ਅਕਾਲੀ ਦਲ-ਬਸਪਾ ਦੀ ਮਜ਼ਬੂਤੀ ਅੱਗੇ ਨਹੀਂ ਟਿਕ ਸਕਦੇ ਵਿਰੋਧੀ : ਬਿੱਟੂ ਚੱਠਾ
ਕਾਂਗਰਸ ਦਾ ਤਖਤਾ ਪਲਟ ਕਰਨ ਲਈ ਲੋਕ ਦੇ ਰਹੇ ਹਨ ਅਕਾਲੀ ਦਲ-ਬਸਪਾ ਦਾ ਸਾਥ
ਪਟਿਆਲਾ, 31 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਬਸਪਾ ਦੀ ਮਜ਼ਬੂਤੀ ਅੱਗੇ ਹੁਣ ਵਿਰੋਧੀ ਨਹੀਂ ਟਿਕ ਸਕਦੇ ਕਿਉਂਕਿ ਕਾਂਗਰਸ ਦਾ ਤਖਤਾ ਪਲਟ ਕਰਨ ਲਈ ਲੋਕ ਹੁਣ ਪੂਰੀ ਤਰ੍ਹਾਂ ਅਕਾਲੀ ਦਲ-ਬਸਪਾ ਦਾ ਸਾਥ ਦੇ ਰਹੇ ਹਨ। ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਅਕਾਲੀ ਨੇਤਾਵਾਂ ਦੀ ਇੱਕ ਮੀਟਿੰਗ ਤੋਂ ਬਾਅਦ ਕੀਤਾ।
ਉਨ੍ਹਾਂ ਆਖਿਆ ਕਿ ਅਕਾਲੀ ਦਲ ਬਸਪਾ ਦੀ ਜਿੱਤ ਲਈ ਹੁਣ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਹਰ ਪਾਸਿਓ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਦਲ-ਬਸਪਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸੱਤਾ ਵਿੱਚ ਆਵੇਗੀ ਤੇ ਕਾਂਗਰਸ ਤੇ ਆਪ ਨੂੰ ਪੰਜਾਬ ਵਿੱਚੋਂ ਬਾਹਰ ਦਾ ਰਸਤਾ ਦਿਖਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮਾੜੇ ਰਾਜ ਤੋਂ ਲੋਕ ਪੂਰੀ ਤਰ੍ਹਾਂ ਤੰਗ ਹੋ ਚੁੱਕੇ ਹਨ ਕਿਉਂਕਿ ਲੋਕ ਹੁਣ ਜਾਣ ਚੁੱਕੇ ਹਨ ਕਿ ਕਾਂਗਰਸ ਸਿਰਫ਼ ਝੂਠੇ ਵਾਅਦਿਆਂ ਤੇ ਦਾਅਵਿਆਂ ਵਾਲੀ ਪਾਰਟੀ ਹੈ, ਜੋਕਿ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਿੱਚ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ। ਇਸ ਲਈ ਲੋਕਾਂ ਦਾ ਝੁਕਾਅ ਪੂਰੀ ਤਰ੍ਹਾਂ ਅਕਾਲੀ ਦਲ ਬਸਪਾ ਵੱਲ ਹੈ, ਜੋਕਿ ਲੋਕਾਂ ਨੂੰ ਜਰਾ ਵੀ ਨਿਰਾਸ਼ ਨਹੀਂ ਹੋਣ ਦੇਣਗੇ। ਇਸ ਦੌਰਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਰੂਪ ਸਿੰਘ, ਰਾਜੂ ਸਾਬਕਾ ਕੌਂਸਲਰ, ਰਾਜਿੰਦਰ ਸਿੰਘ ਵਿਰਕ, ਰਿੰਕੂ ਵੱਲੋਂ ਬਿੱਟੂ ਚੱਠਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

