ਦੁੱਧ ਇਕ ਸੰਪੂਰਨ ਖੁਰਾਕ ਸਬੰਧੀ ਕਲਿਆਣ ਸਕੂਲ ‘ਚ ਸੈਮੀਨਾਰ
ਪਟਿਆਲਾ 20 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਕਲਿਆਣ, ਪਟਿਆਲਾ ਵਿਖੇ ਗੁਲਜ਼ਾਰ ਸਿੰਘ ਰਣੀਕੇ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਪੰਜਾਬ ਦੀ ਗਤੀਸ਼ੀਲ ਅਗਵਾਈ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ +1 ਅਤੇ +2 ਦੇ ਲਗਭਗ 400 ਬੱਚਿਆਂ ਨੂੰ ਦੁੱਧ ਦੀ ਗੁਣਵੱਤਾ ਅਤੇ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਲਗਾਇਆ ਗਿਆ।
ਕੈਂਪ ਵਿੱਚ ਅਸ਼ੋਕ ਰੌਣੀ, ਡਿਪਟੀ ਮੁੱਖ ਕਾਰਜਕਾਰੀ ਅਫਸਰ, ਪੰਜਾਬ ਡੇਅਰੀ ਵਿਕਾਸ ਬੋਰਡ-ਕਮ- ਡਿਪਟੀ ਡਾਇਰੈਕਟਰ, ਡੇਅਰੀ, ਪਟਿਆਲਾ ਨੇ ਬੱਚਿਆਂ ਨੂੰ ਦੁੱਧ ਦੀ ਮਹੱਤਤਾ ਅਤੇ ਦੁੱਧ ਦੀ ਗੁਣਵੱਤਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਇਸ ਮੌਕੇ ਡਿਪਟੀ ਡਾਇਰੈਕਟਰ, ਡੇਅਰੀ, ਪਟਿਆਲਾ ਵੱਲੋਂ ਬੱਚਿਆਂ ਨੂੰ ਕੋਲਡ ਡ੍ਰਿੰਕ, ਜੰਕ ਫੂਡਜ ਲੈਣ ਦੀ ਬਜਾਏ ਦੁੱਧ ਅਤੇ ਦੁੱਧ ਦੇ ਬਣੇ ਪਦਾਰਥ ਲੈਣ ਬਾਰੇ ਪ੍ਰੇਰਿਤ ਕੀਤਾ ਗਿਆ ਤਾਂ ਜੋ ਬੱਚਿਆਂ ਦੇ ਸ਼ਰੀਰ ਲਈ, ਹੱਡੀਆਂ ਦੀ ਮਜਬੂਤੀ ਲਈ ਅਤੇ ਦਿਮਾਗੀ ਵਿਕਾਸ ਲਈ ਜੋ ਪ੍ਰੋਟੀਨ ,ਕੈਲਸ਼ੀਅਮ ਅਤੇ ਹੋਰ ਜਰੂਰੀ ਤੱਤ ਹਨ ਬੱਚਿਆਂ ਨੂੰ ਮਿਲ ਸਕਣ ਅਤੇ ਇਕ ਸਿਹਤਮੰਦ ਜੀਵਨ ਜੀਅ ਸਕਣ, ਕਿਉਂ ਕਿ ਸਿਹਤਮੰਦ ਬੱਚੇ ਹੀ ਦੇਸ਼ ਦਾ ਭਵਿੱਖ ਹਨ ।
Âਸ ਤੋਂ ਇਲਾਵਾਂ ਬੱਚਿਆਂ ਨੂੰ ਵਿਭਾਗ ਵੱਲੋ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਬੱਚਿਆ ਨੂੰ ਸਵੱਛ ਅਭਿਆਨ ਸਿੱਖਿਆ ਤਹਿਤ ਆਪਣੇ ਘਰਾਂ ਦੀ ਸਫਾਈ ਦੇ ਨਾਲ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਉਪਰੰਤ ਸ਼੍ਰੀ ਦਰਸ਼ਨ ਸਿੰਘ ਸਿੱਧੂ, ਪ੍ਰੀਕਿਊਰਮੈਂਟ ਮੈਨੇਜਰ (ਰਿਟਾਇਰਡ) ਨੇ ਦੁੱਧ ਬੱਚਿਆ ਲਈ ਪੀਣਾ ਬਹੁਤ ਜਰੂਰੀ ਹੈ ਅਤੇ ਦੁੱਧ ਵਿੱਚ ਪਾਏ ਜਾਂਦੇ ਤੱਤਾਂ ਬਾਰੇ ਵਿਸਥਾਰ ਵਿੱਚ ਬੱਚਿਆ ਨੂੰ ਜਾਣਕਾਰੀ ਦਿੱਤੀ ਗਈ । ਕੈਂਪ ਵਿੱਚ ਵਿਭਾਗ ਵੱਲੋ ਬੱਚਿਆ ਲਈ ਕੁਇਜ਼ ਮੁਕਾਬਲਾ ਕਰਵਾਇਆ ਗਿਆ ਫਸਟ ਸੈਕਿੰਡ ਅਤੇ ਥਰਡ ਆਉਣ ਵਾਲੇ ਬੱਚਿਆਂ ਨੂੰ ਸ਼੍ਰੀ ਅਸ਼ੋਕ ਰੋਣੀ ਡਿਪਟੀ ਡਾਇਰੈਕਟਰ,ਡੇਅਰੀ ,ਪਟਿਆਲਾ ਵੱਲ੍ਹੋ ਇਨਾਮ ਦਿੱਤੇ ਗਏ। ਸਾਰੇ ਸੈਮੀਨਾਰ ਲਈ ਸਟੇਜ਼ ਦਾ ਸੰਚਾਲਨ ਸ਼੍ਰੀਮਤੀ ਅਰਪਨਜੋਤ ਨੇ ਕੀਤਾ ਇਸ ਮੌਕੇ ਸਕੂਲ ਦੇ ਲੈਕਚਰਾਰ ਕਾਮਰਸ ਸ਼੍ਰੀਮਤੀ ਜਸਮੇਲ ਕੋਰ ,ਸ਼੍ਰੀਮਤੀ ਸੁਖਜਿੰਦਰ ਕੋਰ, ਸ਼੍ਰੀ ਬਲਵਿੰਦਰ ਸਿੰਘ ,ਸ਼੍ਰੀ ਮਨੋਹਰ ਲਾਲ, ਸ਼੍ਰੀਮਤੀ ਰਮਨਦੀਪ ਕੌਰ ਵਿਸ਼ੇਸ਼ ਤੋਰ ਤੇ ਹਾਜਰ ਸਨ
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਮੋਦੀ ਵੱਲੋਂ ਸ਼੍ਰੀ ਅਸ਼ੋਕ ਰੌਣੀ, ਡਿਪਟੀ ਡਾਇਰੈਕਟਰ,ਡੇਅਰੀ ਤੇ ਸਟਾਫ ਮੈਂਬਰ ਸ਼੍ਰੀ ਜੈ ਕਿਸ਼ਨ, ਡੇਅਰੀ ਵਿਕਾਸ ਇੰਸਪੈਕਟਰ, ਸ਼੍ਰੀ ਲਖਮੀਰ ਸਿੰਘ,ਡੇਅਰੀ ਵਿਕਾਸ ਇੰਸਪੈਕਟਰ, ਸ਼੍ਰੀ ਕਸ਼ਮੀਰੀ ਲਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੁੱਧ ਜਾਗਰੂਕਤਾ ਸੈਮੀਨਾਰ ਬਹੁਤ ਹੀ ਸਫਲ ਹੋਇਆ ਹੈ। ਇਹ ਸੈਮੀਨਾਰ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਅਤੇ ਲਾਭਦਾਇਕ ਸਾਬਿਤ ਹੋਵੇਗਾ ਕਿਉਂ ਕਿ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ ਉÎੱਥੇ ਬੱਚਿਆਂ ਵਿੱਚ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਕਰਨ ਲਈ ਪ੍ਰੇਰਣਾ ਮਿਲੇਗੀ ਉੱਥੇ ਉਨ੍ਹਾਂ ਨੇ ਵਿਭਾਗ ਨੂੰ ਬੇਨਤੀ ਕੀਤੀ ਕਿ ਤਿਉਹਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦਿਆ ਇਸ ਤਰ੍ਹਾਂ ਦੇ ਕੈਂਪ ਸਕੂਲਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਤਾਂ ਜੋ ਬੱਚੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਸਕਣ ।

