ਜਿੰਮਖਾਨਾ ਕਲੱਬ ਵਿਖੇ ਹੋਇਆ ਨਵੇਂ ਬੈਂਕੁਇਟ ਹਾਲ ਦਾ ਉਦਘਾਟਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਿੰਮਖਾਨਾ ਕਲੱਬ ਮੈਂਬਰਾਂ ਨੂੰ ਸਮੇਂ-ਸਮੇਂ ‘ਤੇ ਨਵੀਆਂ-ਨਵੀਆਂ ਸਹੂਲਤਾਂ ਉਪਲਬੱਧ ਕਰਵਾਉਣ ਲਈ ਵਚਨਬੱਧ ਜਿੰਮਖਾਨਾ ਕਲੱਬ ਮੈਨੇਜਮੈਂਟ ਵਲੋਂ ਕਲੱਬ ਮੈਂਬਰਾਂ ਲਈ ਇਕ ਨਵਾਂ ਬੈਂਕੁਇਟ ਹਾਲ ਤਿਆਰ ਕਰਵਾਇਆ ਗਿਆ ਹੈ।
ਇਸ ਨਵੇਂ ਬਣੇ ਬੈਂਕੁਇਟ ਹਾਲ ਦਾ ਉਦਘਾਟਨ ਕਲੱਬ ਪ੍ਰਧਾਨ ਡਾ. ਜੇ. ਪੀ. ਐੱਸ. ਵਾਲੀਆ, ਸਕੱਤਰ
ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਕਲੱਬ ਮੈਂਬਰਾਂ ਨੇ ਕੀਤਾ। ਇਸ ਮੌਕੇ ਡਾ. ਸੁਧੀਰ ਵਰਮਾ, ਕਲੱਬ ਦੇ ਸਾਬਕਾ ਸਕੱਤਰ ਵਿਪਨ ਸ਼ਰਮਾ, ਐਡਵੋਕੇਟ ਰਵਿੰਦਰ ਕੌਸ਼ਲ ਆਦਿ ਮੈਂਬਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਹਰਪ੍ਰੀਤ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਵਿਖੇ ਪਿਛਲੇ ਪਾਸੇ ਪਾਰਕ ਵਿਚ 80 ਤੋਂ 100 ਲੋਕਾਂ ਦੀ ਸਮਰੱਥਾ ਵਾਲਾ ਇਕ
ਆਧੁਨਿਕ ਕਿਸਮ ਦਾ ਬੈਂਕੁਇਟ ਹਾਲ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਕਲੱਬ ਮੈਂਬਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਨਿੱਜੀ ਪ੍ਰੋਗਰਾਮਾਂ ਨੂੰ ਇਸ ਬੈਂਕੁਇਟ ਹਾਲ ਵਿਚ ਕਰਵਾ ਸਕਣ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਕਲੱਬ ਮੈਂਬਰਾਂ ਲਈ ਨਵੇਂ-ਨਵੇਂ ਆਧੁਨਿਕ ਕੰਮ ਕਲੱਬ ਵਿਖੇ ਕਰਵਾਏ ਜਾ ਰਹੇ ਹਨ ਤੇ ਸਮੇਂ-ਸਮੇਂ ‘ਤੇ ਕਲੱਬ ਮੈਂਬਰਾਂ ਲਈ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਕਲੱਬ ਮੈਂਬਰ ਤੇ ਉਹਨਾਂ ਦੇ ਬੱਚੇ ਵੀ ਕਲੱਬ ਵਿਚ ਆ ਕੇ ਖੁਸ਼ੀਆਂ ਦਾ ਆਨੰਦ ਮਾਣ ਸਕਣ। ਇਸ ਮੌਕੇ ਵਿਨੋਦ ਢੂੰਡੀਆ, ਅਮਰਿੰਦਰ ਪਾਬਲਾ, ਬੀ. ਡੀ. ਗੁਪਤਾ, ਡਾ. ਮਨਜੀਤ ਸਿੰਘ,ਗੁਰਪ੍ਰੀਤ ਰੰਧਾਵਾ, ਰਜਿੰਦਰ
ਢੋਡੀ, ਵਿਨੋਦ ਸ਼ਰਮਾ, ਸੁਭਾਸ਼ ਗੁਪਤਾ, ਐਸ. ਪੀ. ਮੰਗਲਾ, ਮੁਨੀਸ਼ ਜਲੋਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਅਤੇ ਮੈਨੇਜਮੈਂਟ ਦੇ ਅਧਿਕਾਰੀ ਹਾਜ਼ਰ ਸਨ।

