ਦਲਬੀਰ ਮੈਮੋਰੀਅਲ ਟਰੱਸਟ ਵੱਲੋਂ ਖੋਲੇ ਸਿਲਾਈ ਕੇਂਦਰ ਦਾ ਉਦਘਾਟਨ ਡਾ.ਓਬਰਾਏ ਨੇ ਕੀਤਾ
ਔਰਤਾਂ ਦਾ ਹੁਨਰਮੰਦ ਹੋਣਾ ਅੱਜ ਸਮੇਂ ਦੀ ਵੱਡੀ ਲੋੜ : ਡਾ.ਓਬਰਾਏ
ਔਰਤਾਂ ਨਵੇਂ ਖੁੱਲੇ ਸਿਲਾਈ ਸੈਂਟਰ ਤੋਂ ਵੱਧ ਤੋਂ ਵੱਧ ਲਾਭ ਲੈਣ : ਗੁਨਪ੍ਰੀਤ ਕੌਰ ਕੌਹਲੀ
ਪਟਿਆਲਾ : ਕੰਵਰ ਬੇਦੀ
ਸਿਲਾਈ ਕੇਂਦਰ ਦਲਬੀਰ ਮੈਮੋਰੀਅਲ ਟਰੱਸਟ ਅਤੇ ਇਕ ਗੈਰ ਸਰਕਾਰੀ ਸੰਗਠਨ ਨੇ ਇਕ ਹੋਰ ਸਿਲਾਈ ਸੈਂਟਰ ਖੋਲ੍ਹਿਆ ਹੈ। ਸਿਲਾਈ ਕੇਂਦਰ ਦਾ ਉਦਘਾਟਨ ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਓਬਰਾਏ ਨੇ ਕੀਤਾ।
ਇਸ ਮੌਕੇ ਡਾ. ਓਬਰਾਏ ਨੇ ਕਿਹਾ ਇਸ ਸੈਂਟਰ ਦੇ ਖੁੱਲਣ ਨਾਲ ਲੜਕੀਆਂ ਤੇ ਮਹਿਲਾਵਾਂ ਨੂੰ ਕਾਫੀ ਲਾਭ ਹੋਵੇਗਾ ਅਤੇ ਇਥੋਂ ਸਿਖਲਾਈ ਪ੍ਰਾਪਤ ਕਰਕੇ ਔਰਤਾਂ ਆਪਣਾ ਭਵਿੱਖ ਤਲਾਸ਼ ਸਕਦੀਆਂ ਹਨ। ਔਰਤਾਂ ਦਾ ਹੁਨਰਮੰਦ ਹੋਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਔਰਤਾਂ ਲਈ ਜਦੋਂ ਔਖੀ ਘੜੀ ਆਉਂਦੀ ਹੈ ਤਾਂ ਉਹ ਆਪਣੇ ਸਿੱਖੇ ਹੋਏ ਕੰਮ ਨਾਲ ਕਿੱਤਾਮੁਖੀ ਕੰਮ ਵੀ ਕਰ ਸਕਦੀਆਂ ਹਨ। ਉਨਾਂ ਦੱਸਿਆ ਕਿ ਮਹਿੰਗਾਈ ਦੇ ਯੁੱਗ ਵਿਚ ਪਤੀ-ਪਤਨੀ ਦਾ ਰਲ ਕੇ ਪਰਿਵਾਰ ਚਲਾਉਣ ਨਾਲ ਕਦੇ ਵੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਇਸ ਉਪਰੰਤ ਦਲਬੀਰ ਮੈਮੋਰੀਅਲ ਟਰੱਸਟ ਨੂੰ ਚਲਾ ਰਹੇ ਗੁਨਪ੍ਰੀਤ ਕੌਰ ਕੌਹਲੀ ਨੇ ਕਿਹਾ ਕਿ ਔਰਤਾਂ ਨਵੇਂ ਖੁੱਲੇ ਸਿਲਾਈ ਸੈਂਟਰ ਤੋਂ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਔਰਤਾਂ ਦਾ ਕਿੱਤਾਮਈ ਹੋਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਸਮਾਜ ਸੇਵੀ ਸੰਸਥਾਵਾਂ ਨਾਲ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜ਼ਰੂਰਤਮੰਦ ਲੜਕੀਆਂ ਸਿਲਾਈ ਕੇਂਦਰ ਤੋਂ ਜ਼ਰੂਰ ਕੁਝ ਸਿੱਖਣ ਕਿਉਂਕਿ ਚੰਗੀ ਪ੍ਰੇਰਨਾ ਨਾਲ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਉਨਾਂ ਇਹ ਵੀ ਦੱਸਿਆ ਕਿ ਪਟਿਆਲਾ ਈਲੀਟ,ਐਨਜੀਓ ਤੇ ਸਮਾਜ ਸੇਵੀ ਸੰਸਥਾਵਾਂ ਦਾ ਹਮੇਸ਼ਾ ਸਹਿਯੋਗ ਰਿਹਾ ਹੈ। ਇਸ ਮੌਕੇ ਡਾ. ਐਸ ਪੀ ਸਿੰਘ ਓਬਰਾਏ ਨੇ ਦਲਬੀਰ ਮੌਮੋਰੀਅਲ ਟਰੱਸਟ ਨੂੰ ਪੰਜ ਸਿਲਾਈ ਮਸ਼ੀਨਾਂ ਦਾਨ ਵੀ ਕੀਤੀਆਂ।

