ਪਟਿਆਲਾ

ਅਕਾਲੀ ਦਲ (ਬ) ਨੂੰ ਝਟਕਾ, ਸਾਈ ਆਟੋ ਯੂਨੀਅਨ ਕਾਂਗਰਸ ਵਿੱਚ ਸ਼ਾਮਲ

ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਵਿੱਚ ਬਾਦਲ ਸਰਕਾਰ ਫੇਲ ਸਾਬਤ ਹੋਈ – ਬ੍ਰਹਮ ਮਹਿੰਦਰਾ
ਬ੍ਰਹਮ ਮਹਿੰਦਰਾ ਦੀ ਸਖਸੀਅਤ ਅਤੇ ਕਾਂਗਰਸ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਿਆ ਫੈਸਲਾ – ਬਿੰਦਰ ਭੂਭਕ
ਪਟਿਆਲਾ 3ਅਕਤੂਬਰ (ਮਧੂਸਾਰ ਬਿਊਰੋ)
ਭਾਵੇਂ ਅਜੇ ਪੰਜਾਬ ਵਿਧਾਨ ਸਭਾ ਦੀ 2017 ਵਿੱਚ ਹੋਣ ਵਾਲੀਆਂ ਚੋਣਾਂ ਲਈ ਅਧਿਕਾਰਿਤ ਤੌਰ ਤੇ ਚੋਣ ਕਮਿਸ਼ਨ ਵੱਲੋਂ ਕੋਈ ਰਸਮੀ ਐਲਾਨ ਨਹੀਂ ਹੋਇਆ। ਪਰ ਫਿਰ ਵੀ ਸਾਰੀ ਹੀ ਰਾਜਨੀਤਕ ਪਾਰਟੀਆਂ ਨੇ ਆਪਣੀ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਰਣਨੀਤੀ ਤੇ ਤਹਿਤ ਅਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਜਨਰਲ ਸਕੱਤਰ ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਐਸ.ਐਸ.ਟੀ. ਨਗਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਸ੍ਰੀ ਬ੍ਰਹਮ ਮਹਿੰਦਰਾ ਅਤੇ ਵਾਰਡ ਨੰ: 19, ਤੋਂ ਕੋਂਸਲਰ ਸ੍ਰੀ ਸੂਰਜ ਭਾਨ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ (ਮੁਖਮਹਿਮਾਨ ਵਜੋਂ ਸ਼ਾਮਿਲ ਹੋਏ) ਅਤੇ ਕਈ ਅਕਾਲੀ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ।
ਅਕਾਲੀ ਦਲ (ਬ) ਨੂੰ ਉਸ ਸਮੇਂ ਤਕੜਾ ਝਟਕਾ ਲੱਗਿਆ ਜਦੋਂ ਪਟਿਆਲਾ ਰਾਜਪੁਰਾ ਰੋਡ ਤੇ ਸਾਈ ਆਟੋ ਯੂਨੀਅਨ ਦੇ ਪ੍ਰਧਾਨ ਬਿੰਦਰ ਭੂੰਭਕ ਅਤੇ ਹੋਰ ਅਹੁਦੇਦਾਰਾਂ ਅਰਜੂਨ ਸਿੰਘ, ਰੇਸ਼ਮ ਸਿੰਘ, ਰਾਜੂ ਅਤੇ ਬਲਕਾਰ ਸਿੰਘ ਆਦਿ ਯੂਨੀਅਨ ਮੈਂਬਰਾਂ ਨੇ ਅਕਾਲੀ ਦਲ (ਬ) ਛਡ ਕੇ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ਦਾ ਪਲਾ ਫੜ ਲਿਆ ਅਤੇ ਵਿਧਾਨ ਸਭਾ ਦੀ 2017 ਦੀ ਹੋਣ ਵਾਲੀ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ।
ਅਕਾਲੀ ਦਲ (ਬ) ਛਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਸਾਈ ਆਟੋ ਯੂਨੀਅਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦਾ ਵਿਧਾਇਕ ਬ੍ਰਹਮ ਮਹਿੰਦਰਾ ਨੇ ਸਿਰੋਪਾ ਪਾਕੇ ਕਾਂਗਰਸ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਿਲ ਹੋਏ ਸਾਰੇ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੋਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਕਰਨ ਵਿੱਚ ਫੇਲ ਸਾਬਿਤ ਹੋਈ ਹੈ ਇਸੇ ਕਰਕੇ ਅਜ ਪੰਜਾਬ ਦੇ ਲੋਕ ਅਕਾਲੀ-ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅੱਜ ਪੰਜਾਬ ਸਭਾ ਤੋਂ ਵੱਧ ਮਹਿੰਗਾਈ ਵਾਲਾ ਸੂਬਾ ਬਣ ਗਿਆ ਹੈ ਜਿੱਥੇ ਰੇਤਾ, ਬਜਰੀ, ਪੈਟਰੋਲ, ਬਿਜਲੀ ਆਦਿ ਸਭ ਤੋਂ ਮਹਿੰਗੇ ਹੋਣ ਕਾਰਣ ਸੂਬੇ ਦਾ ਉਦਯੋਗ ਤਬਾਹੀ ਦੇ ਕੱਢੇ ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਬੇ-ਰੋਜਗਾਰੀ ਅਤੇ ਨਸ਼ਾਖੋਰੀ ਭਿਆਨਕ ਸਮਸਿਆ ਹੈ ਜਿਸ ਨੂੰ ਦੂਰ ਕਰਨ ਲਈ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਬਹੁਤ ਜਰੂਰੀ ਹੈ।
ਸ੍ਰੀ ਮਹਿੰਦਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਅੱਜ ਲੋਕ ਕੈਪਟਨ ਦੀ ਅਗਵਾਈ ਵਾਲੀ 2002 ਤੋਂ 2007 ਵਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ। ਜਦੋਂ ਫਸਲਾਂ ਸਮੇਂ ਸਿਰ ਚੁਕੀ ਜਾਂਦੀਆਂ ਸਨ ਅਤੇ ਭੁਗਤਾਨ ਵੀ ਸਮੇਂ ਸਿਰ ਹੋ ਜਾਂਦਾ ਸੀ। ਮਹਿੰਗਾਈ ਕਾਬੂ ਹੇਠ ਸੀ ਅਤੇ ਹਰ ਚਿਹਰੇ ਉਪਰ ਖੁਸ਼ਹਾਲੀ ਨਜ਼ਰ ਆਉਂਦੀ ਸੀ। ਉਨ੍ਹਾਂ ਕਿਹਾ ਖਾਤੇ ਕਿਸਾਨ ਹੋਣ ਜਾ ਵਪਾਰੀ ਅਤੇ ਨੌਜਵਾਨ ਹੋਣ ਅੱਜ ਸਾਰੇ ਹੀ ਇੱਕ ਵਾਰ ਫਿਰ ਪੰਜਾਬ ਵਿੱਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ।
ਇੱਕ ਮੌਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਆਟੋ ਯੂਨੀਅਨ ਪ੍ਰਧਾਨ ਬਿੰਦਰ ਭੂੰਭਕ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਸਨ ਪਰ ਦੁੱਖ ਹੈ ਕਿ ਹੁਣ ਅਕਾਲੀ ਦਲ ਵਿੱਚ ਵਰਕਰਾਂ ਦਾ ਮਾਣ ਸਨਮਾਨ ਨਹੀਂ ਰਹਿ ਗਿਆ ਹੈ। ਬਿੰਦਰ ਨੇ ਕਿਹਾ ਕਿ ਉਹ ਸ੍ਰੀ ਬ੍ਰਹਮ ਮਹਿੰਦਰਾ ਜੀ ਦੀ ਸਖਸ਼ੀਅਤ ਅਤੇ ਕਾਂਗਰਸ ਦੀ ਨੀਤੀਆਂ ਤੇ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਮਨਸਾ ਰਾਮ, ਨੀਰੂ ਕਨੋਜੀਆ, ਪ੍ਰੇਮ ਚੰਦ ਸ਼ਰਮਾ, ਕਮਲ ਕ੍ਰਿਸ਼ਨ, ਅਨਿਲ ਮੋਦਗਿੱਲ, ਨਿਖਿਲ ਸ਼ਰਮਾ, ਨਿਹਾਲ ਸ਼ਰਮਾ, ਸੋਨੂੰ ਮਹਿੰਗ, ਚੰਦਰ ਸ਼ੇਖਰ, ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *