ਪੰਜਾਬ

ਯੁਵਕ ਮੇਲੇ ‘ਚੋਂ ਐਸਐਸਐਮ ਕਾਲਜ ਨੇ ਜਿੱਤੀ ਸੈਕਿੰਡ ਰਨਰਅੱਪ ਟਰਾਫ਼ੀ

ਸਰਵੋਤਮ ਅਨੁਸ਼ਾਸਤ ਟੀਮ ਦਾ ਖ਼ਿਤਾਬ ਵੀ ਜਿੱਤਿਆ
ਵਿਦਿਆਰਥੀ ਦੀਪਕ ਸ਼ਰਮਾ ਐਲਾਨੇ ਗਏ ਬੈਸਟ ਮੇਲ ਐਕਟਰ
ਕਾਲਜ ਨੇ ਚਾਰ ਮੁਕਾਬਲਿਆਂ ‘ਚ ਹਾਸਲ ਕੀਤੀ ਪਹਿਲੀ ਪੁਜ਼ੀਸ਼ਨ
ਗੁਰਦਾਸਪੁਰ, 20 ਅਕਤੂਬਰ (ਸਰਬਜੀਤ ਸਾਗਰ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਬੀ ਜ਼ੋਨ ਦੇ ਯੁਵਕ ਮੇਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੀਨਾਨਗਰ ਦੇ ਐਸਐਸਐਮ ਕਾਲਜ ਨੇ ਸੈਕਿੰਡ ਰਨਰਅੱਪ ਟਰਾਫ਼ੀ ਜਿੱਤੀ ਹੈ। ਇਸ ਤੋਂ ਇਲਾਵਾ ਕਾਲਜ ਨੇ ਸਰਵੋਤਮ ਅਨੁਸ਼ਾਸਤ ਟੀਮ ਦਾ ਖ਼ਿਤਾਬ ਜਿੱਤਣ ਦਾ ਮਾਣ ਵੀ ਹਾਸਲ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿੰ੍ਰਸੀਪਲ ਡਾ. ਆਰ.ਕੇ. ਤੁਲੀ ਅਤੇ ਯੁਵਕ ਭਲਾਈ ਵਿਭਾਗ ਦੇ ਡੀਨ ਪ੍ਰੋਫੈਸਰ ਪ੍ਰਬੋਧ ਗਰੋਵਰ ਨੇ ਦੱਸਿਆ ਕਿ ਕਾਲਜ ਨੇ ਨਾਟਕ, ਸਕਿੱਟ ਤੇ ਮਾਇਮ ਦੇ ਮੁਕਾਬਲਿਆਂ ਵਿੱਚ ਸਾਰੀਆਂ ਟੀਮਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਿਮਕਰੀ, ਪੇਂਟਿੰਗ ਆਨ ਦਾ ਸਪਾਟ, ਲੋਕ ਗੀਤ, ਗਰੁੱਪ ਸੌਂਗ ਇੰਡੀਅਨ, ਫੁੱਲਕਾਰੀ, ਗੀਤ/ਗ਼ਜ਼ਲ, ਫੋਕ ਆਰਕੈਸਟਰਾ ਅਤੇ ਵੈਸਟਰਨ ਸੋਲੋ ਵਿੱਚ ਦੂਜਾ ਸਥਾਨ ਲਿਆ। ਇਸੇ ਤਰ੍ਹਾਂ ਪਹਿਰਾਵਾ ਪਰੇਡ (ਫੈਂਸੀ ਡਰੈੱਸ), ਭੰਗੜਾ, ਗਿੱਧਾ, ਕੁਇੱਜ਼, ਗਰੁੱਪ ਭਜਨ/ਸ਼ਬਦ, ਵੈਸਟਰਨ ਗਰੁੱਪ ਸੌਂਗ, ਡਿਬੇਟ, ਕਲਾਸੀਕਲ ਵੋਕਲ ਅਤੇ ਰੰਗੋਲੀ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ।
ਪੂਰੇ ਯੁਵਕ ਮੇਲੇ ਦੌਰਾਨ ਪ੍ਰਭਾਵਸ਼ਾਲੀ ਐਕਟਿੰਗ ਕਰਨ ਲਈ ਕਾਲਜ ਵਿਦਿਆਰਥੀ ਦੀਪਕ ਸ਼ਰਮਾ ਨੂੰ ਸਰਵੋਤਮ ਮੇਲ ਐਕਟਰ ਅਤੇ ਗੌਰਵ ਕੁਮਾਰ ਨੂੰ ਵਿਸ਼ੇਸ਼ ਸਨਮਾਨ ਦਾ ਖ਼ਿਤਾਬ ਦਿੱਤਾ ਗਿਆ। ਜਦਕਿ ਕਾਟੁਨਿੰਗ ਲਲਿਤ ਕਲਾ ਵਿੱਚ ਆਕਸ਼ੀ ਮਹਾਜਨ ਨੇ ਪਹਿਲਾ ਸਥਾਨ ਲਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਪ੍ਰਦੀਪ ਕੁਮਾਰ ਸਭਰਵਾਲ ਅਤੇ ਜੀਐਨਡੀਯੂ ਦੇ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਜਗਜੀਤ ਕੌਰ ਵੱਲੋਂ ਕਾਲਜ ਟੀਮ ਨੂੰ ਸੈਕਿੰਡ ਰਤਨਅੱਪ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਟਰਾਫ਼ੀ ਜਿੱਤ ਕੇ ਕਾਲਜ ਪੁੱਜੇ ਸਾਰੇ ਵਿਦਿਅਰਥੀਆਂ ਦਾ ਅੱਜ ਇੱਥੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪਿੰ੍ਰਸੀਪਲ ਡਾ. ਆਰ.ਕੇ. ਤੁਲੀ ਨੇ ਕਿਹਾ ਕਿ ਇਹ ਖ਼ੁਸ਼ੀ ਵਾਲੀ ਗੱਲ ਹੈ ਕਿ ਯੁਵਕ ਮੇਲੇ ਵਿੱਚ ਟਰਾਫ਼ੀ ਦੇ ਨਾਲ-ਨਾਲ ਕਾਲਜ ਨੇ ਸਰਵੋਤਮ ਅਨੁਸ਼ਾਸਤ ਟੀਮ ਦਾ ਖ਼ਿਤਾਬ ਵੀ ਜਿੱਤਿਆ ਹੈ। ਜੋ ਕਾਲਜ ਲਈ ਬਹੁਤ ਹੀ ਫਖ਼ਰ ਵਾਲੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਵਿੱਖ ਦੇ ਮੁਕਾਬਲਿਆਂ ਲਈ ਹੋਰ ਮੇਹਨਤ ਕਰਨ ਦੀ ਪ੍ਰੇਰਣਾ ਵੀ ਦਿੱਤੀ।
ਇਸ ਮੌਕੇ ਪ੍ਰੋਫੈਸਰ ਮੁਖਵਿੰਦਰ ਸਿੰਘ ਰੰਧਾਵਾ, ਪ੍ਰੋਫੈਸਰ ਅਮਿਤ, ਪ੍ਰੋਫੈਸਰ ਨਵਪ੍ਰੀਤ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਪ੍ਰੋਫੈਸਰ ਨਿਤਿਕਾ ਕੌਸ਼ਲ, ਪ੍ਰੋਫੈਸਰ ਦੀਪਮਾਲਾ, ਪ੍ਰੋਫੈਸਰ ਨਤਾਸ਼ਾ, ਪ੍ਰੋਫੈਸਰ ਮੰਜੂ, ਡਾ. ਅਨੀਤਾ ਸ਼ਰਮਾ, ਪ੍ਰੋਫੈਸਰ ਸ਼ੁੱਭ ਕਿਰਨ, ਪ੍ਰੋਫੈਸਰ ਰਜਤ, ਪ੍ਰੋਫੈਸਰ ਵਿਸ਼ਾਲ, ਪ੍ਰੋਫੈਸਰ ਰਾਜਨ ਹਾਂਡਾ ਅਤੇ ਪ੍ਰੋਫੈਸਰ ਰਵਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *