ਜਗਵਿੰਦਰਜੀਤ ਸਿੰਘ ਸੰਧੂ ਨੇ ਸੰਭਾਲਿਆ ਏ. ਡੀ. ਸੀ. (ਵਿਕਾਸ) ਵਜੋਂ ਅਹੁਦਾ
-ਕੰਮ-ਕਾਰ ਲਈ ਆਉਣ ਵਾਲਿਆਂ ਦੇ ਸਮੁੱਚੇ ਕੰਮਾਂ ਲਈ ਮੁਲਾਜਮਾਂ ਨੂੰ ਕੀਤੇ ਨਿਰਦੇਸ਼ ਜਾਰੀ
-ਡਿਊਟੀ ‘ਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਏ. ਡੀ. ਸੀ.
ਪਟਿਆਲਾ, 19 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਿਧੜਕ ਅਤੇ ਡਿਊਟੀ ਨੂੰ ਬਾਖੂਬੀ ਤਰੀਕੇ ਨਾਲ ਨਿਭਾਉਣ ਵਾਲੇ ਜਾਂਬਾਜ ਅਧਿਕਾਰੀ ਜਗਵਿੰਦਰਜੀਤ ਸਿੰਘ ਸੰਧੂ ਨੇ ਪਟਿਆਲਾ ਵਿਖੇ ਬਤੌਰ ਏ. ਡੀ. ਸੀ. (ਵਿਕਾਸ) ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਸਮੁੱਚੇ ਸਟਾਫ ਵਲੋਂ ਏ. ਡੀ. ਸੀ. ਸੰਧੂ ਨੂੰ ਜੀ ਆਇਆਂ ਕਿਹਾ ਗਿਆ।
ਇਸ ਮੌਕੇ ਏ. ਡੀ. ਸੀ. ਜਗਵਿੰਦਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੰਮ-ਕਾਰ ਲਈ ਆਉਣ ਵਾਲਿਆਂ ਦੇ ਸਮੁੱਚੇ ਕੰਮਾਂ ਲਈ ਮੁਲਾਜਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਪਿੰਡਾਂ ਦੇ ਸਰਪੰਚਾਂ, ਪੰਚਾਂ ਆਦਿ ਹੋਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪੇਸ਼ ਨਾ ਆ ਸਕੇ। ਉਹਨਾਂ ਕਿਹਾ ਕਿ ਡਿਊਟੀ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਮੁੱਚੇ ਮੁਲਾਜਮ ਆਪਣੀ ਡਿਊਟੀ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ। ਉਹਨਾਂ ਕਿਹਾ ਕਿ ਸਮੁੱਚੇ ਮੁਲਾਜਮਾਂ ਨੂੰ ਦਫ਼ਤਰ ਦੀ ਸਮਾਂ ਸਾਰਨੀ ਮੁਤਾਬਕ ਹਾਜ਼ਰ ਹੋਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਦੇ ਹੋਣ ਵਾਲੇ ਕੰਮ ਸਹੀ ਸਮੇਂ ‘ਤੇ ਕੀਤੇ ਜਾ ਸਕਣ।

