ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

5 ਸਾਲਾਂ ਦੇ ਸਭ ਤੋਂ ਉੱਚ ਪੱਧਰ ਤੇ ਪੁੱਜਾ ਦਿੱਲੀ ਦਾ ਪ੍ਰਦੂਸ਼ਣ, ਦੀਵਾਲੀ ਮਗਰੋਂ ਤੋੜੇ ਸਾਰੇ ਰਿਕਾਰਡ

ਨਵੀਂ ਦਿੱਲੀ 9 ਨਵੰਬਰ (ਮਧੂਸਾਰ ਬਿਊਰੋ) ਦਿੱਲੀ ਵਿਚ ਇਸ ਸਾਲ ਦੀਵਾਲੀ ’ਤੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਪੱਧਰ ਦਰਜ ਕੀਤਾ ਗਿਆ। ਇਸ ਦਿਨ ਔਸਤ ਹਵਾ ਗੁਣਵੱਤਾ ਸੂਚਕਾਂਕ (1Q9) 376 ਤੱਕ ਪਹੁੰਚ ਗਿਆ। ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਸਵੇਰੇ 10 ਵਜੇ 1Q9 371 ਦਰਜ ਕੀਤਾ ਗਿਆ, ਜੋ 2021 ਤੋਂ ਬਾਅਦ ਦੀਵਾਲੀ ਤੋਂ ਬਾਅਦ ਵਾਲੇ ਦਿਨ ਸਭ ਤੋਂ ਵੱਧ ਪ੍ਰਦੂਸ਼ਣ ਪੱਧਰ ਹੈ। ਇਸ ਦੌਰਾਨ ਪੂਰੀ ਦਿੱਲੀ ਧੁੰਦ ਅਤੇ ਕੋਹਰੇ ਦੀ ਲਪੇਟ ਵਿਚ ਰਹੀ। ਡਾਟਾ ਰਿਕਾਰਡ ਕਰਨ ਵਾਲੇ 51 ਨਿਗਰਾਨੀ ਸਟੇਸ਼ਨਾਂ ਵਿੱਚੋਂ 14 ’ਤੇ ਹਵਾ ਦੀ ਗੁਣਵੱਤਾ ’ਗੰਭੀਰ’ ਸ਼੍ਰੇਣੀ ਵਿੱਚ ਰਹੀ, ਜੋ ਚਾਰ ’ਤੇ ’ਮਾੜੀ’ ਅਤੇ ਬਾਕੀ 33 ’ਤੇ ’ਬਹੁਤ ਮਾੜੀ’ ਰਹੀ।
ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ (4“”) ਨੇ ਸਭ ਤੋਂ ਵੱਧ 1Q9 439 ਦਰਜ ਕੀਤਾ। ਇਸ ਤੋਂ ਪਹਿਲਾਂ, ਸਵੇਰੇ 8 ਵਜੇ ਦਿੱਲੀ ਦਾ ਔਸਤ 1Q9 370 ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (3P32) ਦੇ ਅੰਕੜਿਆਂ ਅਨੁਸਾਰ, ਦੀਵਾਲੀ ਵਾਲੇ ਦਿਨ 1Q9 376 ਦਰਜ ਕੀਤਾ ਗਿਆ, ਜੋ 2021 ਤੋਂ ਬਾਅਦ ਕਿਸੇ ਤਿਉਹਾਰ ਵਾਲੇ ਦਿਨ ਲਈ ਸਭ ਤੋਂ ਉੱਚਾ ਪੱਧਰ ਹੈ। ਸਾਲ 2021 ਵਿੱਚ, ਦੀਵਾਲੀ ਵਾਲੇ ਦਿਨ 1Q9 382 ਦਰਜ ਕੀਤਾ ਗਿਆ ਸੀ। ਹਰ ਸਾਲ ਦੀਵਾਲੀ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਵੱਖ-ਵੱਖ ਤਰੀਕਾਂ ਨੂੰ ਆਉਂਦੀ ਹੈ।
ਇਸ ਸਾਲ ਇਹ 8 ਨਵੰਬਰ ਨੂੰ ਮਨਾਈ ਗਈ, ਜਦੋਂ ਕਿ ਦੀਵਾਲੀ 2025 ਵਿੱਚ 20 ਅਕਤੂਬਰ, 2024 ਵਿੱਚ 31 ਅਕਤੂਬਰ, 2023 ਵਿੱਚ 12 ਨਵੰਬਰ, 2022 ਵਿੱਚ 24 ਅਕਤੂਬਰ ਅਤੇ 2021 ਵਿੱਚ 4 ਨਵੰਬਰ ਨੂੰ ਮਨਾਈ ਗਈ।
ਦੀਵਾਲੀ ਵਾਲੇ ਦਿਨ ਔਸਤ 1Q9 2025 ਵਿੱਚ 345, 2024 ਵਿੱਚ 328, 2023 ਵਿੱਚ 218 ਅਤੇ 2022 ਵਿੱਚ 312 ਸੀ। 2021 ਵਿੱਚ ਇਹ 382 ਅਤੇ ਇਸ ਸਾਲ 376 ਦਰਜ ਕੀਤਾ ਗਿਆ ਸੀ। ਤਿਉਹਾਰ ਤੋਂ ਅਗਲੇ ਦਿਨ ਵੀ ਪ੍ਰਦੂਸ਼ਣ ਦਾ ਪੱਧਰ ਉੱਚਾ ਰਿਹਾ। ਦੀਵਾਲੀ ਤੋਂ ਬਾਅਦ ਪੂਰੇ ਦਿਨ ਲਈ ਔਸਤ 1Q9 2025 ਵਿੱਚ 351, 2024 ਵਿੱਚ 338, 2023 ਵਿੱਚ 360, 2022 ਵਿੱਚ 302 ਅਤੇ 2021 ਵਿੱਚ 462 ਦਰਜ ਕੀਤਾ ਗਿਆ ਸੀ। ਸੋਮਵਾਰ ਸਵੇਰੇ ਦਿੱਲੀ ਦੇ ਲੋਕਾਂ ਨੂੰ ਧੁੰਦ ਅਤੇ ਕੋਹਰੇ ਦੀ ਸੰਘਣੀ ਪਰਤ ਨਾਲ ਦਾ ਸਾਹਮਣਾ ਕਰਨਾ ਪਿਆ। ਸਵੇਰੇ ਤੜਕੇ ਦਿੱਲੀ ਦੇ ਦੋਵੇਂ ਪ੍ਰਮੁੱਖ ਮੌਸਮ ਸਟੇਸ਼ਨਾਂ ’ਤੇ ਦਿ੍ਰਸ਼ਟੀ ਬਹੁਤ ਘੱਟ ਗਈ।

Leave a Reply

Your email address will not be published. Required fields are marked *