਹੀ ਸਕੂਟਰ ਤੇ ਨਿਕਲਦੇ ਸਨ ਅਤੇ ਸਾਮ ਨੂੰ ਸਹਿਰ ਦੇ ਸਾਰੇ ਕੰਮ ਕਾਰ ਨਿਪਟਾ ਕਿ ਘਰ ਨੂੰ ਵੀ ਸਕੂਟਰ ਤੇ ਜਾਦੇ ਸਨ, ਜਿਸ ਪ੍ਰਤੀ ਉਨਾ ਦਾ ਕਹਿਣਾ ਹੈ ਕਿ ਅਸੀਂ ਗੱਡੀ ਵਿਚ ਹਰ ਇਕ ਨੂੰ ਨਹੀਂ ਮਿਲ ਸਕਦੇ ਅਤੇ ਨਾ ਹੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਤੱਕ ਸਕਦੇ ਹਾਂ, ਇਸ ਲਈ ਜਰੂਰੀ ਹੈ ਕਿ ਸਕੂਟਰ ਤੇ ਜਾਉ ਅਤੇ ਲੋਕਾਂ ਦੀ ਹਰ ਸਮੱਸਿਆ ਨੂੰ ਨੇੜੇ ਤੋਂ ਵੇਖੋ। ਇਸੇ ਤਰਾਂ ਹੁਣ ਆਮ ਆਦਮੀ ਪਾਰਟੀ ਦੇ ੳਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਨੇ ਵੀ ਆਪਣੇ ਦਾਦੇ ਅਤੇ ਪਿਤਾ ਦੀ ਤਰਾਂ ਐਕਟਿਵਾ ਨੂੰ ਆਪਣਾ ਸਾਥੀ ਬਣਾ ਲਿਆ ਹੈ। ਉਨਾ ਨੇ ਅੱਜ ਸਾਰਾ ਦਿਨ ਅਤੇ ਇਸ ਤੋਂ ਪਹਿਲਾਂ ਵੀ ਅੇਕਟਿਵਾ ਤੇ ਜਾ ਕੇ ਪ੍ਰਚਾਰ ਕੀਤਾ। ਸ. ਅਜਤੀਪਾਲ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਪਟਿਆਲਾ ਸਹਿਰ ਦੀ ਅਬਾਦੀ ਬਹੁਤ ਹੈ। ਇਹ ਬਹੁਤ ਵੱਡਾ ਸਹਿਰ ਬਹੁਤ ਘੱਟ ਜਗਾ ਤੇ ਵਸਿਆ ਹੋਇਆ ਹੈ। ਇਸ ਸਹਿਰ ਦੀਆਂ ਗਲੀਆਂ ਬਹੁਤ ਤੰਗ ਹਨ, ਜਿਨਾ ਵਿਚ ਗੱਡੀ ਤੇ ਜਾ ਕੇ ਲੋਕਾਂ ਨੂੰ ਨਹੀਂ ਮਿਲਿਆ ਜਾ ਸਕਦਾ।
ਇਸ ਲਈ ਮੈਂ ਆਪਣੇ ਦਾਦੇ ਅਤੇ ਪਿਤਾ ਦੀ ਤਰਾਂ ਹਰ ਘਰ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਪਹਿਲਾਂ ਵੀ ਨੇੜੇ ਹੋ ਕੇ ਸੁਣੀਆਂ ਅਤੇ ਉਨਾ ਦੇ ਹੱਲ ਕੀਤੇ ਅਤੇ ਅੱਗੇ ਤੋਂ ਵੀ ਇਸੇ ਤਰਾਂ ਹਰ ਗਲੀ ਮੁਹੱਲੇ ਪਹੁੰਚ ਕਰਕੇ ਹਣ ਵੀ ਉਨਾ ਦੀਆਂ ਦੁਖ ਤਕਲੀਫਾਂ ਨੇੜੇ ਤੋਂ ਵੇਖ ਕਿ ਉਨਾ ਦਾ ਹੱਲ ਕਰਾਂਗਾ। ਇਸ ਮੋਕੇ ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਪ ਆਗੁ ਕੁੰਦਨ ਗੋਗੀਆ, ਪ੍ਰੋ ਸੁਮੇਰ ਸਿੰਘ ਸੀਰਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਜਸਵਿੰਦਰ ਸਿੰਘ ਰਿੰਪਾ ਬਲਾਕ ਪ੍ਰਧਾਨ, ਰਾਜਵੀਰ ਸਿੰਘ ਬਲਾਕ ਪ੍ਰਧਾਨ, ਸਸੀਲ ਮਿੱਡਾ ਬਲਾਕ ਪ੍ਰਧਾਨ, ਰਾਜਿੰਦਰ ਮੋਹਨ ਬਲਾਕ ਪ੍ਰਧਾਨ, ਗੁਰਜੀਤ ਸਿੰਘ ਸਾਹਨੀ, ਤਰਨਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਛਾਂਗਾਂ, ਅਜੀਤ ਸਿੰਘ ਬਾਬੂ, ਪਰਮਜੀਤ ਕੌਰ ਚਹਿਲ, ਰੂਬੀ ਭਾਟੀਆ, ਮੀਨਿਾਕਸੀ, ਰਿਤਕਾ ਸਿੰਘ, ਸੋਨੀਆ ਸਰਮਾ ਸਮੇਤ ਵੱਡੀ ਗਿਣਤੀ ਵਿਚ ਆਪ ਦੇ ਆਗੂ ਅਤੇ ਵਲੰਟੀਅਰ ਵੀ ਉਨਾ ਦੇ ਕਾਫਲੇ ਨਾਲ ਹੀ ਚੱਲੇ।

