ਮੁੱਖ ਚੋਣ ਦਫਤਰ ਅਤੇ ਫੇਸਬੁੱਕ ਸਾਂਝੇ ਤੋਰ ‘ਤੇ ਸੂਬੇ ਦੇ ਨਵੇਂ ਵੋਟਰਾਂ ਤੱਕ ਪਹੁੰਚ ਕਰਨਗੇ
ਫੇਸਬੁੱਕ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਯੋਗ ਵੋਟਰਾਂ ਦੀ ਨਵੀਂ ਵੋਟ ਰਜਿਸਟਰ ਕਰਵਾਉਣ ਲਈ “ਰਜਿਸਟਰ ਟੂ ਵੋਟ” ਫੀਚਰ ਦੀ ਸ਼ੁਰੂਆਤ
ਚੰਡੀਗੜ੍ਹ, 4 ਅਕਤੂਬਰ (ਮਧੂਸਾਰ ਬਿਊਰੋ)
ਦੇਸ਼ ਵਿੱਚ 5 ਰਾਜਾਂ (ਉਤੱਰ ਪ੍ਰਦੇਧ,ਪੰਜਾਬ,ਗੋਆ,ਮਨੀਪਰ ਅਤੇ ਉਤਰਾਖੰਡ) ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦਦੇਨਜ਼ਰ ਚੋਣ ਕਮਿਸ਼ਨ ਅਤੇ ਫੇਸਬੁੱਕ ਵਲੋਂ ਸਾਂਝੇ ਤੋਰ ‘ਤੇ ਨੋਜੁਆਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਪ੍ਰਤੀ ਪ੍ਰੇਰਿਤ ਕਰਨ ਲਈ “ਰਜਿਸਟਰ ਟੂ ਵੋਟ” ਫੀਚਰ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ।
ਇਸ ਮੁਹਿੰਮ ਅਧੀਨ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲਗਭਗ 15.55 ਕਰੋੜ ਭਾਰਤੀਆਂ ਲਈ ਵਿਸ਼ੇਸ਼ ਤੋਰ ‘ਤੇ “ਰਜਿਸਟਰ ਟੂ ਵੋਟ” ਬਟਨ ਡਿਜ਼ਾਇਨ ਕੀਤਾ ਗਿਆ ਹੈ।
6 ਸਤੰਬਰ ਤੋਂ ਸ਼ੁਰੂ ਹੋਈ ਮੁਹਿਮ 9 ਅਕਤੂਬਰ ਤੱਕ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਉਤੱਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉਤਰਾਖੰਡ ਦੇ ਉਹ ਯੁਵਾ ਜਿਨਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਨੂੰ ਨਿਊਜ਼ ਫੀਡ ਰਾਹੀ 6 ਅਕਤੂਬਰ ਨੂੰ ਯਾਦ ਕਰਵਾਇਆ ਜਾਵੇਗਾ ਕਿ “ਰਜਿਸਟਰ ਟੂ ਵੋਟ” ਦੀ ਵਰਤੋਂ ਕਰਕੇ ਆਪਣੀ ਵੋਟ ਬਣਵਾਉਣ। “ਰਜਿਸਟਰ ਨਾਊ” ਦਾ ਬਟਨ ਦੱਬਣ ਤੇ ਉਨਾਂ ਨੂੰ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਦੁਆਰਾ ਰਜਿਸਟਰੇਸ਼ਨ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਸ੍ਰੀਮਤੀ ਅਨਖੀ ਦਾਸ ਪਬਲਿਕ ਪਾਲਿਸੀ ਫੁਸਬੁੱਕ ਇੰਡੀਆ ਦੇ ਡਾਇਰੈਕਟਰ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਜਾਨਾ ਫੇਸਬੁੱਕ ਰਾਹੀ ਲੋਕ ਵੱਡੀ ਗਿਣਤੀ ਵਿੱਚ ਇਕ ਦੂਜੇ ਨਾਲ ਜੁੜਦੇ ਹਨ ਅਤੇ ਜਾਣਕਾਰੀ ਸਾਂਝੀ ਕਰਦੇ ਹਨ। ਇਸ ਵਿਲਖੱਣ ਮਾਧਿਅਮ ਨਾਲ ਅਸੀਂ ਹੁੱਣ ਇਹਨਾਂ ਰਾਜਾਂ ਦੇ ਵੋਟਰਾਂ ਨੂੰ ਵੋਟਾਂ ਬਣਵਾਉਣ ਅਤੇ ਚੋਣਾਂ ਪ੍ਰਤੀ ਜਾਗੂਰਕ ਕਰਾਂਗੇ ਅਤੇ ਅਹਿਮ ਸੂਚਨਾਵਾਂ ਮੁੱਹਈਆ ਕਰਾਂਗੇ।
ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਫੇਸਬੁੱਕ ਦੁਆਰਾ ਸਾਂਝੇ ਤੋਰ ਤੇ ਚੋਣ ਕਮਿਸ਼ਨ ਨਾਲ 18 ਸਾਲ ਜਾਂ ਇਸ ਤੋਂ ਜਿਆਦਾ ਉਮਰ ਦੇ ਨੋਜੁਆਨਾਂ ਨੂੰ ਇਸ ਮੁਹਿੰਮ ਨਾਲ ਜੋੜਕੇ ਆਪਣਾ ਨਾਮ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। 6 ਸਤੰਬਰ ਤੋਂ ਸ਼ੁÐ੍ਰਰੁ ਹੋਈ ਇਹ ਮੁਹਿੰਮ ਪੰਜਾਬ ਵਿਚ 7 ਅਕਤੂਬਰ ਨੂੰ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਰਜਿਸਟਰ ਕੀਤੇ ਗਏ ਨਾਮ ਜਨਵਰੀ 2017 ਵਿਚ ਨਾਮ ਦਰਜ ਕਰ ਲਏ ਜਾਣਗੇ।ਉਨਾਂ ਅੱਗੇ ਕਿਹਾ ਕਿ ਜਿਹੜੇ ਵੋਟਰਾਂ ਨੇ ਹੁੱਣ ਤੱਕ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਈ ਹੈ ਉਹ 7 ਅਕਤੂਬਰ ਤੱਕ ਆਨ-ਲਾਈਨ ਜਾਂ ਦਸਤੀ ਫਾਰਮ ਜਮਾਂ ਕਰਵਾ ਦੇਣ।
ਇਸ ਮੁਹਿੰਮ ਦਾ ਮੰਤਵ ਹੈ ਕਿ ਕੋਈ ਵੀ ਯੋਗ ਵੋਟਰ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਨਾ ਰਹੇ।ਇਸ ਦੋਰਾਨ ਮੁੱਖ ਚੋਣ ਅਫਸਰ ਸ੍ਰੀ ਵੀ.ਕੇ. ਸਿੰਘ ਨੇ ਵੋਟਰਾਂ ਨੂੰ ਫੇਸਬੁੱਕ ਦੇ ਪੇਜ 0 “he 35O Punjab ਨੂੰ ‘ਲਾਈਕ’ ਕਰਕੇ ਇਸ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਅਪੀਲ ਕੀਤੀ ਅਤੇ ਆਪਣੇ ਸੁਝਾਅ ਦੇਣ ਲਈ ਕਿਹਾ।

