ਨਵੀਂ ਉਦਮ ਪ੍ਰੋਤਸਾਹਨ ਨੀਤੀ ਕਾਰਣ ਹਰਿਆਣਾ ਦੇਸ਼ ਵਿਚ ਤੀਜੇ ਨੰਬਰ ‘ਤੇ ਪੁੱਜ ਗਿਆ ਹੈ – ਵਿੱਤ ਮੰਤਰੀ
ਚੰਡੀਗੜ੍ਹ6 ਅਕਤੂਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਨਵੀਂ ਉਦਮ ਪ੍ਰੋਤਸਾਹਨ ਨੀਤੀ, 2015 ਹੋਣ ਤੋਂ ਬਾਅਦ ‘ਇਜ ਆਫ ਬਿਜਨੈਸ’ ਦੇ ਮਾਪਦੰਡਾਂ ‘ਤੇ ਹਰਿਆਣਾ ਹੁਣ ਦੇਸ਼ ਵਿਚ ਤੀਜੇ ਨੰਬਰ ‘ਤੇ ਪੁੱਜ ਗਿਆ ਹੈ, ਜਦੋਂ ਪਹਿਲਾਂ 15ਵੇਂ ਨੰਬਰ ‘ਤੇ ਸੀ। ਹਰਿਆਣਾ ਸਰਕਾਰ ਵੱਲੋਂ ਸਾਲ 2015-16 ਦੇ ਬਜਟ ਵਿਚ 500 ਰੁਪਏ ਐਮ.ਆਰ.ਪੀ. ਦੇ ਜੁੱਤਿਆਂ ‘ਤੇ ਟੈਕਸ ਵਿਚ ਦਿੱਤੀ ਗਈ ਵਿਸ਼ੇਸ਼ ਛੋਟ ਦੇ ਨਤੀਜੇਵੱਜੋਂ ਇਕ ਕੰਪਨੀ ਨੇ ਚੀਨ ਵਰਗੇ ਕਈ ਦੇਸ਼ਾਂ ਵਿਚ 1800 ਕਰੋੜ ਰੁਪਏ ਦਾ ਨਿਰਯਾਤ ਕੀਤਾ। ਹੁਣ ਇਸ ਕੰਪਨੀ ਨੇ ਹਰਿਆਣਾ ਵਿਚ 500 ਏਕੜ ਜਮੀਨ ‘ਤੇ ਸਮੇਕਿਤ ਆਰ.ਐਡ.ਡੀ. ਇਕਾਈ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ।
ਕੈਪਟਨ ਅਭਿਮਨਿਊ ਅੱਜ ਇੱਥੇ ਭਾਰਤੀ ਉਦਯੋਗ ਫਡਰੇਸ਼ਨ ਸੈਕਟਰ 31 ਸਥਿਤੀ ਉੱਤਰ ਖੇਤਰ ਮੁੱਖ ਦਫਤਰ ਵਿਚ ਸੂਖਮ, ਛੋਟੇ ਤੇ ਮੱਧਰੇ ਉਦਮਸ਼ੀਲਤਾ ‘ਤੇ ਆਯੋਜਿਤ ਚੌਥੇ ਖੇਤਰੀ ਸੰਮਲੇਨ ਵਿਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਸੂਬੇ ਨੇ ਆਪਣੀ ਨਵੀਂ ਨੀਤੀ ਵਿਚ ਸੂਖਮ, ਛੋਟੇ ਤੇ ਮੱਧਰੇ ਉਦਯੋਗਾਂ ‘ਤੇ ਵਿਸ਼ੇਸ਼ ਤੌਰ ਨਾਲ ਧਿਆਨ ਕੇਂਦਰਿਤ ਕਰਦੇ ਹੋਏ ਇਕ ਏਕੜ ਖੇਤਰ ਅਤੇ 10 ਕਰੋੜ ਰੁਪਏ ਤਕ ਦੇ ਉਦਯੋਗਾਂ ਦੀ ਸਥਾਪਨਾ ਲਈ ਜਮੀਨ ਵਰਤੋਂ ਬਦਲ ਲਈ ਸਬੰਧਤ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਅਥੋਰਾਇਜਡ ਕੀਤਾ ਹੈ।
ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈ. ਉਭਰਦੇ ਉਦਮੀਆਂ ਲਈ ਪਹਿਲੇ ਪੜਾਅ ਹੁੰਦਾ ਹੈ। ਸਰਕਾਰੀ ਪੱਧਰ ‘ਤੇ ਯੋਗ ਸਹਿਯੋਗ ਨਾਲ ਉਹ ਇਕ ਚੰਗੇ ਉਦਮੀ ਬਣ ਕੇ ਦੇਸ਼ ਤੇ ਸੂਬੇ ਦੀ ਅਰਥਚਾਰੇ ਨੂੰ ਮਜ਼ਬੂਤ ਕਰਨ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ। ਸੂਖਮ, ਛੋਟੇ ਅਤੇ ਮੱਧਰੇ ਖੇਤਰ ਉਦਯੋਗ ਆਪਣੇ ਉਤਪਾਦਾਂ ਲਈ ਛੋਟੇ ਸ਼ਹਿਰਾਂ ਵਿਚ ਇਕ ਬ੍ਰਾਂਡ ਵੱਜੋਂ ਮਸ਼ਹੂਰ ਹੁੰਦੇ ਹਨ। ਪਰ ਆਪਣੇ ਉਦਪਾਦਾਂ ਦਾ ਕੌਮਾਂਤਰੀ ਪੱਧਰ ‘ਤੇ ਨਿਰਯਾਤ ਨਹੀਂ ਕਰ ਪਾਉਂਦੇ, ਇਸ ਕਾਰਣ ਇਸ ਖੇਤਰ ਦੇ ਉਦਯੋਗ ਪਿੱਛੇ ਰਹਿ ਜਾਂਦੇ ਹਨ। ਐਮ.ਐਸ.ਐਮ.ਈ. ਨੂੰ ਵੀ ਵਿਸ਼ਵ ਪੱਧਰ ਮੌਕੇ ਮਹੁੱਇਆ ਕਰਵਾਉਣੇ ਹੋਣਗੇ। ਉਨ੍ਹਾਂ Îਕਹਾ ਕਿ ਐਮ.ਐਸ.ਐਮ.ਈ. ਨੂੰ ਵੀ ਇਕ ਸੰਗਠਤ ਖੇਤਰ ਵੱਜੋਂ ਕੰਮ ਕਰਨਾ ਚਾਹੀਦਾ ਅਤੇ ਇਸ ਦੇ ਉਦਯੋਗਾਂ ਦੇ ਸਮੇਂ-ਸਮੇਂ ‘ਤੇ ਸੰਮੇਲਨ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਨੇ ਆਪਣੀ ਨਵੀਂ ਨੀਤੀ ਵਿਚ ਪਲਗ ਐਂਡ ਪਲੇ ਅਵਧਾਰਣਾ ਲਾਗੂ ਕੀਤੀ ਹੈ ਤਾਂ ਜੋ ਮਸ਼ੀਨ ਲਗਾ ਕੇ ਛੋਟੇ ਉਦਮੀ ਵੀ ਆਪਣਾ ਉਤਪਾਦ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈ. ਉਦਯੋਗ ਰਾਜਾਂ ਤੇ ਸਮਾਜ ਲਈ ਅਤਿ ਮਹੱਤਵਪੂਰਨ ਹੁੰਦੇ ਹਨ, ਕਿਉਂਕਿ ਉਹ ਲੋਕਲ ਲੋਂੜ੍ਹਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਵੀ ਵੱਧ ਮੌਕੇ ਮਹੁੱਇਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵਿਸ਼ਵ ਮੁਕਾਬਲੇ ਵਿਚ ਖੜ੍ਹਾ ਕੀਤਾ ਹੈ ਅਤੇ ਭਾਰਤ ਨੂੰ ਹਰ ਮਾਮਲੇ ਵਿਚ ਮਜ਼ਬੂਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਵੀ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਰਾਜ ਸਰਕਾਰ ਅਰਥ ਚਿੰਤਨ ਦੇ ਭਾਅ ਨਾਲ ਪ੍ਰੇਰਿਤ ਹੋ ਕੇ ਕੰਮ ਕਰ ਰਹੀ ਹੈ ਅਤੇ ਰਾਜ ਦੀ ਅਰਥ ਵਿਵਸਥਾ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਪਹਿਲ ਕੀਤੀ ਜਾ ਰਹੀ ਹੈ। ਸੂਬੇ ਵਿਚ ਇਕ ਨਵਾਂ ਸਨਅਤੀ ਮਾਹੌਲ ਤਿਆਰ ਕੀਤਾ ਗਿਆ ਹੈ।
ਕੇਂਦਰੀ ਸੂਖਮ, ਛੋਟੇ ਤੇ ਮੱਧਰੇ ਉਦਯੋਗ ਰਾਜ ਮੰਤਰੀ ਹਰੀ ਭਾਈ ਪਾਰਥੀਭਾਈ ਚੌਧਰੀ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਦੀ ਨਵੀਂ ਉਦਮ ਪ੍ਰੋਤਸਾਹਨ ਨੀਤੀ ਦੀ ਸ਼ਲਾਘਾ ਕੀਤੀ। ਉਨ੍ਹਾਂ Îਕਹਾ ਕਿ ਕੇਂਦਰੀ ਸਰਕਾਰ ਦੀ ਨਵੀਂ ਨੀਤੀਆਂ ਦੇ ਨਤੀਜੇ ਵੱਜੋਂ ਐਫ.ਡੀ.ਆਈ. ਵਿਚ 42 ਫੀਸਦੀ ਦਾ ਵਾਧਾ ਹੋਇਆ ਹੈ। ਐਮ.ਐਸ.ਐਮ.ਈ. ਖੇਤਰ ਦੀ ਸਕਲ ਘਰੇਲੂ ਉਤਪਾਦ ਦਰ ਨੂੰ 20 ਫੀਸਦੀ ਤਕ ਲਿਆਉਣ ਦਾ ਕੰਮ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮ.ਐਸ.ਐਮ.ਈ. ਖੇਤਰ ਵਿਚ ਪੰਜ ਸ਼੍ਰੇਣੀਆਂ ਵਿਚ ਨਵੇਂ ਪੁਰਸਕਾਰ ਦੇਣ ਦੀ ਸ਼ੁਰੂਆਤ ਕੀਤੀ ਹੈ ਅਤੇ ਇਹ ਪੁਰਸਕਾਰ ਰਾਜਾਂ ਵਿਚ ਹੀ ਪ੍ਰਦਾਨ ਕੀਤੇ ਜਾਣਗੇ, ਜੋ ਪਹਿਲੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਦਿੱਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ 18 ਅਕਤੂਰ ਨੂੰ ਪੰਜਾਬ ਦੇ ਲੁਧਿਆਣਾ ਵਿਚ ਪ੍ਰਧਾਨ ਮੰਤਰੀ ਇਕ ਪ੍ਰੋਗ੍ਰਾਮ ਵਿਚ ਇਹ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰ ਸਰਕਾਰ ਨੇ 800 ਨਵੇਂ ਮਹੱਤਵਪੂਰਨ ਫੈਸਲੇ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਚੌਥੇ ਬੁਧਵਾਰ ਕੈਬੀਨੇਟ ਦੇ ਮੈਂਬਰਾਂ ਨਾਲ ਮੀਟਿੰਗ ਕਰਦੇ ਹਨ ਅਤੇ ਸਾਰੇ ਮੰਤਰੀਆਂ ਨੂੰ ਭਾਰਤ ਦੇ ਵਿਕਾਸ ਲਈ ਇੱਕਠਾ ਹੋ ਕੇ ਕੰਮ ਕਰਨ ਦੀ ਸਲਾਹ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਹਰ ਰਾਜ ਵਿਚ ਸੂਖਮ, ਛੋਟੇ ਤੇ ਮੱਧਰੇ ਉਦਯੋਗਾਂ ਦਾ ਇਕ-ਇਕ ਤਕਨਾਲੋਜੀ ਕੇਂਦਰ ਖੋਲ੍ਹਿਆ ਜਾ ਰਿਹਾ ਹੈ ਅਤੇ ਇਸ ਕੜੀ ਵਿਚ 37 ਨਵੇਂ ਕੇਂਦਰ ਖੋਲ੍ਹੇ ਜਾਣਗੇ, ਇਸ ਲਈ 2200 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

