ਸਿੱਖ ਕੌਮ ਅਤੇ ਪੰਜਾਬ ਦੇ ਲੋਕ ਕਾਂਗਰਸ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਣਗੇ : ਹਰਪਾਲ ਜੁਨੇਜਾ
ਪਟਿਆਲਾ, 3 ਨਵੰਬਰ (ਕੰਵਰ ਬੇਦੀ )
1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 32 ਸਾਲ ਬਾਅਦ ਵੀ ਸਜ਼ਾ ਨਾ ਮਿਲਣ ‘ਤੇ ਭੜਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸੀ ਦੀ ਹਾਈਕਮਾਂਡ ਸੋਨੀਆ ਗਾਂਧੀ, ਰਾਹੁਲ ਗਾਂਧੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਗਏ।
ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ ਅਤੇ 32 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਉਹਨਾਂ ਪਰਿਵਾਰਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਂਗਰਸ ਨੇ ਨਾ ਕੇਵਲ ਦੰਗਾਕਾਰੀਆਂ ਨੂੰ ਪਨਾਹ ਦਿੱਤੀ, ਸਗੋਂ ਅੱਜ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਉਂਦੀ ਆ ਰਹੀ ਹੈ ਅਤੇ ਸਿੱਖਾਂ ਦੇ ਕਤਲ ਲਈ ਜਿੰਮੇਵਾਰੀ ਆਗੂਆਂ ਨੂੰ ਵੱਡੇ ਆਹੁਦੇ ਦੇ ਕੇ ਨਵਾਜਿਆ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਕਾਂਗਰਸ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਣਗੇ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹਜ਼ਾਰਾਂ ਲੋਕਾਂ ਦੇ ਕਤਲ ਲਈ ਜਿੰਮੇਵਾਰ ਕਾਂਗਰਸੀ ਆਗੂਆਂ ਨੂੰ ਸ਼ਰੇਆਮ ਹੀ ਕਲੀਨ ਚਿੱਟ ਦੇ ਰਹੇ ਹਨ। ਜੋ ਕਿ ਸਿੱਧੇ ਤੌਰ ‘ਤੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਕਾਂਗਰਸ ਦੇ ਖਿਲਾਫ ਖੁਲ ਕੇ ਨਾਅਰੇਬਾਜ਼ੀ ਕੀਤੀ।
ਪੁਤਲਾ ਸਾੜਨ ਵਾਲਿਆਂ ਵਿਚ ਜਿਲਾ ਪ੍ਰਧਾਨ ਸੁਰਜੀਤ ਸਿੰਘ ਕੋਹਲ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ, ਸਾਬਕਾ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਮੇਅਰ ਅਮਰਿੰਦਰ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਅਕਾਲੀ ਦਲ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਨਿਕੜਾ, ਰਵਿੰਦਰ ਸਿੰਘ ਵਿੰਦਾ, ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਗੋਬਿੰਦ ਬਡੁੰਗਰ, ਹਰਬਖਸ਼ ਚਹਿਲ, ਤਰਨਜੀਤ ਭਾਟੀਆ, ਸੁਖਬੀਰ ਅਬਲੋਵਾਲ, ਗੁਰਮੁੱਖ ਢਿੱਲੋਂ,ਬਲਵੀਰ ਖਰੋੜ, ਪਰਮਿੰਦਰ ਸ਼ੋਰੀ, ਗੁਰਚਰਨ ਖਾਲਸਾ, ਅਜੀਤ ਸਿੰਘ ਬਾਬੂ,ਬਲਵੰਤ ਰਾਏ, ਅਨਿਲ ਅਗਰਵਾਲ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਸਤਿੰਦਰ ਗਰੋਵਰ ਸੱਕੂ, ਨਿਰਮਲਾ ਦੇਵੀ, ਜੋਗਿੰਦਰ ਛਾਂਗਾ, ਸੁਖਬੀਰ ਸਨੌਰ, ਵਿਕਰਜੀਤ ਸਿੰਘ ਚੌਹਾਨ, ਬਬਲੂ ਖੋਰਾ, ਰਾਜੀਵ ਜੁਨੇਜਾ, ਤੋਫੀਕ ਖਾਨ, ਰਾਜੂ ਮਸੀਹ, ਮਨਜੀਤ ਬਾਵਾ, ਸੰਕਰ ਸੋਫਤ, ਅਰਸ਼ੀ ਸਹਿਗਲ, ਗੁਰਦੀਪ ਸਿੰਘ ਗਗਨ, ਜਸਵਿੰਦਰ ਲੱਕੀ, ਭੁਪਿੰਦਰ ਧੀਮਾਨ, ਜੋਈ, ਰਾਕੇਸ਼ ਗੁੱਲਾ, ਨਰੇਸ਼ ਕੁਮਾਰ ਚੁੱਘਾ, ਰਾਜੇਸ਼ ਕਨੋਜੀਆ, ਜਸਪਾਲ ਮਹਿਰਾ, ਸ਼ੰਟੀ ਗਿੱਲ, ਨਰਿੰਦਰ ਆਹੁਜਾ, ਬੰਟੀ ਸਰਦਾਰ, ਰਾਣਾ ਪ੍ਰਤਾਪ, ਮਨੀ ਸੰਧੂ, ਕੁਲਵਿੰਦਰ ਬਡੁੰਗਰ, ਕੀਸ਼ੁ,ਗੁਰਜੀਤ ਸਾਹਨੀ, ਹਰਮੀਤ ਸਿੰਘ ਮੀਤ, ਸੁਖਵਿੰਦਰ ਗਾਗੂ, ਅਜੇ ਖੋਸਲਾ, ਠੁਮਕੀ, ਲਾਰੇਂਸ, ਅਮਰਿੰਦਰ ਸਿੰਘ, ਸੰਜੀਵ ਲਵਲੀ, ਅੰਗਰੇਜ਼ ਸਿੰਘ, ਮੋਹਿਤ ਗੁਪਤਾ, ਵਰੁਣ ਜਿੰਦਲ ਅਤੇ ਅਕਾਸ਼ ਸ਼ਰਮਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

