ਕੇਂਦਰੀ ਗ੍ਰਹਿ ਮੰਤਰੀ ਨੇ ਅੰਬਾਲਾ ਵਿੱਚ ਪਹਿਲੀ ਆਜ਼ਾਦੀ ਦੀ ਲੜਾਈ ਦੇ ਸ਼ਹੀਦੀ ਸਮਾਰਕ ਦਾ ਕੀਤਾ ਉਦਘਾਟਨ
1260 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨੈਸ਼ਨਲ ਹਾਈਵੇਅ-152ਜੀ ਦੇ ਜਲਬੇੜਾ—ਸ਼ਾਹਾਬਾਦ ਸੈਕਸ਼ਨ ਦਾ ਕੀਤਾ ਉਦਘਾਟਨ
1857 ਦਾ ਵਿਦਰੋਹ ਨਹੀਂ, ਸਗੋਂ ਆਜ਼ਾਦੀ ਦਾ ਮਹਾਂਸੰਗਰਾਮ ਸੀ, 90 ਸਾਲਾਂ ਦੇ ਬਲੀਦਾਨਾਂ ਨਾਲ ਮਿਲੀ ਆਜ਼ਾਦੀ, ਹੁਣ ਵਿਕਸਿਤ ਭਾਰਤ ਦਾ ਸੰਕਲਪ — ਅਮਿਤ ਸ਼ਾਹ
ਅੰਬਾਲਾ ਵਿੱਚ ਬਣਿਆ ਸਮਾਰਕ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਾਲਾ ਅਦਭੁੱਤ ਸਥਾਨ ਬਣੇਗਾ
ਪੰਚਕੂਲਾ, ਅੰਬਾਲਾ, 5 ਨਵੰਬਰ (ਮਧੂਸਾਰ ਬਿਊਰੋ) ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਭਾਵੇਂ ਹੌਲੀ-ਹੌਲੀ ਬੋਲਦੇ ਹੋਣ, ਪਰ ਕੰਮ ਕਰਨ ਵਿੱਚ ਬਹੁਤ ਤੇਜ਼ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਤੇਜ਼ੀ ਨਾਲ ਕੰਮ ਕਰਨ ਵਾਲੇ ਮੁੱਖ ਮੰਤਰੀ ਹਨ। ਸ੍ਰੀ ਅਮਿਤ ਸ਼ਾਹ ਨੇ ਹਰਿਆਣਵੀਆਂ ਨੂੰ ਕਿਹਾ ਕਿ ਜਦੋਂ ਸਾਲ 2029 ਵਿੱਚ ਭਾਜਪਾ ਹਰਿਆਣਾ ਵਿੱਚ ਜਨਤਾ ਕੋਲ ਵੋਟਾਂ ਮੰਗਣ ਜਾਵੇਗੀ, ਤਾਂ ਪਾਰਟੀ ਆਪਣੇ ਘੋਸ਼ਨਾ ਪੱਤਰ ਵਿੱਚ ਕੀਤੇ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਕੇ ਜਾਵੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਵੀਰਵਾਰ ਨੂੰ ਅੰਬਾਲਾ ਵਿੱਚ ਆਯੋਜਿਤ ਪਹਿਲੀ ਆਜ਼ਾਦੀ ਦੀ ਲੜਾਈ (1857) ਦੇ ਸ਼ਹੀਦੀ ਸਮਾਰਕ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਥੇ 10 ਮਈ, 1857 ਨੂੰ ਕ੍ਰਾਂਤੀਕਾਰੀ ਵੀਰਾਂ ਨੇ ਅੰਗਰੇਜ਼ਾਂ ਦੇ ਸ਼ਾਸਨ ਵਿਰੁੱਧ ਕ੍ਰਾਂਤੀ ਦਾ ਬਿਗਲ ਵਜਾਇਆ ਸੀ ਅਤੇ ਉਨ੍ਹਾਂ ਦੀ ਸ਼ੁਰੂਆਤ ਦੇਖਦੇ ਹੀ ਦੇਖਦੇ ਪੂਰੇ ਦੇਸ਼ ਵਿੱਚ ਅੱਗ ਵਾਂਗ ਫੈਲ ਗਈ ਸੀ। ਪੂਰੀ ਦੁਨੀਆ ਇਹ ਦੇਖ ਕੇ ਹੈਰਾਨ ਰਹਿ ਗਈ ਸੀ ਕਿ ਜਿਸ ਅੰਗਰੇਜ਼ੀ ਸਰਕਾਰ ਦਾ ਸੂਰਜ ਕਿਤੇ ਵੀ ਨਹੀਂ ਡੁੱਬਦਾ ਸੀ, ਉਸ ਦੀ ਨੀਂਹ ਹਿਲਾ ਕੇ ਰੱਖ ਦੇਣ ਵਾਲਾ 1857 ਦਾ ਉਹ ਆਜ਼ਾਦੀ ਸੰਗਰਾਮ ਜਿਸ ਅੰਬਾਲਾ ਦੀ ਧਰਤੀ ’ਤੇ ਸ਼ੁਰੂ ਹੋਇਆ ਸੀ, ਉਸ ਨੂੰ ਮੈਂ ਵਾਰ-ਵਾਰ ਪ੍ਰਣਾਮ ਕਰਦਾ ਹਾਂ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ, ਕੈਬਨਿਟ ਮੰਤਰੀ ਸ੍ਰੀ ਅਨਿਲ ਵਿਜ, ਭਾਜਪਾ ਦੇ ਕੇਂਦਰੀ ਇੰਚਾਰਜ ਸ੍ਰੀਮਤੀ ਸਮਿ੍ਰਤੀ ਇਰਾਨੀ ਅਤੇ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਵੀ ਮੌਜੂਦ ਸਨ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 1857 ਦੇ ਆਜ਼ਾਦੀ ਸੰਗਰਾਮ ਨੂੰ ਅੰਗਰੇਜ਼ੀ ਸੋਚ ਤੋਂ ਪ੍ਰੇਰਿਤ ਖੱਬੇ ਪੱਖੀ ਵਿਚਾਰਧਾਰਾ ਵਾਲੇ ਇਤਿਹਾਸਕਾਰਾਂ ਨੇ ਇੱਕ ਵਿਦਰੋਹ ਦਾ ਨਾਂ ਦਿੱਤਾ। ਵਿਦਰੋਹ ਸ਼ਬਦ ਅੰਗਰੇਜ਼ਾਂ ਲਈ ਹੈ। ਵੀਰ ਸਾਵਰਕਰ ਨੇ ਸਹੀ ਕਿਹਾ ਸੀ ਕਿ ਭਾਰਤ ਮਾਤਾ ਦੀਆਂ ਸਾਰੀਆਂ ਸੰਤਾਨਾਂ ਲਈ ਇਹ ਕ੍ਰਾਂਤੀ ਕੋਈ ਵਿਦਰੋਹ ਨਹੀਂ, ਸਗੋਂ ਆਜ਼ਾਦੀ ਦਾ ਸੰਗਰਾਮ ਹੈ। ਉਨ੍ਹਾਂ ਕਿਹਾ ਕਿ ਸਾਲ 1857 ਤੋਂ ਲੈ ਕੇ 1947 ਤੱਕ ਦਾ ਇਹ 90 ਸਾਲਾਂ ਦਾ ਮਹਾਨ ਸੰਘਰਸ਼ ਸੀ, ਜਿਸ ਵਿੱਚ ਅਨੇਕਾਂ ਸ਼ਹੀਦਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਤਦ ਜਾ ਕੇ ਸਾਨੂੰ ਆਜ਼ਾਦੀ ਮਿਲੀ। ਉਨ੍ਹਾਂ ਸ਼ਹੀਦਾਂ ਦੇ ਬਲੀਦਾਨਾਂ ਦੇ ਆਧਾਰ ’ਤੇ ਹੀ ਅੱਜ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਸਿਤ ਭਾਰਤ ਦੀ ਕਲਪਨਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਬਾਬੂ ਕੁੰਵਰ ਸਿੰਘ ਨੂੰ ਵੀ ਯਾਦ ਕਰਨ ਦਾ ਮੌਕਾ ਹੈ, ਉਸ ਵੀਰ ਯੋਧੇ ਨੇ 87 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਨਾਲ ਲੜਾਈ ਲੜੀ। ਉਨ੍ਹਾਂ ਦੀ ਖੱਬੀ ਬਾਂਹ ’ਤੇ ਗੋਲੀ ਲੱਗੀ ਅਤੇ ਉਨ੍ਹਾਂ ਨੇ ਆਪਣੀ ਸੱਜੀ ਬਾਂਹ ਨਾਲ ਆਪਣੀ ਖੱਬੀ ਬਾਂਹ ਕੱਟ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਅੰਦਰ ਖੂਨ ਹੀ ਨਹੀਂ ਹੈ ਤਾਂ ਤੁਸੀਂ ਭਾਰਤ ਮਾਤਾ ਦੀ ਕੀ ਸੇਵਾ ਕਰੋਗੇ ਅਤੇ ਉਸ ਬਜ਼ੁਰਗ ਵੀਰ ਨੇ ਲੜਦੇ-ਲੜਦੇ ਆਪਣਾ ਸਰਵਉੱਚ ਬਲੀਦਾਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਆਪਣੀ ਆਜ਼ਾਦੀ ਦੀ ਕੀਮਤ ਨਹੀਂ ਸਮਝਦਾ, ਜਿਨ੍ਹਾਂ ਸ਼ਹੀਦਾਂ ਨੇ ਖੂਨ ਵਹਾਇਆ ਅਤੇ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਨਹੀਂ ਕਰਦਾ, ਇਤਿਹਾਸ ਦੇ ਪੰਨਿਆਂ ਨੂੰ ਲਾਲ ਖੂਨ ਨਾਲ ਬਦਲ ਕੇ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਨਹੀਂ ਕਰਦਾ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਅੱਜ ਅੰਬਾਲਾ ਵਿੱਚ ਬਣਿਆ ਇਹ ਸਮਾਰਕ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਦੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਾਲਾ ਇੱਕ ਅਦਭੁੱਤ ਸਥਾਨ ਬਣੇਗਾ। ਉਨ੍ਹਾਂ ਇਸ ਸਮਾਰਕ ਦੇ ਨਿਰਮਾਣ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੈਬਨਿਟ ਮੰਤਰੀ ਸ੍ਰੀ ਅਨਿਲ ਵਿਜ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਵਿਸ਼ਾਲ

