ਪਟਿਆਲਾ

ਅਮਰਜੀਤ ਰਾਜੂ ਬਣੇ ਜਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ

ਪਟਿਆਲਾ, 21 ਅਕਤੂਬਰ (ਮਧੂਸਾਰ ਬਿਊਰੋ)
ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੇ ਮੱਦੇ ਨਜਰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਾਹਿਰੀ ਦੇ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੂਰੀ ਵੱਲੋਂ ਕਾਂਗਰਸ ਪਾਰਟੀ ਵਿੱਚ ਨਵੀਂ ਨਿਯੁਕਤੀਆਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ।
ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀ ਮਿਹਨਤ ਅਤੇ ਲਗਨ ਨਾਲ ਸੇਵਾ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਰਾਜੂ ਨੂੰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ.ਕੇ. ਸ਼ਰਮਾ ਕੌਂਸਲਰ ਅਤੇ ਬਲਾਕ ਪ੍ਰਧਾਨ ਕੇ.ਕੇ.ਮਲਹੋਤਰਾ ਅਤੇ ਹੋਰ ਕਾਂਗਰਸੀ ਆਗੂਆ ਨੇ ਸਾਂਝੇ ਤੌਰ ਤੇ ਅਦਾ ਕੀਤੀ।ਇਸ ਮੌਕੇ ਕੇ.ਕੇ.ਸ਼ਰਮਾ ਨੇ ਕਿਹਾ ਕਿ ਅਮਰਜੀਤ ਰਾਜੂ ਜਮੀਨ ਨਾਲ ਜੁੜੇ ਹੋਏ ਲੀਡਰ ਹਨ।ਉਹਨਾਂ ਦੇ ਤਜਰਬੇ ਦਾ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਚੌਣਾਂ ਵਿੱਚ ਵੱਡਾ ਫਾਇਦਾ ਮਿਲੇਗਾ।ਇਸ ਮੌਕੇ ਰਾਜੂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।ਇਸ ਮੌਕੇ ਰਾਜੇਸ਼ ਮੰਡੋਰਾ,ਸੋਨੂੰ ਸੰਗਰ,ਇੰਦਰਜੀਤ ਸਿੰਘ ਪਰਵਾਨਾ,ਮੋਹਨ ਸ਼ਰਮਾ,ਪੱਪੂ ਅਰੋੜਾ,ਵਿਵੇਕ ਸ਼ਰਮਾ,ਇੰਦਰਪ੍ਰੀਤ ਸਿੰਘ ਸਾਹਨੀ,ਗੁਰਦਿਆਲ ਸਿੰਘ,ਲਵਲੀ ਮਾਟਾ,ਕੁਲਦੀਪ ਸ਼ਰਮਾ,ਤਰਸੇਮ ਬੁੱਟਰ,ਵਿਸ਼ਾਲ ਡਾਲੀਆ,ਰਣਜੀਤ ਸਿੰਘ, ਗੁਰਿੰਦਰਪਾਲ ਸਿੰਘ ਸਾਹਨੀ,ਪ੍ਰੋ.ਪ੍ਰੀਤਮ ਸਿੰਘ ਸੋਢੀ,ਆਲਮਪ੍ਰੀਤ ਸਿੰਘ ਰਿੰਕੂ,ਮਨਪੀ੍ਰਤ ਸਿੰਘ ਮਨੀ,ਡਾ.ਦਵਿੰਦਰ ਸਿੰਘ,ਡਾ.ਮੋਨੂੰ ਭਾਰਦਵਾਜ ਅਤੇ ਜਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਤੋ ਇਲਾਵਾ ਹੋਰ ਕਾਂਗਰਸੀ ਆਗੂ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *