ਪਟਿਆਲਾ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਮੈਡੀਕਲ ਕੈਂਪ ਲਗਾਇਆ

ਪਟਿਆਲਾ 14 (ਮਧੂਸਾਰ ਬਿਊਰੋ)
ਮਾਨਯੋਗ ਜ਼ਸਟਿਸ ਐਸ.ਐਸ.ਸਾਰੌਂ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੇ ਦਿਸ਼ਾ ਨਿਰਦੇਸ਼ ਅਤੇ ਹਰਮਿੰਦਰ ਸਿੰਘ ਮਦਾਨ, ਜਿਲ੍ਹਾ ਅਤੇ ਸੈਸ਼ਨ ਜੱਜ, ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਜੀਆਂ ਦੀ ਅਗੁਵਾਈ ਹੇਠ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਜੂਡੀਸ਼ੀਅਲ ਅਫਸਰ ਅਤੇ ਕਰਮਚਾਰੀਆਂ ਲਈ ਮੈਡੀਕਲ ਕੈਂਪ ਲਗਵਾਇਆ ਗਿਆ।
ਕੈਂਪ ਵਿੱਚ ਹੱਡੀਆਂ ਦੇ ਮਾਹਿਰ, ਮੈਡੀਸਨ ਦੇ ਮਾਹਿਰ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਮੈਡੀਕਲ ਚੈਕਅਪ ਕੀਤਾ। ਇਸ ਕੈਂਪ ਵਿੱਚ ਖੂਨ ਟੈਸਟ ਅਤੇ ਈ.ਸੀ.ਜੀ. ਦੀ ਵੀ ਸਹੂਲਤ ਸੀ।
ਕੈਂਪ ਦਾ ਉਦਘਾਟਨ ਸ਼੍ਰੀ ਹਰਮਿੰਦਰ ਸਿੰਘ ਮਦਾਨ ਜੀਆਂ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਸਾਰੇ ਜੂਡੀਸ਼ੀਅਲ ਅਫਸਰ, ਡਾ. ਸੁਬੋਧ ਗੁਪਤਾ, ਸਿਵਲ ਸਰਜਨ, ਡਾ. ਹਰਜੀਤ ਚਾਵਲਾ, ਡਾ. ਬਿਧੀ ਕੌਰ, ਡਾ. ਵਿਕਾਸ ਸ਼ਰਮਾ, ਡਾ. ਮਨਜਿੰਦਰ ਸਿੰਘ ਮਾਨ ਅਤੇ ਪੈਰਾ ਮੈਡੀਕਲ ਸਟਾਫ ਆਦਿ ਸ਼ਾਮਲ ਸਨ। ਡਾਕਟਰ ਸਾਹਿਬਾਨ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
ਸ਼੍ਰੀ ਮਦਾਨ ਜੀਆਂ ਨੇ ਕਿਹਾ ਕਿ ਜੂਡੀਸ਼ੀਅਲ ਅਫਸਰਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਸ਼ਰੀਰਕ ਤੌਰ ਤੇ ਫਿਟ ਹੋਣਾ ਲਾਜਮੀ ਹੈ। ਕਿਉਂਕਿ ਇੱਕ ਸਵਸਥ ਮਨ ਹੀ ਸਵਸਥ ਸ਼ਰੀਰ ਵਿੱਚ ਨਿਵਾਸ ਕਰਦਾ ਹੈ।
ਅਸ਼ੀਸ਼ ਕੁਮਾਰ ਬਾਂਸਲ, ਸੀ.ਜੇ.ਐਮ ਕਮ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਜੀਆਂ ਨੇ ਦੱਸਿਆ ਕਿ ਰੋਜ਼ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਸਾਨੂੰ ਆਪਣੀ ਸਿਹਤ ਦੇ ਪ੍ਰਤੀ ਸਜਗ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *