ਨੋਵੇਂ ਪਾਤਸ਼ਾਹ ਜੀ ਦੇ ਆਗਮਨ ਪੁਰਬ ਮੌਕੇ ਨਗਰ ਕੀਰਤਨ ਦਾ ਸਾਬਕਾ ਵਿਧਾਇਕ ਰਜਿੰਦਰ ਸਿੰਘ ਵੱਲੋਂ ਨਿੱਘਾ ਸਵਾਗਤ
ਪੰਜ ਪਿਆਰੇ ਸਾਹਿਬਾਨ ਦਾ ਸਿਰੋਪਾਓ ਨਾਲ ਸਨਮਾਨ, ਸੰਗਤਾਂ ਲਈ ਲਗਾਏ ਲੰਗਰ ਕੀਤੀ ਸੇਵਾ

ਸਮਾਣਾ (ਕੰਵਰ ਸਿੰਘ ਬੇਦੀ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਅੱਜ ਸਮਾਣਾ ਵਿਖੇ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂਂ ਸਮਾਣਾ ਤੋਂ ਗੁਰਦੁਆਰਾ ਸਾਹਿਬ ਗੜ੍ਹੀ ਨਜ਼ਰ ਤੱਕ ਸਜਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ ਅਤੇ ਸਮੁੱਚੀ ਸੰਗਤ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜ ਪਿਆਰਿਆਂ ਨੂੰ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਸਿਰੋਪਾਓ ਭੇਂਟ ਕੀਤਾ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਨਗਰ ਕੀਰਤਨ ਮੌਕੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਗੁਰੂ ਮਹਾਰਾਜ ਦਾ ਅਦਬ ਸਤਿਕਾਰ ਕਰਦਿਆਂ ਰਜਿੰਦਰ ਸਿੰਘ ਨੇ ਰੁਮਾਲਾ ਸਾਹਿਬ ਭੇਂਟ ਕੀਤਾ ਅਤੇ ਸੰਗਤਾਂ ਲਈ ਲਗਾਏ ਲੰਗਰ ਵਿਚ ਅਤੁੱਟ ਸੇਵਾ ਕਰਦੇ ਨਜ਼ਰ ਆਏ।
ਇਸ ਮੌਕੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਾਨਵਤਾ ਦੇ ਹਿੱਤ ਵਿਚ ਅਨੇਕਾਂ ਮਹਾਨ ਕਾਰਜ ਕੀਤੇ, ਜਿਨਾਂ ਵਿਚ ਧਰਮ ਵਿਚ ਪਰਪੱਕ ਰਹਿਣ ਦੀ ਸਿੱਖਿਆ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਪ੍ਰੇਮਪਾਲ, ਜੀਵਨ ਗਰਗ, ਧਰਮਪਾਲ ਪਸਿਆਣਾ, ਸਤਨਾਮ ਸੰਧੂ, ਪ੍ਰਿੰਸ ਵੜੈਚਾ, ਭੁਪਿੰਦਰ ਸੰਧੂ ਕਮਾਲਪੁਰ, ਬੱਗਾ ਸਰਪੰਚ ਸੈਦੀਪੁਰ, ਹਰਵਿੰਦਰ ਬਿਜਲਪੁਰ, ਦੀਪੂ ਬਾਲੀ, ਸ਼ੈਲ ਸੰਧਰ ਸਾਬਕਾ ਐਮ.ਸੀ., ਗਗਨ ਸਿੰਗਲਾ ਸਾਬਕਾ ਐਮ.ਸੀ., ਮਨਜੋਤ ਵੜੈਚ, ਥ੍ਰੀੜਾਗੜ•ਮਾਗੜ•ਾ ਸੰਧੂ, ਸਿੱਪੀ ਡਕਾਲਾ, ਜੱਗਾ ਮਿਆਲ, ਕੁਲਵੰਤ ਢਾਲਾ, ਜਸਵਿੰਦਰ ਸਰਪੰਚ ਦੌਧਰ, ਕੁਲਦੀਪ ਦੀਪਾ। ਜਸਵਿੰਦਰ ਬਾਬੂ ਸਾਬਕਾ ਐਮ.ਸੀ ਸ਼ਮਸ਼ੇਰ ਧਨੌਰੀ, ਹਰਵਿੰਦਰ ਸਰਪੰਚ ਚਤੀਰਾ, ਗੁਰਵਿੰਦਰ ਖੇੜੀਮਾਨੀਆਂ ਆਦ ਹਾਜ਼ਰ ਸਨ

