ਪੰਜਾਬਪਟਿਆਲਾ

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਪੰਜਾਬ ‘ਚ ਦਰਜ਼ਨਾਂ ਥਾਵਾਂ ‘ਤੇ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ

ਔਰਤ ਕਾਰਕੁਨਾਂ ਨੂੰ ਕੌਮਾਂਤਰੀ ਔਰਤ ਦਿਵਸ ਤੋਂ ਪ੍ਰੇਰਨਾ ਹਾਸਲ ਕਰਦਿਆਂ ਜਥੇਬੰਦਕ ਸੰਘਰਸ਼ਾਂ ਦਾ ਹਿੱਸਾ ਬਨਣ ਦੀ ਲੋੜ

ਚੰਡੀਗੜ੍ਹ 8 ਮਾਰਚ :- (ਮਧੂਸਾਰ ਬਿਊਰੋ) ਭਾਦਸੋਂ ( ਪਟਿਆਲਾ), ਅਮਲਾ ਸਿੰਘ ਵਾਲਾ (ਬਰਨਾਲਾ) , ਮਾਨਸਾ, ਭੁੱਚੋ ਮੰਡੀ (ਬਠਿੰਡਾ), ਗੁਰੂ ਕੀ ਢਾਬ(ਫਰੀਦਕੋਟ), ਕਮਾਲਪੁਰਾ (ਲੁਧਿਆਣਾ), ਮਹਿਮਾ (ਫਿਰੋਜ਼ਪੁਰ), ਸੰਗਰੂਰ, ਅੱਡਾ ਗਾਲੜੀ(ਗੁਰਦਾਸਪੁਰ) ਛਾਜਲੀ(ਸੰਗਰੂਰ), ਰਾਮਪੁਰਾ (ਸੰਗਰੂਰ) ਸਮੇਤ ਦਰਜ਼ਨਾਂ ਥਾਵਾਂ ‘ਤੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਇਹ ਦਿਹਾੜਾ ਮਨਾਉਣ ਲਈ ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹਨਾਂ ਔਰਤਾਂ ਵਿੱਚ ਵੱਡੀ ਗਿਣਤੀ ਉਹਨਾਂ ਔਰਤਾਂ ਦੀ ਸੀ ਜੋ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ਅੰਦਰ ਥਾਂ ਥਾਂ ਲੱਗੇ ਮੋਰਚਿਆਂ ’ਚ ਸਰਗਰਮ ਭਾਗੀਦਾਰੀ ਕਰਦੀਆਂ ਰਹੀਆਂ ਹਨ। ਇਸ ਕੰਨਵੈਨਸ਼ਨਾਂ ਦੀ ਸ਼ੁਰੂਆਤ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਔਰਤਾਂ ਤੇ ਕਿਸਾਨਾਂ ਅਤੇ ਸੁਮੱਚੇ ਸੰਘਰਸ਼ਸ਼ੀਲ ਇਤਿਹਾਸ ਦੌਰਾਨ ਸ਼ਹੀਦ ਔਰਤਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਨਾਲ ਕੀਤੀ ਗਈ।ਸਮੁੱਚੇ ਪੰਜਾਬ ਅੰਦਰ ਇਹ ਸਮਾਗਮ ਔਰਤ ਆਗੂਆਂ ਦੀ ਦੀ ਪ੍ਰਧਾਨਗੀ ਸਮਾਗਮ ਕੀਤੇ ਗਏ। ਔਰਤ ਆਗੂਆਂ ਵੱਲੋਂ ਹੀ ਕਨਵੈਨਸ਼ਨਾਂ ਨੂੰ ਸੰਚਾਲਿਤ ਕੀਤਾ ਗਿਆ।

ਇਕੱਠਾਂ ਨੂੰ ਸੰਬੋਧਨ ਕਰਦਿਆਂ ਔਰਤ ਆਗੂਆਂ ਪ੍ਰੋਫੈਸਰ ਕੁਲਦੀਪ ਕੌਰ, ਅਮਰਜੀਤ ਕੌਰ ਬਰਨਾਲਾ, ਬਲਵੀਰ ਕੌਰ ਮਾਨਸਾ, ਮਨਪੑੀਤ ਕੌਰ ਦੀਵਾਨਾ, ਪਰੇਮਪਾਲ ਕੌਰ ਬਰਨਾਲਾ, ਕੁਲਵੀਰ ਕੌਰ ਰਾਮਾ, ਬਲਜੀਤ ਕੌਰ ਕਾਤਰੋਂ, ਹਰਜਿੰਦਰ ਕੌਰ ਲੁਧਿਆਣਾ, ਗੁਰਮੀਤ ਧਾਲੀਵਾਲ ਲੁਧਿਆਣਾ, ਸਿਮਰਜੀਤ ਕੌਰ ਬਰਨਾਲਾ, ਹਰਜਿੰਦਰ ਕੌਰ ਕਮਾਲਪੁਰਾ, ਅੰਮੵਿਤਪਾਲ ਕੌਰ ਹਰੀਨੌਂ,ਪਰਮਜੀਤ ਕੌਰ ਜੋਧਪੁਰ, ਗੁਰਮੀਤ ਕੌਰ ਬਠਿੰਡਾ ਨੇ ਕੌਮਾਂਤਰੀ ਔਰਤ ਦਿਵਸ ਦੀ ਮਹੱਤਤਾ, ਇਸ ਦੇ ਇਤਿਹਾਸ ਅਤੇ ਅੱਜ ਦੇ ਸਮੇਂ ਔਰਤਾਂ ਦੇ ਰੋਲ ਬਾਰੇ ਚਰਚਾ ਕਰਦਿਆਂ ਔਰਤਾਂ ਨੂੰ ਲੋਕ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਮੋਦੀ ਸਰਕਾਰ ਦੇ ਫਾਸ਼ੀਵਾਦੀ ਤੇ ਕਾਰਪੋਰੇਟ ਪੱਖੀ ਏਜੰਡੇ ਨੂੰ ਭਾਂਜ ਨਹੀਂ ਦਿੱਤੀ ਜਾ ਸਕਦੀ ਸੀ। ਇਸ ਸਮੇਂ ਭੈਣ ਆਗੂਆਂ ਨੇ ਔਰਤਾਂ ਉਪਰ ਲੱਦੀ ਗਈ ਤੀਹਰੀ ਗੁਲਾਮੀ ਦੀ ਚਰਚਾ ਕਰਦਿਆਂ ਕਿਹਾ ਕਿ ਇੱਕ ਪਾਸੇ ਔਰਤਾਂ ਨੂੰ ਪਿੱਤਰਸੱਤਾ ਦੀਆਂ ਪਿਛਾਂਹਖਿਚੂ ਕਦਰਾਂ ਕੀਮਤਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਸਰਮਾਏਦਾਰੀ ਢਾਂਚਾ ਇਸਨੂੰ ਜਿਣਸ ਬਣਾ ਕੇ ਆਪਣੇ ਵਪਾਰ ਤੇ ਮੁਨਾਫੇ ਵਧਾ ਰਿਹਾ ਹੈ। ਔਰਤਾਂ ਦਾ ਇਤਿਹਾਸਕ ਲੋਕ ਲਹਿਰਾਂ (ਅਜ਼ਾਦੀ ਸਮੇਤ ਹੋਰ) ਦਾ ਸੂਹਾ ਪੰਨਾ ਗਾਇਬ ਕੀਤਾ ਜਾ ਰਿਹਾ ਹੈ। ਕਨਵੈਨਸ਼ਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ, ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨ ਸੰਘਰਸ਼ ਔਰਤਾਂ ਦੀ ਸਰਗਰਮ ਸ਼ਮੂਲੀਅਤ ਨਾਲ ਜਿੱਤੇ ਜਾ ਸਕਣਗੇ ਤੇ ਫਾਸ਼ੀਵਾਦ ਨੀਤੀਆਂ ਨੂੰ ਠੱਲ ਪਾਈ ਜਾ ਸਕੇਗੀ। ਇਸ ਲਈ ਆਉਣ ਵਾਲੇ ਸਮੇਂ ‘ਚ ਹੋਰ ਵਧੇਰੇ ਸਰਗਰਮੀ ਨਾਲ ਔਰਤਾਂ ਨੂੰ ਕਿਸਾਨੀ ਸਮੇਤ ਹੋਰ ਜਥੇਬੰਦਕ ਸੰਘਰਸ਼ਾਂ ਦਾ ਜੋਰਦਾਰ ਹਿੱਸਾ ਬਨਣ ਦੀ ਲੋੜ’ਤੇ ਜੋਰ ਦਿੱਤਾ।

Leave a Reply

Your email address will not be published. Required fields are marked *