ਪਟਿਆਲਾ

ਪੈਨਸ਼ਨਰਜ ਐਸੋਸੀਏਸ਼ਨ ਦੇ ਪੈਨਸ਼ਨਰਜ ਤੇ ਬਿਜਲੀ ਦੀਆਂ ਯੂਨਿਟਾਂ ਵਿੱਚ ਰਾਇਤ (ਕਨਸੈਸ਼ਨ) ਜਲਦੀ ਲਾਗੂ ਕੀਤਾ ਜਾਵੇ- ਢੀਂਡਸਾ

ਪਟਿਆਲਾ : 7 ਅਕਤੂਬਰ (ਮਧੂਸਾਰ ਬਿਊਰੋ)
ਸਬ/ਅਰਬਨ ਡਵੀਜਨ ਈਸਟ ਡਵੀਜਨ, ਬੈਸਟ ਡਵੀਜਨ ਦੇ ਦਫਤਰ ਅੱਗੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪੈਨਸ਼ਨਰਜ ਐਸੋਸੀਏਸ਼ਨ ਦੇ ਪੈਨਸ਼ਨਰਜਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ ਅਤੇ ਰੈਲੀ ਕੀਤੀ ਗਈ

ਪ੍ਰਧਾਨਗੀ ਸ. ਅੱਤਰ ਸਿੰਘ, ਸੰਤੋਖ ਸਿੰਘ ਬੋਪਰਾਏ, ਕਿਸ਼ਨ ਕੁਮਾਰ ਅਤੇ ਸ. ਬਲਕਾਰ ਸਿੰਘ ਵੈਸਟ ਡਵੀਜਨ ਨੇ ਧਰਨੇ ਦੀ ਪ੍ਰਧਾਨਗੀ ਕੀਤੀ। ਜਿਸ ਵਿੱਚ ਹੈੱਡ ਆਫਿਸ ਈਸਟ ਸਬ/ਅਰਬਨ ਵੈਸਟ ਆਦਿ ਦੇ ਪੈਨਸ਼ਨਰਜ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪਟਿਆਲਾ ਦੇ ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰਧਾਨ ਸ. ਜਸਮੇਲ ਸਿੰਘ ਢੀਂਡਸਾ ਨੇ ਕਿਹਾ ਕਿ ਬਿਜਲੀ ਕੁਨੈਕਸ਼ਨ ਹੋਰ ਸੂਬਿਆਂ ਦੀ ਤਰ੍ਹਾਂ ਬਿਜਲੀ ਬੋਰਡ ਦੇ ਪੈਨਸ਼ਨਰਾਂ ਤੇ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ ਕਿਉਂਕਿ 29 35 ਕਰੋੜ ਕਾਰਪੋਰੇਸ਼ਨ ਬਿਨ੍ਹਾਂ ਵਜਾ ਕਾਰਪੋਰੇਟ ਥਰਮਲਾ ਨੂੰ ਲੁਟਾ ਰਹੀ ਹੈ ਮਹਿੰਗਾਈ ਭੱਤੇ ਜਨਵਰੀ 14 ਜੁਲਾਈ 14 ਤੇ ਜਨਵਰੀ 15 ਤੇ ਜੁਲਾਈ 15 ਦੀਆਂ ਕਿਸ਼ਤਾਂ ਇਕ ਕਿਸ਼ਤ ਵਿੱਚ ਜਾਰੀ ਕੀਤੀਆਂ ਜਾਣ। ਜਨਵਰੀ 16 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਨੱਕਦ ਜਾਰੀ ਕੀਤੀ ਜਾਵੇ । ਕੈਸ਼ਲੈਸ ਸਕੀਮ ਪੂਰੀ ਤਰ੍ਹਾਂ ਲਾਗੂ ਕਰਕੇ ਹਰ ਜਿਲ੍ਹੇ ਵਿਚ ਹਸਪਤਾਲ ਅਲਾਟ ਕੀਤੇ ਜਾਣ। ਇਹ ਕੈਸ਼ਲੈਸ ਦੀ ਸਕੀਮ ਪੈਨਸ਼ਨਰਜ ਤੇ ਵੀ ਲਾਗੂ ਕੀਤੀ ਜਾਵੇ। ਫਿਕਸ ਮੈਡੀਕਲ ਭੱਤਾ 500 ਰੁਪਏ ਤੋਂ ਵਧਾ ਕੇ 2000 ਰੁਪਏ ਲਾਗੂ ਕੀਤਾ ਜਾਵੇ। ਛੇਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕੀਤੀਆਂ ਜਾਣ। ਬੁਢਾਪਾ ਅਲਾਊਂਸ ਦੀ ਬੇਸਿਕ ਪੈਨਸ਼ਨ ਦਾ ਹਿੱਸਾ ਬਣਾਇਆ ਜਾਵੇ।
ਇਸ ਧਰਨੇ ਨੂੰ ਸੂਬਾ ਜਨਰਲ ਸਕੱਤਰ ਸ. ਧੰਨਵੰਤ ਸਿੰਘ ਭਠਲ ਨੇ ਸੰਬੋਧਨ ਕਰਦਿਆਂ ਕਿਹਾ ਕਿ 1 ਅਕਤੂਬਰ 15 ਅਕਤੂਬਰ ਤੱਕ ਡਵੀਜਨ ਪੱਧਰ ਤੇ ਧਰਨੇ ਮੁਜਹਰੇ ਕਰਕੇ ਪੰਜਾਬ ਭਰ ਵਿੱਚ 16 ਅਕਤੂਬਰ ਤੋਂ 15 ਨਵੰਬਰ ਤੱਕ ਸਰਕਲ ਪੱਘਰ ਦੇ ਧਰਨੇ ਤੇ ਪਿੰਡਾਂ ਵਿੱਚ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ। ਐਮ.ਐਲ.ਏ. ਐਮ.ਪੀ. ਹਲਕਾ ਇੰਚਾਰਜਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸੇ ਧਰਨੇ ਦਾ ਮੰਚ ਸੰਚਾਲਨ ਸਰਕਲ ਪਟਿਆਲਾ ਦੇ ਪੈਨਸ਼ਨਰਜ ਐਸੋਸੀਏਸ਼ਨ ਦੇ ਸਕੱਤਰ ਰਾਜਿੰਦਰ ਸਿੰਘ ਰਾਜਪੁਰਾ ਨੇ ਸੁਚੱਜੇ ਢੰਗ ਨਾਲ ਚਲਾਇਆ। ਹੋਰਨਾਂ ਤੋਂ ਇਲਾਵਾ ਬੀਬੀ ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬੀਬੀ ਹਰਸਰਨਜੀਤ ਕੌਰ ਸਟੇਟ ਆਗੂ ਤੇ ਸਰਜੀਤ ਪਾਲ, ਸ਼ਾਮ ਲਾਲ, ਮਹਿੰਦਰ ਸਿੰਘ ਮੁੱਛ, ਭੁਪਿੰਦਰ ਸਿੰਘ, ਗੱਜਣ ਸਿੰਘ, ਨਾਥ ਕੁਮਾਰ ਜਾਹਲਾਂ, ਓਮ ਪ੍ਰਕਾਸ਼, ਮੁਖ ਤਿਆਰ ਸਿੰਘ ਰਾਜਪੁਰਾ, ਆਦਿ ਨੇ ਆਪਣੇ ਵਿਚਾਰ ਰੱਖੇ ਤੇ ਸੰਬੋਧਨ ਕੀਤਾ।

Leave a Reply

Your email address will not be published. Required fields are marked *