ਪਟਿਆਲਾ

ਡੈਫ ਟੈਨਿਸ ਖਿਲਾਡੀ ਪਾਰੂਲ ਗੁਪਤਾ ਨੂੰ ਅਗਰਵਾਲ ਸਭਾ ਨੇ ਕੀਤਾ ਸਨਮਾਨਿਤ

ਟਰਾਂਸਕੋ ਪੰਜਾਬ ਦੇ ਪ੍ਰਬੰਧਕੀ ਡਾਇਰੈਕਟਰ ਨੇ ਪਾਰੂਲ ਨੂੰ ਨੌਕਰੀ ਦੇਣ ਦਾ ਦਿੱਤਾ ਭਰੋਸਾ
ਪਟਿਆਲਾ 3ਅਕਤੂਬਰ (ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰ ਦੀ ਸ਼ਾਨ ਡੈਫ ਟੈਨਿਸ ਖਿਲਾੜੀ ਪਾਰੂਲ ਗੁਪਤਾ ਨੂੰ ਬੁਲਗਾਰੀਆ ਵਿਖੇ ਹੋਈ ਸੈਲੋਵੀਨੀਆ ਡੈਫ ਚੈਂਪੀਅਨਸ਼ਿਪ ਦੇ ਡਬਲ ਇਵੈਂਟ ਵਿੱਚ ਗੋਲਡ ਮੈਡਲ ਜਿੱਤਣ ਅਤੇ ਖੇਡਾਂ ਵਿੱਚ ਵਧੀਆਂ ਪ੍ਰਾਪਤੀਆਂ ਹਾਸਲ ਕਰਨ ਤੇ ਅਗਰਵਾਲ ਸਭਾ ਬਰਨਾਲਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ,ਜਿਲ੍ਹਾ ਅਤੇ ਸ਼ੈਸ਼ਨ ਜੱਜ ਸਤੀਸ਼ ਅਗਰਵਾਲ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਟਰਾਂਸਕੋ ਦੇ ਪ੍ਰਬੰਧਕੀ ਡਾਇਰੈਕਟਰ ਨੀਰਜ ਤਾਇਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾਇਰੈਕਟਰ ਨੀਰਜ ਤਾਇਲ ਨੇ ਪਾਰੂਲ ਦੀ ਪ੍ਰਤੀਭਾ ਦਾ ਮੁੱਲ ਪਾਉਂਦੇ ਹੋਏ ਮੌਕੇ ਤੇ ਇਹ ਐਲਾਨ ਕਰਦੇ ਹੋਏ 3 ਪ੍ਰਤੀਸ਼ਤ ਅਪੰਗਤਾ ਕੋਟੇ ਦੇ ਤਹਿਤ ਪਾਰੂਲ ਨੂੰ ਨੌਕਰੀ ਦੇਣ ਦਾ ਭਰੋਸਾ ਦਿਵਾਇਆ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਭਾਰਤ ਵਿਚ ਜਿਲਾ, ਪ੍ਰਦੇਸ਼ ਅਤੇ ਰਾਸ਼ਟਰੀ ਸਤਰ ਤੇ ਮੈਡਲ ਜਿੱਤਣ ਤੋਂ ਇਲਾਵਾ ਉਸ ਨੇ 2014 ਵਿਚ ਜਰਮਨੀ ਵਿਚ ਹੋਈ ਓਪਨ ਡੈਂਫ ਚੈਪੀਅਨਸ਼ਿਪ ਵਿੱਚ ਸਿਲਵਰ ਮੈਡਲ ਅਤੇ 2015 ਚੀਨ ਵਿੱਚ ਹੋਈ ਏਸ਼ੀਅਨ ਡੈਫ ਗੇਮ ਵਿੱਚ ਪਾਰੂਲ ਨੇ ਕਾਂਸੇ ਦਾ ਤਗਮਾ ਹਾਸਿਲ ਕੀਤਾ। ਉਹ ਕੋਮੀ ਓਪਨ ਡੈਫ ਟੈਨਿਸ ਟੂਰਨਾਮੈਂਟ ਦੇ ਸਿੰਗਲ ਵਰਗ ਵਿੱਚ ਕਾਂਸੀ ਅਤੇ ਡਬਲ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ।ਪਾਰੁਲ ਸੋਫੀਆਂ ਵਿੱਚ ਡੈਫ Àਲਪਿੰਕ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸਦੇ ਨਾਲ ਉਹ ਆਪਣੇ ਮਾਤਾ ਪਿਤਾ, ਪਟਿਆਲਾ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕਰ ਚੁੱਕੀ ਹੈ।

Leave a Reply

Your email address will not be published. Required fields are marked *