ਮਨੁੱਖ ਸੰਵੇਦਨਸ਼ੀਲ ਨਹੀਂ ਹੋਵੇਗਾ, ਤਦ ਤਕ ਵਿਸ਼ਵ ਵਿਚ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ – ਰਾਜਪਾਲ ਪ੍ਰੋ.ਸੋਲੰਕੀ
ਚੰਡੀਗੜ੍ਹ, 30 ਸਤੰਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਰਾਜਪਾਲ ਪ੍ਰੋ.ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਜਦ ਤਕ ਮਨੁੱਖ ਸੰਵੇਦਨਸ਼ੀਲ ਨਹੀਂ ਹੋਵੇਗਾ, ਤਦ ਤਕ ਵਿਸ਼ਵ ਵਿਚ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ। ਆਦਰਸ਼ ਮਨੁੱਖ ਸਮਾਜ ਦੀ ਸਥਾਪਨਾ ਲਈ ਮਾਨਵਤਾ ਅਤੇ ਸੰਵੇਦਨਸ਼ੀਲਤਾ ਅਤਿ ਲੋੜੀਂਦਾ ਗੁਣ ਹੈ।
ਇਹ ਗੱਲ ਅੱਜ ਉਨ੍ਹਾਂ ਨੇ ਰਾਜਭਵਨ ਵਿਚ ਸਾਂਸਦ ਤੇ ਉੱਤਰਖੰਡ ਦੇ ਸਾਬਕਾ ਮੁੱਖ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਵੱਲੋਂ ਲਿਖੀ ਪੁਸਤਕ ‘ਕੇਦਾਰਨਾਥ ਆਪਦਾ ਦੀ ਸੱਚੀ ਕਹਾਣੀਆਂ’ ਦੇ ਪੰਜਾਬੀ ਤਰਜਮੇ ਦੀ ਘੁੰਡ ਚੁਕਾਈ ਤੋਂ ਬਾਅਣ ਆਪਣੇ ਸਬੰਧਨ ਵਿਚ ਕਹੀ। ਪੁਸਤਕ ਦਾ ਪੰਜਾਬੀ ਵਿਚ ਤਰਜਮਾ ਡਾ.ਗੁਰਚਰਣ ਦਾਸ, ਡਾਇਰੈਕਟਰ ਭਾਰਤ ਗਰੁੱਪ ਆਫ ਕਾਲਜਜ਼, ਸਰਦੂਲਗੜ੍ਹ ਨੇ ਕੀਤਾ ਹੈ।
ਰਾਜਪਾਲ ਨੇ ਕਿਹਾ ਕਿ ਰਾਜਨੀਤੀ ਦੇ ਨਾਲ ਜਦ ਸਾਹਿਤ ਦਾ ਸੰਗਮ ਹੁੰਦਾ ਹੈ ਤਾਂ ਵਧੀਆ ਵਿਚਾਰ ਜਨਮ ਲੈਂਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਅਤੇ ਰਾਜ ਨੇਤਾਵਾਂ ਵਿਚ ਜਦੋਂ ਸੰਵੇਦਨਸ਼ੀਲਤਾ ਆ ਜਾਵੇ ਤਾਂ ਉਸ ਵੱਲੋਂ ਕੀਤਾ ਗਿਆ ਹਰੇਕ ਕੰਮ ਵਧੀਆ ਹੋਵੇਗਾ। ਡਾ. ਰਮੇਸ਼ ਪੋਖਰਿਆਲ ਦੀ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਇਹ ਪੁਸਤਕ ਅਜਿਹਾ ਸੰਦੇਸ਼ ਦਿੰਦੀ ਹੈ ਜੋ ਮਨੁੱਖ ਨੂੰ ਅਸਲ ਵਿਚ ਮਨੁੱਖ ਬਣਾਉਂਦੀ ਹੈ। ਇਹ ਆਦਮੀ ਦੇ ਆਤਮਾ ਵਿਚ ਮਨੁੱਖਤਾ ਦਾ ਨਿਰਮਾਣ ਕਰਦੀ ਹੈ, ਕਿਉਂਕਿ ਪੁਸਤਕ ਵਿਚ ਸ਼ਾਮਿਲ ਸਾਰੀਆਂ ਕਹਾਣੀਆਂ ਅਜਿਹੀ ਸੱਚੀ ਘਟਨਾਵਾਂ ‘ਤੇ ਆਧਾਰਤ ਹਨ, ਜਿੰਨ੍ਹਾਂ ਵਿਚ ਕੇਦਰਨਾਥ ਯਾਤਰਾ ਦੇ ਸਮੇਂ ਲੋਕਾਂ ਨੇ ਆਪਣੀ ਪਰਵਾਹ ਨਾ ਕਰਦੇ ਹੋਏ ਦੂਜਿਆਂ ਦੀ ਜਾਨ ਨੂੰ ਬਚਾਇਆ।
ਰਾਜਪਾਨ ਨੇ ਅੱਗੇ ਕਿਹਾ ਕਿ ਜਿੱਥੇ ਲੋਕ ਸੰਵੇਦਨਸ਼ੀਲ ਹੁੰਦੇ ਹਨ, ਉੱਥੇ ਪਿੰਡ ਜਾਂ ਸ਼ਹਿਰ ਆਦਰਸ਼ ਹੁੰਦੇ ਹਨ। ਉੱਥੇ ਕੋਈ ਜੁਲਮ ਤੇ ਅਪਰਾਧ ਨਹੀਂ ਹੋ ਸਕਦਾ। ਇਸ ਲਈ ਜੇਕਰ ਉਹ ਥਾਣਾ ਵੀ ਖੁਲ੍ਹਾ ਹੋਵੇ ਤਾਂ ਪੁਲਿਸ ਹੱਥ ‘ਤੇ ਹੱਥ ਧਰੇ ਬੈਠੇ ਰਹਿੰਦੀ ਹੈ, ਕਿਉਂਕਿ ਉਸ ਥਾਣੇ ਵਿਚ ਕੋਈ ਮਾਮਲਾ ਹੀ ਨਹੀਂ ਆਉਂਦਾ।
ਇਸ ਤੋਂ ਪਹਿਲਾਂ ਪੁਸਤਕ ਦੇ ਲੇਖਕ ਤੇ ਸਾਂਸਦ ਡਾ.ਰਮੇਸ਼ ਪੋਖਰਿਆਲ ਨੇ ਇਸ ਪੁਸਤਕ ਦੇ ਲਿਖਣ ਦਾ ਪਿਛੋਕੜ ਵਿਚ ਕੇਦਾਰਨਾਥ ਆਪਦਾ ਦੇ ਸਮੇਂ ਦੇ ਆਪਣੇ ਤਜੁਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਅਨੇਕ ਲੋਕਾਂ ਵਿਚ ਮਨੁੱਖਤਾ ਖੁਦ ਹੀ ਫੁੱਟ ਪਈ ਸੀ। ਇੰਨ੍ਹਾਂ ਨਹੀਂ ਇਕ ਵਿਅਕਤੀ ਜਿਸ ਨੂੰ ਸਾਰੇ ਬੁਰਾ ਕਹਿੰਦੇ ਸਨ, ਉਸ ਨੇ ਵੀ ਸੈਕੜਾਂ ਜਿੰਦਗੀਆਂ ਨੂੰ ਬਚਾਇਆ ਅਤੇ ਬੱਚਾਉਂਦੇ ਹੋਏ ਉਹ ਕੁਰਬਾਨ ਹੋ ਗਿਆ।
ਪੁਸਤਕ ਦੇ ਤਰਜਮਾ ਕਰਨ ਵਾਲੇ ਡਾ. ਗੁਰਚਰਣ ਦਾਸ ਨੇ ਇਸ ਮੌਕੇ ‘ਤੇ ਕਿਹਾ ਕਿ ਪੁਸਤਕ ਦਾ ਤਰਜਮਾ ਕਰਦੇ ਸਮੇਂ ਉਨ੍ਹਾਂ ਦੇ ਸਾਹਮਣੇ ਅਜਿਹੀ ਘਟਨਾਵਾਂ ਆਇਆ, ਜਿਸ ਨਾਲ ਕਿਹਾ ਜਾ ਸਕਦਾ ਹੈ ਕਿ ਮਨੁੱਖਤਾ ਅਜੇ ਜਿੰਦਾ ਹੈ। ਉਨ੍ਹਾਂ Îਕਹਾ ਕਿ ਅੱਜ ਵੀ ਭਾਈ ਕਨਹਿਆ ਜਿਹੇ ਮਨੁੱਖ ਸੇਵਕ ਹਨ ਅਤੇ ਇਸ ਪੁਸਤਕ ਵਿਚ ਅਜਿਹੇ ਮਾਨਵ ਸਵੇਕਾਂ ਦੀ ਕਹਾਣੀਆਂ ਪੜ੍ਹ ਕੇ ਬੱਚਿਆਂ ਨੂੰ ਵੱਡੀ ਪ੍ਰੇਰਣਾ ਮਿਲੇਗੀ। ਇਸ ਲਈ ਇਸ ਨੂੰ ਸਿਲੇਸਬ ਵਿਚ ਥਾਂ ਦਿੱਤੀ ਜਾਣੀ ਚਾਹੀਦੀ ਹੈ।
ਹਰਿਆਣਾ ਪੰਜਾਬ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਡਾ. ਨਰਿੰਦਰ ਸਿੰਘ ਵਿਰਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪੁਸਤਕ ਨਾਲ ਪੰਜਾਬੀ ਖੁਸ਼ਹਾਲ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਆਪਦਾ ਪੀੜਿਤ ਲੋਕਾਂ ਦਾ ਜੋ ਦਰਦ ਬਿਆਨ ਕੀਤਾ ਗਿਆ ਹੈ, ਉਹ ਲੋਕ ਕਹਾਣੀਆਂ ਬਣ ਜਾਵੇਗਾ।
ਇਸ ਮੌਕੇ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਧੀਰਾ ਖੰਡੇਲਵਾਲ, ਰਾਜਪਾਲ ਦੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਤੋਂ ਇਲਾਵਾ ਮੰਨੇ ਪ੍ਰਮੰਨੇ ਵਿਅਕਤੀ ਹਾਜ਼ਿਰ ਸਨ।

