ਜਲਵਾਯੂ ਪਰਿਵਤਨਾਂ ਦੇ ਕਾਰਨ ਆਉਂਦੀਆਂ ਨੇ ਕੁਦਰਤੀ ਆਫ਼ਤਾਂ :ਡਾ. ਗਰੋਵਰ
ਚੰਡੀਗੜ੍ਹ, 13 ਅਕਤੂਬਰ (ਮਧੂਸਾਰ ਬਿਊਰੋ)
1990 ਤੋਂ ਬਾਅਦ ਕੁਦਰਤੀ ਆਫ਼ਤਾਂ ਵਿਚ ਤਿੰਨ ਗੁਣਾ ਇਜ਼ਾਫ਼ਾ ਹੋਇਆ, ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਭਾਵ ਆਲਮੀ ਤਪਸ਼ ਹੈ। ਅਜਿਹੀਆਂ ਕੁਦਰਤੀ ਆਫ਼ਤਾਂ ਦੇਸ਼ ਦੀ ਤਰੱਕੀ ਨੂੰ ਕਈ ਦਹਾਕਿਆਂ ਤੱਕ ਪਿਛੇ ਲੈ ਜਾਂਦੀਆਂ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਕੌਮਾਂਤਰੀ ਕੁਦਰਤੀ ਆਫ਼ਤ ਪ੍ਰਬੰਧਨ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕੀਤਾ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਧਰਤ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇ ਆ ਗਿਆ।
ਉਨ੍ਹਾਂ ਦੱਸਿਆ ਕਿ ਬੀਤੇ ਸਾਲ ਨੰਵਬਰ ਮਹੀਨੇ ਚਨਈ ਵਿਖੇ ਜੋ ਹੜ੍ਹ ਆਏ ਉਹ ਪਿਛਲੇ 100 ਸਾਲਾਂ ਦੇ ਸਭ ਤੋਂ ਵੱਧ ਖਤਰਨਾਕ ਹੜ੍ਹਾਂ ਸਨ ਇਹਨਾਂ ਦੇ ਕਾਰਨ 10000 ਏਕੜ ਫ਼ਸਲ ਤਬਾਹ ਹੋ ਗਈ, ਜਿਸ ਦੀ ਕੀਮਤ ਲਗਭਗ 1350 ਕਰੋੜ ਦੇ ਕਰੀਬ ਸੀ ।
ਉਨ੍ਹਾਂ ਕਿਹਾ ਕਿ ਹੜ, ਭੂਚਾਲ, ਹਨੇਰੀਆਂ ਅਤੇ ਸੋਕੇ ਵਰਗੇ ਕਰੋਪੀਆਂ ਮੁਨਖਤਾ ਦਾ ਤਹਿਸ-ਨਹਿਸ ਕਰਕੇ ਕੁਦਰਤੀ ਸੁੰਤਲਨ ਵਿਗਾੜ ਦਿੰਦੇ ਹਨ।ਇਹਨਾਂ ਸਾਰੀਆਂ ਕਰੋਪੀਆਂ ਲਈ ਜ਼ਿੰਮੇਵਾਰੀ ਵਾਰ ਵੀ ਅਸੀਂ ਖੁਦ ਹੀ ਹਾਂ। ਜਦੋਂ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਦਾ ਹੈ ਤਾਂ ਇਸ ਤਰ੍ਹਾਂ ਦੀਆਂ ਕਰੋਪੀਆਂ ਹੁੰਦੀਆਂ ਹਨ । ਸਾਨੂੰ ਇਹਨਾਂ ਤੋਂ ਬੱਚਣ ਲਈ ਕੁਦਰਤੀ ਸੁੰਤਲਨ ਬਣਾਈ ਰਖਣ ਵੱਲ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਦਿੱਤੀ ਗਈ ਚੇਤਾਵਨੀ ਤੇ ਸਥਾਨਕ ਲੋਕਾਂ ਨੂੰ ਦਿੱਤੀ ਗਈ ਸਿਖਲਾਈ ਕੁਦਰਤੀ ਆਪਦਾ ਨਾਲ ਹੋਣ ਵਾਲੇ ਜਾਨੀ -ਮਾਲੀ ਨੁਕਸਾਨ ਤੋਂ ਆਮ ਜਨਤਾ ਦਾ ਕਾਫ਼ੀ ਹੱਦ ਤੱਕ ਬਚਾਅ ਸਕਦੀ ਹੈ।ਉਨ੍ਹਾਂ ਕਿਹਾ ਕਿ ਆਫਤ ਕੁਦਰਤੀ ਹੋਵੇ ਜਾਂ ਗੈਰ-ਕੁਦਰਤੀ ਕਿਸੇ ਵੀ ਦੇਸ਼ ਲਈ ਬਹੁਤ ਹਾਨੀਕਾਰਕ ਹੈ।ਇਹ ਦੇਸ਼ ਦੀ ਤਰੱਕੀ / ਉਨਤੀ ਨੂੰ ਕਈ ਦਹਾਕੇ ਪਿੱਛੇ ਪਾ ਦਿੰਦੀ ਹੈ। ਇਸ ਲਈ ਸਾਨੂੰ ਆਫਤਾਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ ਅਤੇ ਸਭ ਤੋਂ ਵੱਧ ਇਸ ਵੱਲ ਜਾਗਰੂਕ ਹੋਣ ਅਤੇ ਇਕ ਦੂਸਰੇ ਦੀ ਮਦਦ ਕਰਨ ਦੀ ਲੋੜ।
ਇਸ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਮਨ ਚਾਵਲਾ ਨੇ ਹਾਜ਼ਰ ਬੱਚਿਆਂ ਨੂੰ ਦਿਲ ਦਾ ਦੌਰਾ ਪੈਣ ‘ਤੇ ਕੀ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਰਟ ਅਟੈਕ ਤੋਂ ਬਚਣ ਲਈ ਹਰ ਰੋਜ਼ ਸੈਰ ਕਰਨ ਦੇ ਨਾਲ-ਨਾਲ ਫ਼ਾਸਟ ਫ਼ੂਰ ਆਦਿ ਵਰਗੇ ਜ਼ਿਆਦਾ ਥਿੰਦੇ ਵਾਲੇ ਭੋਜਨ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣਾ ਖੂਨ ਦਾ ਦਬਾਅ ਅਤੇ ਸ਼ੂਗਰ ਦੀ ਨੂੰ ਹੁੰਦਾ ਸਗੋ ਛਾਤੀ ਦੇ ਵਿਚਕਾਰ ਹੁੰਦਾ ਹੈ । ਇਵੇਂ ਲਗਦਾ ਹੁੰਦੀ ਹੈ, ਜਿਵੇਂ ਗੈਸ ਕਾਰਨ ਜਲਣ ਹੁੰਦੀ ਹੋਵੇ।ਛਾਤੀ ਦੇ ਵਿਚਕਾਰ ਘੁੱਟਣ ਤੇ ਭਾਰਾ ਪਨ ਮਹਿਸੂਸ ਹੁੰਦਾ ਹੈ। ਜੇਕਰ ਕਿਸੇ ਨੂੰ ਅਜਿਹਾ ਮਹਿਸੁਸ ਹੁੰਦਾ ਹੈ ਤਾਂ ਤੁਰੰਤ ਇਕ ਗੋਲੀ ਡਿਸਪਰੀਨ ਦੀ ਦੇਣੀ ਚਾਹੀਦੀ ਹੈ ਅਤੇ ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।
ਇਸ ਮੌਕੇ ਸਕੂਲੀ ਬੱਚਿਆਂ ਦੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਐਸ ਪੀ ਐਸ ਐਮ ਸਕੂਲ ਬੇਗੋਵਾਲ ਦੀ ਪ੍ਰਨੀਤ ਕੌਰ ਨੇ ਪ੍ਰਾਪਤ ਕੀਤਾ ਜਦੋਂ ਕਿ ਬੀ ਐਸ ਟੀ ਸੂਜੋਕਾਲੀਆਂ ਦੀ ਹਰਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ ਅਤੇ ਇਸੇ ਤਰ੍ਹਾਂ ਡੀ ਏ ਵੀ ਹਾਈ ਸਕੂਲ ਕਪੂਰਥਲਾ ਦੀ ਹਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਕਰਵਾਏ ਗਏ ਫ਼ੋਟੋਗ੍ਰਾਫ਼ੀ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀ ਪੁਰ ਦੀ ਤ੍ਰਿਪਤੀ ਨੇ ਪਹਿਲਾ ,ਮੰਡੀ ਹਾਰਡੀਗੰਜ਼ ਸਕੂਲ ਕਪੂਰਥਲਾ ਦੇ ਸੰਨੀ ਨੇ ਦੂਜਾ ਅਤੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਕਪੂਰਥਲਾ ਦੀ ਮਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

