ਪੰਜਾਬ

ਖਾਲਸਾ ਯੂਨੀਵਰਸਿਟੀ ਵਿਖੇ ਹੋਇਆ ਪੀ. ਐੱਚ. ਡੀ. ਕਲਾਸਾਂ ਦਾ ਹੋਇਆ ਅਗਾਜ਼

134 ਖੋਜ ਵਿਦਿਆਰਥੀਆਂ ਨੇ ਸਖ਼ਤ ਪ੍ਰੀਖਿਆ ਤੇ ਇੰਟਰਵਿਊ ਨੂੰ ਕੀਤਾ ਪਾਰ : ਉੱਪ ਕੁਲਪਤੀ ਡਾ. ਚਾਹਲ
ਅੰਮ੍ਰਿਤਸਰ,10 ਅਕਤੂਬਰ (ਮਧੂਸਾਰ ਬਿਊਰੋ)
ਨਵੀਨਤਮ ਖਾਲਸਾ ਯੂਨੀਵਰਸਿਟੀ ਵਿਖੇ ਪੀ. ਐੱਚ. ਡੀ. ਕਲਾਸਾਂ ਦਾ ਅੱਜ ਉੱਪ ਕੁਲਪਤੀ ਡਾ. ਐੱਸ. ਐੱਸ. ਚਾਹਲ ਵੱਲੋਂ ਸ਼ਾਨਦਾਰ ਅਗਾਜ਼ ਕੀਤਾ ਗਿਆ। ਜਿਸ ਸਬੰਧੀ ਬੀਤੇ ਦਿਨੀਂ 205 ਦੇ ਕਰੀਬ ਉਮੀਦਵਾਰਾਂ ਨੇ ਪੀ. ਐਚ. ਡੀ. ਪ੍ਰਵੇਸ਼ ਟੈਸਟ ਦੀ ਪ੍ਰੀਖਿਆ ਲਈ ਅਰਜ਼ੀਆਂ ਦਾਖਲ ਕਰਵਾਈਆਂ, ਜਿਨ੍ਹਾਂ ‘ਚੋਂ 134 ਖੋਜ ਵਿਦਿਆਰਥੀਆਂ ਨੇ ਸਖ਼ਤ ਤੇ ਮੁਸ਼ਕਿਲ ਪ੍ਰੀਖਿਆ ਅਤੇ ਇੰਟਰਵਿਊ ਦੀ ਪ੍ਰੀਕ੍ਰਿਆ ਨੂੰ ਪਾਰ ਕਰਦਿਆਂ ਉਕਤ ਕੋਰਸ ‘ਚ ਦਾਖਲਾ ਲੈਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
‘ਵਰਸਿਟੀ ਦੇ ਉਪ ਕੁਲਪਤੀ ਡਾ. ਚਾਹਲ ਨੇ ਕੋਰਸ ਲਈ ਚੁਣੇ 134 ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਮੈਨੇਜ਼ਮੈਂਟ ਦੇ ਮਕਸਦ ਅਤੇ ਉਪਲਬੱਧੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਸਵਾ ਸੌ ਸਾਲ ਪੂਰੇ ਕਰਨ ਜਾ ਰਹੇ ਇਸ ਵਿੱਦਿਅਕ ਅਦਾਰੇ ਦੀ ਮੈਨੇਜ਼ਮੈਂਟ ਦੀਆਂ ਬੁਲੰਦੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ‘ਖ਼ਾਲਸਾ ਯੂਨੀਵਰਸਿਟੀ’ ਨੂੰ ਸਥਾਪਿਤ ਕਰਨਾ ਪੂਰਵਜ਼੍ਹਾ ਦਾ ਸੁਪਨਾ ਸੀ, ਜੋ ਖ਼ਾਲਸਾ ਯੂਨੀਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੈਨੇਜ਼ਮੈਂਟ ਟੀਮ ਦੇ ਯਤਨਾਂ ਸਦਕਾ ਸਕਾਰ ਹੋਇਆ ਹੈ। ਉਨ੍ਹਾਂ ਇਸ ਮੌਕੇ ਪੀ. ਐੱਚ. ਡੀ. ਰਿਸਰਚ ਸਕਾਲਰਸ ਨੂੰ ਖੋਜ ਅਤੇ ਖੋਜ ਨਾਲ ਸਬੰਧਿਤ ਤਕਨੀਕੀ ਬਰੀਕਿਆਂ ਬਾਰੇ ਚਾਨਣਾ ਪਾਇਆ।
ਡਾ. ਚਾਹਲ ਨੇ ਕਿਹਾ ਕਿ ਮੂਲ ਵਿਸ਼ੇ ਅਤੇ ਖੋਜ਼ ਤਰੀਕਿਆਂ ਨਾਲ ਸਬੰਧਿਤ ਵਿਭਾਗ ਦੀਆਂ ਕਲਾਸਾਂ ਫ਼ਾਰਮੇਸੀ ਰਿਸਰਚ ਬਲਾਕ ਖ਼ਾਲਸਾ ਯੂਨੀਵਰਸਿਟੀ ਵਿਖੇ ਦੁਪਿਹਰ 1:00 ਤੋਂ 5:00 ਵਜੇ ਤੱਕ ਲੱਗਣਗੀਆਂ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀ ਲਗਨ ਅਤੇ ਮਿਹਨਤ ਨਾਲ ਇਸ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰਕੇ ਸ਼ਾਨਦਾਰ ਨਤੀਜੇ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਗਰੀਕਲਚਰ, ਇੰਜੀਨੀਅਰਿੰਗ, ਸੋਸਲ ਸਾਇੰਸ, ਨੈਚੂਰਲ ਸਾਇੰਸ, ਲਾਅ, ਨਰਸਿੰਗ ਅਤੇ ਫ਼ਾਰਮੇਸੀ ਵਿਸ਼ਿਆਂ ‘ਤੇ ਬਹੁਤ ਜਲਤ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ।
ਇਸ ਮੌਕੇ ‘ਯੂਨੀਵਰਸਿਟੀ ਦੇ ਰਿਸਰਚ ਡਾਇਰੈਕਟਰ ਡਾ. ਰਵੀ ਧਵਨ ਨੇ ਉਪ ਕੁਲਪਤੀ ਡਾ. ਚਾਹਲ ਦਾ ਇੱਥੇ ਪੁੱਜ ਕੇ ਉਕਤ ਕੋਰਸ ਦੀਆਂ ਕਲਾਸਾਂ ਦੀ ਸ਼ੁਰੂਆਤ ਕਰਵਾਉਣ ‘ਤੇ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ‘ਵਰਸਿਟੀ ਰਜਿਸਟਰਾਰ ਡਾ. ਜੇ. ਐਸ. ਢਿੱਲੋਂ ਅਤੇ ਪ੍ਰੀਖਿਆ ਦੇ ਕੰਟਰੋਲਰ ਡਾ. ਅਮਰਪਾਲ ਸਿੰਘ ਨੂੰ ਵਧਾਈ ਦਿੱਤੀ ਜਿਨ੍ਹਾਂ ਪ੍ਰੀਖਿਆ ਨੂੰ ਬਹੁਤ ਹੀ ਵਿਉਂਤਬੰਦ ਅਤੇ ਨਿਯਮਾਂ ਮੁਤਾਬਕ ਨੇਪਰੇ ਚਾੜਿਆ। ਉਨ੍ਹਾਂ ਦੱਸਿਆ ਕਿ 18 ਸਤੰਬਰ ਦਿਨ ਐਤਵਾਰ ਨੂੰ ਵੱਖ-ਵੱਖ ਵਿਸ਼ਿਆਂ ਦੇ ਪੀ. ਐਚ. ਡੀ. ਪ੍ਰੋਗਰਾਮਾਂ ਲਈ ਪ੍ਰਵੇਸ਼ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ ਅਤੇ ਜਿਸਦਾ ਨਤੀਜਾ 23 ਸਤੰਬਰ ਦਿਨ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਪਾ ਦਿੱਤਾ ਗਿਆ। ਇਸ ਮੌਕੇ ਡਾ. ਸੰਦੀਪ ਰਾਹਰ, ਡਾ. ਪ੍ਰਭਸਿਮਰਨ ਸਿੰਘ, ਡਾ. ਅਮਨਪ੍ਰੀਤ ਕੌਰ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ। ਪ੍ਰੋਗਰਾਮ ਦੇ ਅੰਤ ‘ਚ ਡਾ. ਨੀਤਿਸ਼ ਭਾਟੀਆ ਨੇ ਖੋਜ਼ ਤਰੀਕਿਆਂ ਨਾਲ ਸਬੰਧਿਤ ਵਿੱਦਿਅਕ ਪੱਧਰ ਦਾ ਭਾਸ਼ਣ ਦਿੱਤਾ।

Leave a Reply

Your email address will not be published. Required fields are marked *