ਪੰਜਾਬਪਟਿਆਲਾ

ਪੰਜਾਬ ਮੰਡੀ ਬੋਰਡ – ਮਾਰਕਿਟ ਕਮੇਟੀਆਂ ਵਿਚਲੇ ਕੰਟਰੈਕਟ / ਆਊਟ ਸੋਰਸ ਕਰਮੀਆਂ ਦਾ ਧਰਨਾ ਤੀਜੇ ਦਿਨ ਵਿੱਚ ਸ਼ਾਮਲ

ਸਕੱਤਰ ਮਾਰਕਿਟ ਕਮੇਟੀ ਤੋਂ ਭਗੋੜਾ ਹੋਇਆ ਇਸ ਨੂੰ ਚਲਦਾ ਕਰਨ ਦੀ ਮੰਗ ਕੀਤੀ- ਦਰਸ਼ਨ ਲੁਬਾਣਾ

ਪਟਿਆਲਾ : 14 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ): ਪੰਜਾਬ ਮੰਡੀ ਬੋਰਡ ਤੇ ਮਾਰਕਿਟ ਕਮੇਟੀਆਂ ਵਿਚਲੇ ਕੰਟਰੈਕਟ / ਆਊਟ ਸੋਰਸ ਤੀਜਾ ਅਤੇ ਚੋਥਾ ਦਰਜਾ ਕਰਮਚਾਰੀਆਂ ਵਲੋਂ ਬਦਲਾ ਲਉ ਭਾਵਨਾ ਨਾਲ ਲੰਮੇ ਸਮੇਂ ਤੋਂ ਕੰਮ ਕਰਦਿਆਂ ਨੂੰ ਕੰਮਾਂ ਤੋਂ ਫਾਰਗ ਕਰਨ ਵਿਰੁੱਧ ਸੈਕਟਰੀ ਮਾਰਕਿਟ ਕਮੇਟੀ ਸਮਾਣਾ, ਦੁੱਧਣ ਸਾਧਾਂ, ਡਕਾਲਾ, ਨਾਭਾ ਅਤੇ ਪਟਿਆਲਾ ਵਿਰੁੱਧ ਲਾਇਆ ਗਿਆ। ਰੋਸ ਮਈ ਧਰਨਾ ਫਾਰਗ ਕੀਤੇ ਕਰਮੀਆਂ ਨੂੰ ਵਾਪਸ ਹਾਜਰ ਕਰਵਾਉਣ ਲਈ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਿਆ ਪਰੰਤੂ ਸੈਕਟਰੀ ਮਾਰਕਿਟ ਕਮੇਟੀ ਪਹਿਲੇ ਦਿਨ ਤੋਂ ਹੀ ਦਫਤਰ ਤੋਂ ਭਗੋੜਾ ਹੋ ਗਿਆ ਅਤੇ ਇਸ ਵਲੋਂ ਕੰਮਾਂ ਤੋਂ ਧੱਕੇ ਨਾਲ ਫਾਰਗ ਕੀਤੇ ਕਰਮੀਆਂ ਸਬੰਧੀ ਆਗੂਆਂ ਨਾਲ ਬੈਠ ਕੇ ਵੀ ਗੱਲਬਾਤ ਕਰਨੀ ਮੁਨਾਸਬ ਨਹੀਂ ਸਮਝੀ। ਲੁੱਟ ਖਸੁੱਟ ਦਾ ਅਖਾੜਾ ਬਣੀ ਮਾਰਕਿਟ ਕਮੇਟੀ ਵਿਰੁੱਧ ਤੀਜੇ ਦਿਨ ਵੀ ਰੈਲੀ ਕੀਤੀ ਗਈ।

ਸੈਕਟਰੀ ਮਾਰਕਿਟ ਕਮੇਟੀ ਦਫਤਰ ਅੱਗੇ ਰੈਲੀ ਵਿੱਚ ਵੱਖ-ਵੱਖ ਵਿਭਾਗਾ ਤੇ ਤੀਜਾ ਅਤੇ ਚੋਥਾ ਦਰਜਾ ਕਰਮਚਾਰੀ ਹਮਾਇਤ ਵਜੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਵਿੱਚ ਸ਼ਾਮਲ ਹੋਏ। ਵਿਸ਼ਾਲ ਇਕੱਠ ਨੂੰ ਦਾਣਾ ਮੰਡੀ ਵਿੱਚ ਰੋਸ ਮਾਰਚ ਕੀਤਾ ਇਹ ਮਾਰਚ ਜਿਲਾ ਮੰਡੀ ਅਫਸਰ ਦੇ ਦਫਤਰ ਅੱਗੇ ਪਹੁੰਚ ਕੇ ਜੋਰਦਾਰ ਪਿੱਟ ਸਿਆਪਾ ਕੀਤਾ। ਪਰੰਤੂ ਇਸ ਦਫਤਰ ਦੇ ਸਬੰਧਤ ਅਧਿਕਾਰੀ ਭਗੋੜੇ ਪਾਏ ਗਏ। ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ ਮਿਤੀ 18 ਅਕਤੂਬਰ ਨੂੰ ਡੀ.ਸੀ. ਅਤੇ ਐਸ.ਡੀ.ਐਮ. ਦਫਤਰਾਂ ਅੱਗੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਤੇ ਜਿਨਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ, ਹਰਵਿੰਦਰ ਸਿੰਘ, ਸੰਜੀਵ ਕੁਮਾਰ, ਅਮਰੀਕ ਸਿੰਘ, ਇੰਦਰਪਾਲ, ਗੁਰਦਰਸ਼ਨ ਸਿੰਘ, ਵੈਦ ਪ੍ਰਕਾਸ਼, ਰਾਮ ਕਿਸ਼ਨ, ਨਾਰੰਗ ਸਿੰਘ, ਪ੍ਰਕਾਸ਼ ਲੁਬਾਣਾ, ਅਜੇ ਸਿੱਪਾ, ਹਰਬੰਸ ਸਿੰਘ, ਸਤਪਾਲ ਲੰਗ, ਬਲਬੀਰ ਸਿੰਘ, ਪ੍ਰੀਤਮ ਚੰਦ ਠਾਕੁਰ, ਉਂਕਾਰ ਸਿੰਘ, ਲਾਭ ਸਿੰਘ, ਨਿਰਮਲ ਸਿੰਘ, ਸਿਵ ਚਰਨ, ਸੁਭਾਸ਼, ਮੋਧ ਨਾਥ, ਸੱਜਣ ਸਿੰਘ, ਵਰਿੰਦਰ ਸਿੰਘ, ਬਿੱਟੂ, ਮੁਨੀਸ਼, ਅਨਿਲ ਗਾਗਟ, ਸੁਖਦੇਵ ਸਿੰਘ ਝੰਡੀ, ਸੁਨਿਲ ਦੱਤ, ਆਦਿ ਸ਼ਾਮਲ ਸਨ।a

Leave a Reply

Your email address will not be published. Required fields are marked *