ਪੰਜਾਬ

ਨਰਸਿੰਗ ਸਟਾਫ ਵਲੋਂ ਪਿਛਲੇ ਅੱਠਵਾਂ ਦਿਨ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ

ਪਟਿਆਲਾ (ਮਧੂਸਾਰ ਬਿਊਰੋ)
ਰਜਿੰਦਰਾ ਹਸਪਤਾਲ ਪਟਿਆਲਾ, ਮੈਡੀਕਲ ਕਾਲਜ ਪਟਿਆਲਾ, ਟੀ.ਬੀ. ਹਸਪਤਾਲ ਪਟਿਆਲਾ ਦੇ ਸਮੂੰਹ ਸਟਾਫ ਨਰਸਿੰਗ ਸਟਾਫ ਵਲੋਂ ਪਿਛਲੇ ਅੱਠਵਾਂ ਦਿਨ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ ਰਿਹਾ ਅਤੇ ਐਮਰਜੰਸੀ ਸੇਵਾਵਾਂ ਵੀ ਬੰਦ ਰਹੀਆਂ। ਪਰ ਸਰਕਾਰ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਿਰਕਦੀ।

ਸੀ.ਐਮ. ਸਾਹਿਬ ਨੇ ਲਿਖਤੀ ਵਿੱਚ ਫੈਸਲਾ ਕੀਤਾ ਸੀ ਕਿ ਸਟਾਫ ਨਰਸਿੰਗ ਦੀਆਂ ਸੇਵਾਵਾਂ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਪਰ ਇਸ ਤੋਂ ਪਹਿਲਾਂ 5 ਕੈਬਨਿਟ ਦੀਆਂ ਮੀਟਿੰਗਾਂ ਲੰਘ ਚੁੱਕਣ ਦੇ ਬਾਵਜੁਦ ਵੀ ਸਾਰੀਆਂ ਮੀਟਿੰਗਾਂ ਬੇ ਸਿੱਟਾਂ ਨਿਕਲੀਆਂ। ਕੋਈ ਵੀ ਰੈਗੂਲਰ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ। ਪਰ ਇਸ ਵਿੱਚ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਰੇ ਸਟਾਫ ਨਰਸਿਜ ਅਤੇ ਐਨਸਿਰੀ ਪ੍ਰੋਪਰ ਚੈਨਲ ਭਰਤੀ ਕੀਤੇ ਗਏ ਹਨ। ਜਿਸ ਵਿੱਚ ਸਾਡੀ ਪੁਲਿਸ ਵੈਰੀਫਿਕੇਸ਼ਨ, ਮੈਡੀਕਲ ਤੇ ਨਿਊਜ ਪੇਪਰ ਵਿੱਚ ਇਸ਼ਤਿਹਾਰ ਰਾਹੀਂ ਰੱਖੇ ਗਏ ਸਟਾਫ ਨਰਸਾਂ ਹਾਂ।
ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਉਨ੍ਹਾਂ ਤੋਂ ਅਲੱਗ ਹੀ ਰੈਗੂਲਰ ਫੁੱਲ ਸਕੇਲ ਤੇ ਕੀਤੀ ਜਾਵੇ। ਪਰ ਸਰਕਾਰ ਦੇ ਟਾਲ ਮਟੋਲ ਤੋਂ ਅਸੀਂ ਬਹੁਤ ਅੱਕ ਚੁੱਕੇ ਹਾਂ। ਸਾਰੇ ਸਟਾਫ ਵਲੋਂ ਕੱਲ ਨੂੰ ਦੁਸ਼ਹਿਰੇ ਦਾ ਤਿਉਹਾਰ ਕਾਲੀਆਂ ਝੰਡੀਆਂ ਫੜ ਕੇ ਮਨਾਇਆ ਜਾਵੇਗਾ। ਜੇਕਰ 11-10-2016 ਤੱਕ ਰੈਗੂਲਰ ਨੋਟੀਫਿਕੇਸ਼ਨ ਮੁੱਖ ਮੰਤਰੀ ਸਾਹਿਬ ਵਲੋਂ ਲਿਖਤੀ ਰੂਪ ਮੀਟਿੰਗ ਦਾ ਟਾਇਮ ਨਹੀਂ ਦਿੱਤਾ ਜਾਂਦਾ ਤਾਂ ਕੋਈ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ, ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਅਮਨ ਸੰਧੂ, ਮਨਪ੍ਰੀਤ ਕੌਰ ਚੰਦੜ, ਜਸਪ੍ਰੀਤ ਕੌਰ, ਪ੍ਰਦੀਪ ਸਿੰਘ, ਜਗਜੀਤ ਸਿੰਘ, ਪ੍ਰਿੰਸ, ਮਨਪ੍ਰੀਤ ਕੌਰ ਮੋਗਾ, ਮਨਦੀਪ ਕੌਰ ਢਿੱਲੋਂ, ਸੰਦੀਪ ਕੋਰ ਸਾਹੀ, ਹਰਜੀਤ ਕੌਰ, ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *