ਜੰਗਲਾਤ ਕਾਮੇ ਵਣ ਮੰਡਲ ਦਫਤਰ ਅੱਗੇ 11 ਸਤੰਬਰ ਨੂੰ ਲਗਾਉਣਗੇ ਧਰਨਾ
ਪਟਿਆਲਾ 4 ਸਤੰਬਰ (ਮਧੂਸਾਰ ਬਿਊਰੋ) ਮੰਗਾਂ ਪ੍ਰਤੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਵਣ ਮੰਡਲ ਅਫਸਰ ਨਾਲ ਸਬੰਧਤ ਕਈ ਮਹੀਨੇ ਤੋਂ ਰੁੱਕੀਆਂ ਤਨਖਾਹਾਂ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਦੀ ਨੀਤੀ ਬਣਾਈ ਗਈ। ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਗੁੱਸੇ ਵਿੱਚ ਆਕੇ ਮੀਟਿੰਗ ਬੇ-ਸਿੱਟਾ ਰਹੀ ਅਤੇ ਯੂਨੀਅਨ ਨੇ ਪੂਰੇ ਜੋਰ ਖਰੋਸ਼ ਨਾਲ ਨਾਅਰੇਬਾਜੀ ਕੀਤੀ।
ਜਿਲਾ ਪ੍ਰਧਾਨ ਬਲਬੀਰ ਸਿੰਘ ਮੰਡੋਲੀ ਅਤੇ ਜਸਵਿੰਦਰ ਸਿੰਘ ਸੌਜਾ, ਕਿਸ਼ਨ ਚੰਦ ਕਲਵਾਣੂ ਨੇ ਕਿਹਾ ਕਿ ਵਾਰ-ਵਾਰ ਮੀਟਿੰਗ ਕਰਨ ਦੇ ਬਾਵਜੂਦ ਵੀ ਨਾ ਤਾਂ ਰੁੱਕੀਆ ਤਨਖਾਹਾਂ ਦਿੱਤੀਆਂ ਗਈਆਂ। ਪੰਜਾਬ ਦੀ ਸੀਨੀਆਰਤਾ ਸੂਚੀ ਵਿੱਚ ਨਾਮ ਸ਼ਾਮਲ ਨਾ ਕਰਕੇ ਅਪ੍ਰੈਲ 2016 ਤੋਂ ਪ੍ਰਾਪਤ ਹੋਏ ਫੰਡਾਂ ਬਾਰੇ ਲਿਖਤੀ ਨਾ ਦੇਣਾ, ਉੱਚੇ ਅਧਿਕਾਰੀਆਂ ਵਲੋਂ ਬਹੁਤ ਸਾਰੇ ਪ੍ਰਾਪਤ ਹੋਏ ਫੰਡਾਂ ਦੀ ਜਾਲੀ ਬਿਲ ਮਸਟ੍ਰੋਲਾਂ ਰਾਹੀਂ ਦੁਰ ਵਰਤੋਂ ਕੀਤੀ ਗਈ। ਇਨ੍ਹਾਂ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰਵਾਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਦਾ ਸੁਧਾਰ ਹੋ ਸਕੇ ਅਤੇ ਨਰਸਰੀਆਂ ਵਿੱਚ ਨਵੇਂ ਕੰਮ ਚਲਾਏ ਜਾਣ। ਨਜਾਇਜ ਕਬਜੇ ਤੁਰੰਤ ਹਟਾਏ ਜਾਣ, ਜੰਗਲਾਤ ਵਿਭਾਗ ਅੰਦਰ ਮਨਰੇਗਾ ਸਕੀਮ ਦੇ ਕੰਮ ਨਾ ਕਰਵਾਏ ਜਾਣ, ਵਰਕਰਾਂ ਦੀ ਨਜਾਇਜ ਛਾਂਟੀ ਬੰਦ ਕੀਤੀ ਜਾਵੇ, ਪਿਛਲੀ ਸਰਕਾਰ ਦੇ ਹੁਕਮਾਂ ਅਨੁਸਾਰ ਕੱਚੇ ਮੁਲਾਜਮ ਪੱਕੇ ਕੀਤੇ ਜਾਣ। ਮਿਤੀ 6-9-2017 ਨੂੰ ਵਣ ਭਵਨ ਮੋਹਾਲੀ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਾਥੀ ਹਰਚਰਨ ਸਿੰਘ ਸਰਹਿੰਦ, ਸਾਧੂ ਸਿੰਘ ਰਾਮਗੜ੍ਹ, ਜਗਤਾਰ ਸਿੰਘ ਨਾਭਾ, ਹੁਸ਼ਿਆਰ ਸਿੰਘ ਰਾਜਪੁਰਾ, ਨਰੇਸ਼ ਕੁਮਾਰ, ਕਰਨੈਲ ਸਿੰਘ, ਰਣਜੀਤ ਕੌਰ ਪਟਿਆਲਾ ਹੋਰ ਬਹੁਤ ਸਾਰੇ ਸਾਥੀਆਂ ਨੇ ਭਾਗ ਲਿਆ।

