ਸੂਬੇ ਦੇ 6500 ਪਿੰਡਾਂ ਵਿਚ ਯੋਗ ਤੇ ਕਸਰਤ ਘਰ ਖੋਲ੍ਹੇ ਜਾ ਰਹੇ ਹਨ – ਖੇਡ ਮੰਤਰੀ
ਚੰਡੀਗੜ੍ਹ/3 ਅਕਤੂਬਰ/ਮਧੂਸਾਰ ਬਿਊਰੋ
ਹਰਿਆਣਾ ਦੇ ਖੇਡ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੇਂਡੂ ਖੇਤਰ ਵਿਚ ਖੇਡ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਸੂਬੇ ਦੇ 6500 ਪਿੰਡਾਂ ਵਿਚ ਯੋਗ ਤੇ ਕਸਰਤ ਘਰ ਖੋਲ੍ਹੇ ਜਾ ਰਹੇ ਹਨ, ਜਿਸ ਵਿਚ ਕੋਚਿੰਗ ਲੈਣ ਵਾਲੇ ਬੱਚਿਆਂ ਨੂੰ 1500 ਰੁਪਏ ਦਾ ਵਜੀਫਾ ਦਿੱਤਾ ਜਾਵੇਗਾ ਅਤੇ ਕੋਚ ਨੂੰ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਵੇਗੀ।
ਸ੍ਰੀ ਵਿਜ ਅੱਜ ਪੰਚਕੂਲਾ ਦੇ ਸੈਕਟਰ 15 ਸਥਿਤ ਹਾਲਮਾਰਕ ਪਬਲਿਕ ਸਕੂਲ ਵਿਚ ਮਾਰਕ 10 ਪਹਿਲੀ ਸ਼ੂਟਿੰਗ ਰੇਂਜ ਦਾ ਉਦਘਾਟਨ ਕਰ ਰਹੇ ਸਨ। ਇਸ ਮੌਕੇ ‘ਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ, ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਡਾਇਰੈਕਟਰ ਜਗਦੀਪ ਸਿੰਘ, ਸਕੂਲ ਦੀ ਚੇਅਰਮੈਨ ਕੁਸੁਮ ਗੁਪਤਾ ਅਤੇ ਇਸ਼ਵਰ ਜਿੰਦਲ ਵੀ ਹਾਜ਼ਿਰ ਸਨ।
ਖੇਡ ਮੰਤਰੀ ਨੇ ਕਿਹਾ ਕਿ ਰਾਜ ਵਿਚ ਇਸ ਸਾਲ 1000 ਕਸਰਤਘਰਾਂ ਦਾ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨਿਆ ਵਿਚ ਅਜਿਹੇ ਬਹੁਤ ਸਾਰੀਆਂ ਖੇਡਾਂ ਹਨ, ਜਿੰਨ੍ਹਾਂ ਬਾਰੇ ਵਿਚ ਸਾਡੇ ਦੇਸ਼ ਵਿਚ ਵਧੇਰੇ ਜਾਣਕਾਰੀ ਨਹੀਂ ਹੈ। ਇਸ ਤਰ੍ਹਾਂ ਦੇ ਖੇਡਾਂ ਵਿਚ ਤਮਗੇ ਲਿਆ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਮਾਰਕ ਪਬਲਿਕ ਸਕੂਲ ਨੇ ਸ਼ੂਟਿੰਗ ਰੇਂਜ ਖੇਡ ਦੀ ਸ਼ੁਰੂਆਤ ਕਰਕੇ ਨੌਜੁਆਨਾਂ ਨੂੰ ਅੱਗੇ ਲਿਆਉਣ ਦੀ ਦਿਸ਼ਾ ਵਿਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਸ ਖੇਡ ਤੋਂ ਨਿਸ਼ਾਨੇਬਾਜਾਂ ਨੂੰ ਜ਼ਰੂਰ ਹੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸਫਲਤਾ ਪ੍ਰਾਪਤ ਹੋਵੇਗੀ।
ਸ੍ਰੀ ਵਿਜ ਨੇ ਕਿਹਾ ਕਿ ਸੂਬੇ ਵਿਚ ਇਹ ਦੂਜੀ ਸ਼ੂਟਿੰਗ ਰੇਂਜ ਹੈ, ਇਸ ਤਰ੍ਹਾਂ ਦੀ ਸ਼ੂਟਿੰਗ ਰੇਂਜ ਰਾਈ ਖੇਡ ਸਕੂਲ ਵਿਚ ਵੀ ਖੋਲ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਕਈ ਮੁਕਾਬਲਿਆਂ ਵਿਚ ਕੌਮਾਂਤਰੀ ਰਾਈਫਲ ਸ਼ੂਟਿੰਗ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਕਈ ਤਮਗੇ ਪ੍ਰ²ਾਪਤ ਕੀਤੇ ਹਨ। ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਖੇਡ ਨਰਸਰੀਆਂ ਖੋਲ੍ਹੀਆਂ ਜਾ ਰਹੀਆਂ ਹਨ, ਜਿੰਨ੍ਹਾਂ ਲਈ 1000 ਤੋਂ ਵੱਧ ਬਿਨੈ ਆ ਚੁੱਕੇ ਹਨ।
ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਹਾਲਮਾਰਕ ਪਬਲਿਕ ਸਕੂਲ ਬੱਚਿਆਂ ਨੂੰ ਵਧੀਆ ਸਿਖਿਆ ਦੇਣ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵਿਚ ਵੀ ਸ਼ਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜੀ ਦਾ ਖੇਡ ਇੰਨਡੋਰ ਹੈ ਅਤੇ ਇਹ ਕਿਸੇ ਵੀ ਸਮੇਂ ਖੇਡਿਆ ਜਾ ਸਕਦਾ ਹੈ। ਹਰਿਆਣਾ ਸਰਕਾਰ ਪੇਂਡੂ ਨੌਜੁਆਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਣ ਲਈ ਬਲਾਕ ਪੱਧਰ ‘ਤੇ ਖੇਡ ਮੈਦਾਨ ਬਣਾ ਕੇ ਉਨ੍ਹਾਂ ਵਿਚ ਆਧੁਨਿਕ ਸਹੂਲਤਾਂ ਮਹੁੱਇਆ ਕਰਵਾ ਰਹੀ ਹੈ ਤਾਂ ਜੋ ਪੇਂਡੂ ਖੇਤਰ ਦੇ ਨੌਜੁਆਨ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰ ਸਕਣ।
ਇਸ ਮੌਕੇ ‘ਤੇ ਖੇਡ ਮੰਤਰੀ ਨੇ ਕੌਮੀ ਤੇ ਕੌਮਾਂਤਰੀ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।

