ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਹਰਿਆਣਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 9 ਵੱਡੇ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ, 11.96 ਕਰੋੜ ਰੁਪਏ ਦੀ ਬਚਤ

ਹਰਿਆਣਾ ਰੋਡਵੇਜ਼ ਦੇ ਬੇੜੇ ਵਿੱਚ ਸ਼ਾਮਲ ਹੋਣਗੀਆਂ 500 ਨਵੀਆਂ ਬੱਸਾਂ ਅਤੇ 24 ਟਰੱਕ, ਜਨਤਕ ਆਵਾਜਾਈ ਵਿਵਸਥਾ ਹੋਵੇਗੀ ਮਜ਼ਬੂਤ d ਗੁਰੂਗ੍ਰਾਮ ਵਿੱਚ ਦੋ ਫਲਾਈਓਵਰ ਅਤੇ ਇੱਕ ਅੰਡਰਪਾਸ ਨਾਲ ਘਟੇਗਾ ਟ੍ਰੈਫਿਕ ਦਾ ਦਬਾਅ, ਲੱਖਾਂ ਲੋਕਾਂ ਨੂੰ ਮਿਲੇਗੀ ਰਾਹਤ

ਮੁੱਖ ਮੰਤਰੀ ਨੇ ਗੁਣਵੱਤਾ ਅਤੇ ਸਮੇਂ ਸਿਰ ਕੰਮ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਪੰਚਕੂਲਾ 3 ਨਵੰਬਰ (ਮਧੂਸਾਰ ਬਿਊਰੋ) ਹਰਿਆਣਾ ਵਿੱਚ ਸੜਕ, ਆਵਾਜਾਈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮਹੱਤਵਪੂਰਨ ਕਦਮ ਚੁੱਕੇ ਹਨ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਹਾਈ ਪਾਵਰਡ ਪਰਚੇਜ਼ ਕਮੇਟੀ (8PP3) ਅਤੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (8PWP3) ਦੀ ਮੀਟਿੰਗ ਵਿੱਚ ਕੁੱਲ ਨੌਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਫੈਸਲਿਆਂ ਨਾਲ ਸੂਬੇ ਵਿੱਚ ਜਨਤਕ ਆਵਾਜਾਈ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ, ਸ਼ਹਿਰੀ ਖੇਤਰਾਂ ਵਿੱਚ ਆਵਾਜਾਈ ਸੁਚਾਰੂ ਹੋਵੇਗੀ ਅਤੇ ਸਿਹਤ ਤੇ ਵਿਦਿਅਕ ਬੁਨਿਆਦੀ ਢਾਂਚੇ ਦਾ ਵਿਸਥਾਰ ਹੋਵੇਗਾ। ਬੋਲੀਦਾਤਿਆਂ ਨਾਲ ਵਿਸਥਾਰਪੂਰਵਕ ਗੱਲਬਾਤ ਤੋਂ ਬਾਅਦ ਸਰਕਾਰ ਨੇ ਲਗਭਗ 11.96 ਕਰੋੜ ਰੁਪਏ ਦੀ ਬਚਤ ਵੀ ਕੀਤੀ। 500 ਨਵੀਆਂ ਬੱਸਾਂ ਨਾਲ ਮਜ਼ਬੂਤ ਹੋਵੇਗਾ ਹਰਿਆਣਾ ਰੋਡਵੇਜ਼ ਦਾ ਬੇੜਾ, ਯਾਤਰੀਆਂ ਨੂੰ ਮਿਲੇਗੀ ਬਿਹਤਰ ਆਵਾਜਾਈ ਸਹੂਲਤ ਮੁੱਖ ਮੰਤਰੀ ਨੇ ਹਰਿਆਣਾ ਰੋਡਵੇਜ਼ ਲਈ 500 ਪੂਰੀ ਤਰ੍ਹਾਂ ਤਿਆਰ ਡੀਜ਼ਲ ਇੰਜਣ ਵਾਲੀਆਂ ਨਾਨ-ਏਸੀ ਬੱਸਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਹ ਬੱਸਾਂ ਨਵੀਨਤਮ 2S-V9 ਨਿਕਾਸ ਮਾਪਦੰਡਾਂ ਦੇ ਅਨੁਕੂਲ ਹੋਣਗੀਆਂ। ਇਸ ਤੋਂ ਇਲਾਵਾ 24 ਪੂਰੀ ਤਰ੍ਹਾਂ ਤਿਆਰ ਡੀਜ਼ਲ ਇੰਜਣ ਵਾਲੇ ਟਰੱਕਾਂ ਦੀ ਖਰੀਦ ਅਤੇ ਰੋਡਵੇਜ਼ ਦੇ ਡਿਪੂਆਂ ਤੇ ਸਬ-ਡਿਪੂਆਂ ਲਈ ਅਗਲੇ ਇੱਕ ਸਾਲ ਦੀ ਲੋੜ ਅਨੁਸਾਰ ਡੀਜ਼ਲ ਐਗਜ਼ੌਸਟ ਫਲੂਇਡ (456) ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਇਨ੍ਹਾਂ 500 ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਹਰਿਆਣਾ ਰੋਡਵੇਜ਼ ਦੀ ਆਵਾਜਾਈ ਸਮਰੱਥਾ ਵਧੇਗੀ, ਯਾਤਰੀਆਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ ਅਤੇ ਵੱਖ-ਵੱਖ ਰੂਟਾਂ ’ਤੇ ਬੱਸ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਗੁਰੂਗ੍ਰਾਮ ਵਿੱਚ ਦੋ ਫਲਾਈਓਵਰ ਅਤੇ ਇੱਕ ਅੰਡਰਪਾਸ ਨਾਲ ਆਵਾਜਾਈ ਨੂੰ ਮਿਲੇਗੀ ਰਫ਼ਤਾਰ, ਜਾਮ ਤੋਂ ਮਿਲੇਗੀ ਰਾਹਤ ਗੁਰੂਗ੍ਰਾਮ ਵਿੱਚ ਵਧਦੇ ਟ੍ਰੈਫਿਕ ਦੇ ਦਬਾਅ ਨੂੰ ਘੱਟ ਕਰਨ ਅਤੇ ਸ਼ਹਿਰ ਦੀ ਕਨੈਕਟੀਵਿਟੀ ਬਿਹਤਰ ਬਣਾਉਣ ਲਈ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ (7M41) ਦੇ ਤਿੰਨ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਾਨੀਪਤ ਵਿੱਚ ਨਵਾਂ ਰੇਲਵੇ ਓਵਰਬਿ੍ਰਜ, ਆਵਾਜਾਈ ਅਤੇ ਖੇਤਰੀ ਕਨੈਕਟੀਵਿਟੀ ਹੋਵੇਗੀ ਬਿਹਤਰ ਪਾਨੀਪਤ ਜ਼ਿਲ੍ਹੇ ਵਿੱਚ ਜੀ.ਟੀ. ਰੋਡ ਤੋਂ ਡਾਹਰ ਹੁੰਦੇ ਹੋਏ ਐੱਨ.ਐੱਚ.-709 ਤੱਕ ਮੌਜੂਦਾ ਰੇਲਵੇ ਓਵਰਬਿ੍ਰਜ ਦੇ ਸਮਾਨਾਂਤਰ ਨਵੇਂ ਰੇਲਵੇ ਓਵਰਬਿ੍ਰਜ ਦੇ ਨਿਰਮਾਣ ਕਾਰਜ ਨੂੰ ਵੀ ਮਨਜ਼ੂਰੀ ਦਿੱਤੀ ਗਈ। ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਮਿੱਥੇ ਸਮੇਂ ਵਿੱਚ ਪੂਰੇ ਹੋਣ ਸਾਰੇ ਪ੍ਰੋਜੈਕਟ: ਮੁੱਖ ਮੰਤਰੀ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਨਜ਼ੂਰ ਕੀਤੇ ਗਏ ਸਾਰੇ ਵਿਕਾਸ ਕਾਰਜਾਂ ਨੂੰ ਉੱਚ ਗੁਣਵੱਤਾ ਨਾਲ ਨਿਰਧਾਰਿਤ ਸਮੇਂ ਸੀਮਾ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਦੇ ਮਾਪਦੰਡਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਪ੍ਰੋਜੈਕਟਾਂ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ।

Leave a Reply

Your email address will not be published. Required fields are marked *