ਪੰਜਾਬਪਟਿਆਲਾ

ਮਜੀਠੀਆ ਯੂਥ ਰੋਡ ਸ਼ੋਅ ‘ਚ ਸ਼ਹਿਰ ਦੇ ਲੋਕ ਮਨਫ਼ੀ ਰਹੇ : ਯੌਂਗਿੰਦਰ ਸਿੰਘ ਯੌਂਗੀ

ਅਕਾਲੀਆਂ ਹੱਥੋਂ ਅਕਾਲੀ ਹੋਏ ਸਨਮਾਨਤ
ਸ਼ਹਿਰ ਲੋਕ ਆਪਣਾ ਇਕ ਇਕ ਕੀਮਤੀ ਵੋਟ ਕਾਂਗਰਸ ਨੂੰ ਦੇਣਗੇ
ਪਟਿਆਲਾ : (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਪ੍ਰੋਗਰੈਸਿਵ ਸੈਲ ਦੇ ਚੇਅਰਮੈਨ ਯੌਗਿੰਦਰ ਸਿੰਘ ਯੌਂਗੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਯੂਥ ਰੋਡ ਸ਼ੋਅ ਜਲੂਸ ਤੋਂ ਵੱਧ ਕੁਝ ਵੀ ਨਹੀਂ ਸੀ।

ਉਨ੍ਹਾਂ ਕਿਹਾ ਕਿ ਇਸ ਯੂਥ ਰੋਡ ਵਿਚ ਅਕਾਲੀਆਂ ਹੱਥੋਂ ਅਕਾਲੀ ਸਨਮਾਨਤ ਹੁੰਦੇ ਨਜ਼ਰ ਆਏ, ਜਦੋਂ ਕਿ ਸ਼ਹਿਰ ਦੇ ਲੋਕਾਂ ਦੀ ਕਿਤੇ ਵੀ ਸ਼ਮੂਲੀਅਤ ਨਜ਼ਰ ਨਹੀਂ ਆ ਰਹੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਯੂਥ ਰੋਡ ‘ਚ ਜੰਗੀ ਸ਼ਹੀਦਾਂ ਦਾ ਨਾਂ ਵਰਤ ਕੇ ਸਿਰਫ ਤੇ ਸਿਰਫ ਸਿਆਸਤ ਕੀਤੀ ਹੈ, ਹਾਲਾਂਕਿ ਇਸ ਯੂਥ ਰੋਡ ਸ਼ੋਅ ਨੂੰ ਕੱਢਣ ਦਾ ਮਕਸਦ ਯੂਥ ਨੌਜਵਾਨਾਂ ਦਾ ਬਿਕਰਮ ਸਿੰਘ ਮਜੀਠੀਆ ਸੈਲਫ਼ੀਆਂ ਖਿਚਵਾਉਣਾ ਰਿਹਾ ਹੈ, ਜਿਸ ਦੀ ਮਿਸਾਲ ਸ਼ੋਸ਼ਲ ਮੀਡੀਏ ‘ਤੇ ਵਾਇਰਲ ਹੋਈਆਂ ਫੋਟੋਆਂ ਤੋਂ ਲਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਕਾਲੀ ਦਲ ਅਤੇ ਚੋਣ ਮੈਦਾਨ ਵਿਚ ਸ਼ਾਹੀ ਪਰਿਵਾਰ ਨਾਲ ਮੁਕਾਬਲੇ ਕਰਨ ਵਾਲੇ ਉਮੀਦਵਾਰ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਲੰਮਾ ਸਮਾਂ ਸ਼ਹਿਰ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਅਤੇ ਹੱਲ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ‘ਚ ਸ਼ਹਿਰ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ ਅਤੇ ਪਟਿਆਲਾ ਵਾਸੀਆਂ ਦੀ ਕੋਈ ਪੁੱਛ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅਕਾਲੀ ਸਰਕਾਰ ਸੱਤਾ ਵਿਚ ਆਈ ਪਟਿਆਲਾ ਦੇ ਵਪਾਰੀਆਂ ਦਾ ਵਪਾਰ ਅਤੇ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਆਗੂ ਭਾਵੇਂ ਸ਼ਹਿਰ ‘ਚ ਵਿਕਾਸ ਦੇ ਦਾਅਵੇ ਕਰਦੇ ਨਹੀਂ ਥੱਕਦੇ, ਪ੍ਰੰਤੂ ਵਾਰਡਾਂ ਵਿਚ ਗੰਦਗੀ ਦੇ ਢੇਰ, ਸ਼ਹਿਰ ‘ਚ ਟੁੱਟੀਆਂ ਸੜਕਾਂ ਇਸ ਗੱਲ ਦਾ ਪ੍ਰਮਾਣ ਹੈ ਕਿ ਅਕਾਲੀ ਸਰਕਾਰ ਨੇ ਪਟਿਆਲਵੀਆਂ ਨਾਲ ਧੋਖੇ ਤੋਂ ਵੱਧ ਕੁਝ ਵੀ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੀ ਨੀਤ ਤੇ ਨੀਤੀ ਸਾਫ ਝਲਕਦੀ, ਜਿਸ ਨੇ ਪਟਿਆਲਾ ਸ਼ਹਿਰ ਨਾਲ ਪੱਖਪਾਤ ਕਰਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੱਖਿਆ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਪਟਿਆਲਾ ਸੀਟ ਜਿੱਤਣ ਦਾ ਭਰਮ ਪਾਲਿਆ, ਜੋ 2017 ਦੀਆਂ ਚੋਣਾਂ ‘ਚ ਦੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਸ਼ਹਿਰ ਦੇ ਲੋਕਾਂ ‘ਚ ਵਿਸ਼ੇਸ਼ ਥਾਂ ਅਤੇ ਸ਼ਹਿਰ ਦੇ ਲੋਕ ਆਪਣਾ ਇਕ ਇਕ ਕੀਮਤੀ ਵੋਟ ਕਾਂਗਰਸ ਨੂੰ ਦੇਣਗੇ।

Leave a Reply

Your email address will not be published. Required fields are marked *