ਸੋਨੀਆ ਗਾਂਧੀ ਬਣਾਇਆ ਇੰਸਟਾਗ੍ਰਾਮ ਖਾਤਾ, ਆਪਣੀ ਆਉਣ ਵਾਲੀ ਕਿਤਾਬ ਦੀ ਪਹਿਲੀ ਝਲਕ ਸਾਂਝੀ ਕੀਤੀ
ਨਵੀਂ ਦਿੱਲੀ 22 ਅਕਤੂਬਰ (ਮਧੂਸਾਰ ਬਿਊਰੋ) ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਆਪਣੀ ਆਉਣ ਵਾਲੀ ਕਿਤਾਬ ਬਾਰੇ ਇੱਕ ਪੋਸਟ ਨਾਲ ਇੰਸਟਾਗ੍ਰਾਮ ’ਤੇ ਸ਼ੁਰੂਆਤ ਕੀਤੀ ਹੈ। ਇਸ ਕਿਤਾਬ ਨੂੰ ਉਨ੍ਹਾਂ ਨੇ ਪਿਆਰ, ਫਰਜ਼, ਘਾਟੇ/ਨੁਕਸਾਨ ਅਤੇ ਆਪਣੀ ਥਾਂ ਲੱਭਣ ਦੀ ਇੱਕ ਕਹਾਣੀ” ਦੱਸਿਆ।
ਸੋਸ਼ਲ ਮੀਡੀਆ ’ਤੇ ਗਾਂਧੀ ਦਾ ਇਹ ਪਹਿਲਾ ਕਦਮ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਕੇ ਰੱਖੀ ਸੀ ਅਤੇ ਕਾਂਗਰਸ ਦਾ X (ਪਹਿਲਾਂ ਟਵਿੱਟਰ) ਹੈਂਡਲ ਹੀ ਉਹ ਮੰਚ ਸੀ ਜਿਸ ’ਤੇ ਉਹ ਆਪਣੇ ਵੀਡੀਓ ਬਿਆਨ ਜਾਂ ਹੋਰ ਸੰਦੇਸ਼ ਅਤੇ ਪੱਤਰ ਜਾਰੀ ਕਰਦੇ ਸਨ।
ਸੋਨੀਆ ਗਾਂਧੀ ਨੇ ਤੁਰੰਤ ਆਪਣੇ ਪੁੱਤਰ ਰਾਹੁਲ ਅਤੇ ਧੀ ਪਿ੍ਰਯੰਕਾ ਦੇ ਨਾਲ-ਨਾਲ ਪਾਰਟੀ ਦੇ ਇੰਸਟਾਗ੍ਰਾਮ ਅਕਾਊਂਟਸ ਨੂੰ ਫਾਲੋ ਕਰ ਲਿਆ ਹੈ।ਰਾਹੁਲ ਗਾਂਧੀ ਸਮੇਤ ਸਾਰੇ ਚੋਟੀ ਦੇ ਕਾਂਗਰਸੀ ਨੇਤਾ, ਜੋ ਇੰਸਟਾਗ੍ਰਾਮ ’ਤੇ ਹਨ, ਨੇ ਸਾਬਕਾ ਕਾਂਗਰਸ ਪ੍ਰਧਾਨ ਦੇ ਅਕਾਊਂਟ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ।
ਕਈ ਕਾਂਗਰਸੀ ਨੇਤਾਵਾਂ ਨੇ ਗਾਂਧੀ ਦੀ ਤਾਰੀਫ਼ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਉਨ੍ਹਾਂ ਦੀ ਕਿਤਾਬ ਲਈ ਉਤਸ਼ਾਹ ਜ਼ਾਹਰ ਕੀਤਾ।
ਇੰਸਟਾਗ੍ਰਾਮ ’ਤੇ ਆਪਣੀ ਪਹਿਲੀ ਪੋਸਟ ਵਿੱਚ ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਕਿਤਾਬ ਬਿਲੋਂਗਿੰਗ: ਅ ਜਰਨੀ ਆਫ਼ ਲਵ ਦੀਆਂ ਕਾਪੀਆਂ ਪ੍ਰਾਪਤ ਕਰਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ।
ਵੀਡੀਓ ਵਿੱਚ, ਗਾਂਧੀ ਆਪਣੀ ਕਿਤਾਬ ਦੀਆਂ ਪਹਿਲੀਆਂ ਕਾਪੀਆਂ ਪ੍ਰਾਪਤ ਕਰਦੇ ਹੋਏ ਅਤੇ ਇਸ ਮੌਕੇ ਪਿ੍ਰਯੰਕਾ ਗਾਂਧੀ ਵਾਡਰਾ ਨਾਲ ਮਿਠਾਈਆਂ ਵੰਡਦੇ ਹੋਏ ਦਿਖਾਈ ਦੇ ਰਹੇ ਹਨ।
ਸੋਨੀਆ ਗਾਂਧੀ ਨੇ ਕਿਹਾ ਕਿ ਕਿਤਾਬ ਵਿੱਚ ਬਹੁਤ ਸਾਰੀਆਂ ਤਸਵੀਰਾਂ ਹਨ।

