ਪਟਿਆਲਾ

ਬੀ.ਐਲ.ਓ ਸਮੱਸਿਆਵਾਂ ਤੇ ਯੂਨੀਅਨ ਵਫ਼ਦ ਦੀ ਏਡੀਸੀ ਨਾਲ ਮੀਟਿੰਗ

ਜਲਦੀ ਮੰਗਾਂ ਦਾ ਹੱਲ ਕਰਨ ਕੀਤੀ ਬੇਨਤੀ।

ਯੂਨੀਅਨ ਪੰਜਾਬ ਇਲੈਕਸ਼ਨ ਕਮਿਸ਼ਨ ਨਾਲ ਵੀ ਕਰੇਗੀ ਮੀਟਿੰਗ-ਮਾਨ, ਭਿੱਖੀ।

ਪਟਿਆਲਾ (ਮਧੂਸਾਰ ਬਿਊਰੋ) ਅੱਜ ਬੀਐਲਓ ਯੂਨੀਅਨ ਪਟਿਆਲਾ ਦਾ ਇੱਕ ਵਫਦ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਭਿੱਖੀ, ਹਰਮੀਤ ਕੌਰ, ਅਤੇ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਦੀ ਮਾਣਯੋਗ ਏਡੀਸੀ ਅਨੁਪ੍ਰਿਤਾ ਜੌਹਲ ਨੂੰ ਮਿਲਿਆ ਉਹਨਾਂ ਵੱਲੋਂ ਪਟਿਆਲਾ ਦੇ ਬੀ.ਐਲ.ਓਜ ਨੂੰ ਆ ਰਹੀਆਂ ਸਮੱਸਿਆ ਜਿਸ ਵਿੱਚ ਬੀਐਲਓ ਦੀ ਡਿਊਟੀ ਛੁੱਟੀ ਵਾਲੇ ਦਿਨ ਨਾ ਲਗਾਉਣ, ਬੂਥ ਤੇ ਬੈਠਣ ਦਾ ਸਮਾਂ ਘਟਾਉਣ, ਮਿਹਨਤਾਨਾ ਵਧਾਉਣ, ਐਸ ਆਈ ਆਰ ਦਾ ਮਿਹਨਤਾਨਾ ਜਨਗਣਨਾ ਦੇ ਅਧਾਰ ਤੇ ਦੇਣ, ਬੂਥ ਜਾ ਰਸਤੇ ਵਿੱਚ ਧਮਕਾਉਣ ਵਾਲੇ ਅਨਸਰ ਤੇ ਤੁਰੰਤ ਕਾਰਵਾਈ ਕਰਨ

ਅਤੇ ਬਣਦਾ ਮੁਆਵਜਾ ਦਿੱਤਾ ਜਾਵੇ ਆਦਿ ਮੰਗਾਂ ਨੂੰ ਪੱਤਰ ਰਾਹੀ ਦੱਸਿਆਂ ਗਿਆ ਤੇ ਇਸ ਤੇ ਹੱਲ ਕਰਨ ਸਬੰਧੀ ਬੇਨਤੀ ਕੀਤੀ ਗਈ ਇਸ ਮੌਕੇ ਤੇ ਸੂਬਾਈ ਆਗੂ ਅਵਤਾਰ ਸਿੰਘ ਮਾਨ ਨੇ ਕਿਹਾ ਕਿਸੇ ਬੀਐਲਓ ਸਾਥੀ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਯੂਨੀਅਨ ਦਾ ਵਫ਼ਦ ਜਲਦੀ ਮਾਣਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਸ਼੍ਰੀ ਮਤੀ ਅਨੰਦਿਤ ਮਿੱਤਰਾਂ ਨੂੰ ਮਿਲ ਮੰਗਾਂ ਦੇ ਠੋਸ ਹੱਲ ਕੱਢਣ ਲਈ ਬੇਨਤੀ ਕੀਤੀ ਜਾਵੇਗੀ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਹੋਰਨਾ ਜ਼ਿਲ੍ਹੇ ਇਕਾਈਆ ਦਾ ਗਠਨ ਕੀਤਾ ਜਾਵੇਗਾ। ਇਸ ਮੋਕੇ ਤੇ ਬਿਕਰਮਜੀਤ ਸਿੰਘ ਭੁੱਲਰ,ਰਜਿੰਦਰ ਸਿੰਘ ਪ੍ਰਭਜੀਤ ਸਿੰਘ, ਨਰਿੰਦਰ, ਬਲਦੇਵ ਕ੍ਰਿਸ਼ਨ, ਜਤਿੰਦਰ ਕੁਮਾਰ, ਗੁਰਸੇਵਕ ਸਿੰਘ, ਬਲਦੇਵ ਸਿੰਘ, ਵਰਿੰਦਰ ਸਿੰਘ ਸਨੌਰ,

Leave a Reply

Your email address will not be published. Required fields are marked *