ਪਟਿਆਲਾ

ਸ੍ਰੀ ਸੰਪਟ ਆਖੰਡ ਪਾਠਾਂ ਦੀ ਸਮਾਪਤੀ : ‘ਹਰ ਮਨੁੱਖ ਜੀਵਨ ਸਫਲਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ’

ਕੰਵਰ ਬੇਦੀ
ਪਟਿਆਲਾ : ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੇ ਗ੍ਰਹਿ ਵਿਖੇ ਰਖਾਏ ਸੰਪਟ ਪਾਠਾਂ ਸਮਾਪਤੀ ਹੋ ਗਏ ਹਨ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਾਣੀ, ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਸੰਗਤਾਂ ਤੇ ਪਟਿਆਲਾ ਨਿਵਾਸੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਜੱਸ ਖੱਟਿਆ ਅਤੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਿਚ ਸਾਬਕਾ ਵਿਧਾਇਕ ਸੁਰਜੀਤ ਸਿੰਘ ਕੋਹਲੀ, ਇੰਦਰ ਮੋਹਨ ਸਿੰਘ ਬਜਾਜ, ਭਗਵਾਨਦਾਸ ਜੁਨੇਜਾ ਤੋਂ ਇਲਾਵਾ ਸਮਾਜ ਸੇਵੀ, ਐਨਜੀਓ ਸੰਸਥਾਵਾਂ, ਪ੍ਰਸ਼ਾਸਨਿਕ ਉਚ ਅਧਿਕਾਰੀਆਂ ਨੇ ਹਾਜ਼ਰੀ ਲਗਵਾਈ।
ਸਮਾਪਤੀ ਮੌਕੇ ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਅਤੇ ਬੀਬੀ ਬਿਪਨਪ੍ਰੀਤ ਕੌਰ ਲੁਧਿਆਣਾ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਅੱਜ ਦੇ ਪਦਾਰਥਵਾਦੀ ਅਤੇ ਸਵਾਰਥੀ ਯੁੱਗ ਵਿਚ ਮਨੁੱਖ ਭਟਕਣ ਦੇ ਰਾਹ ਤੋਂ ਤਾਂ ਹੀ ਛੁਟਕਾਰਾ ਪਾ ਸਕਦਾ ਹੈ, ਜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਫੜ ਲਵੇ। ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਨੂੰ ਅਪਣਾਵੇ।
ਉਨ੍ਹਾਂ ਕਿਹਾ ਕਿ ਕਿਰਤ ਕਰਨੀ, ਵੰਡ ਛਕਣ ਦੇ ਉਪਦੇਸ਼ ਦਾ ਹਰ ਵਿਅਕਤੀ ਨੂੰ ਧਾਰਨੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹਨ।
ਉਨ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਨੂੰ ਇਧਰ ਉਧਰ ਭਟਕਣ ਦੀ ਬਜਾਏ ਆਪਣਾ ਵਧੇਰੇ ਸਮਾਂ ਗੁਰੂ ਨਾਲ ਜੋੜ ਕੇ ਬਿਤਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਨੁੱਖ ਦੇ ਆਖਰੀ ਸਵਾਸਾਂ ਤੱਕ ਕੇਵਲ ਤੇ ਕੇਵਲ ਗੁਰੂ ਦਾ ਨਾਮ ਹੀ ਬੱਚਦਾ, ਜੋ ਅਮਰ ਹੈ। ਉਨ੍ਹਾਂ ਕਿਹਾ ਕਿ ਵਿਕਾਰੀ ਪਦਾਰਥਾਂ ਦਾ ਮੋਹ ਛੱਡ ਕੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਤਾਂ ਹੀ ਸਾਡੇ ਜੀਵਨ ਦਾ ਉਧਾਰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਪਾਲਣਹਾਰ, ਬਖਸ਼ਣਹਾਰ ਜਿਸ ਦੇ ਅੰਤ ਨਹੀਂ ਪਾਇਆ ਜਾ ਸਕਦਾ, ਸਾਡੇ ਕਣ ਕਣ ‘ਚ ਵਸਿਆ ਪ੍ਰਮਾਤਮਾ ਸਦਾ ਸਾਡੇ ‘ਚ ਹਾਜ਼ਰ ਇਸ ਲਈ ਸਾਨੂੰ ਸਾਰੀਆਂ ਭਟਕਣਾ ਛੱਡ ਕੇ ਗੁਰੂ ਲੜ ਲੱਗਣ ਦਾ ਸੰਕਲਪ ਕਰਨਾ ਚਾਹੀਦਾ।
ਇਸ ਮੌਕੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਹਾਜ਼ਰੀ ਭਰਨ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸੱਚਾ ਗੁਰੂ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਸਾਨੂੰ ਗੁਰੂ ਦੇ ਧਾਰਨੀ ਬਣਨ ਲਈ ਕਦੇ ਵੀ ਵਿਕਾਰਾਂ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਇਹ ਉਦਮ ਸਦਾ ਜਾਰੀ ਰਹਿਣਗੇ।

Leave a Reply

Your email address will not be published. Required fields are marked *