ਪੰਜਾਬਪਟਿਆਲਾ

ਤੇਜਿੰਦਰਪਾਲ ਸਿੰਘ ਸੰਧੂ ਵਲੋਂ ਹਲਕਾ ਘਨੌਰ ਵਿਚ ਰਾਜਨੀਤਿਕ ਸਰਗਰਮੀਆਂ ਤੇਜ

ਦਰਜਨਾਂ ਪਿੰਡਾਂ ਦਾ ਦੌਰਾ, ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਹੱਕ ਡੱਟਣ ਦਾ ਦਿੱਤਾ ਭਰੋਸਾ
ਘਨੌਰ, 4 ਨਵੰਬਰ (ਮਧੂਸਾਰ ਬਿਊਰੋ)
ਸੀਨੀਅਰ ਅਕਾਲੀ ਆਗੂ ਤੇ ਐਸ.ਐਸ.ਐਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵਲੋਂ ਹਲਕਾ ਘਨੌਰ ਵਿਚ ਰਾਜਨੀਤਿਕ ਸਰਗਰਮੀਆਂ ਨੂੰ ਤੇਜ ਕਰਦਿਆਂ ਦਰਜਨਾਂ ਪਿੰਡਾਂ ਦਾ ਦੌਰਾ ਕਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ।
ਇਸ ਮੌਕੇ ਸ੍ਰ. ਸੰਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਲਕਾ ਘਨੌਰ ਵਾਸੀਆਂ ਵਲੋਂ ਮਿਲ ਰਹੇ ਭਰਪੂਰ ਸਮਰਥਨ ਤੋਂ ਸਪੱਸਟ ਹੋ ਚੁੱਕਾ ਹੈ ਕਿ ਲੋਕ ਸੰਧੂ ਪਰਿਵਾਰ ਨਾਲ ਪੂਰਾ ਸਨੇਹ ਰੱਖਦੇ ਹਨ ਅਤੇ ਚੋਣਾਂ ਦੌਰਾਨ ਵੀ ਸਰਗਰਮੀ ਨਾਲ ਮੇਰੇ ਹੱਕ ਵਿਚ ਡੱਟਣਗੇ। ਸ੍ਰ. ਸੰਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਹਲਕਾ ਘਨੌਰ ਦੇ ਪਿੰਡ ਖਾਨਪੁਰ ਗੰਡਿਆਂ, ਕੋਹਲੇ ਮਾਜਰਾ, ਲੋਹਾ ਖੇੜੀ, ਕੁੱਥਾ ਖੇੜੀ, ਮਹਿਮਾ, ਖੈਰਪੁਰ ਜੱਟਾਂ, ਮਹਿਮੂਦਪੁਰ ਤੇ ਅਲਾਲ ਮਾਜਰਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ, ਜਿਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਵਲੋਂ ਹਲਕਾ ਘਨੌਰ ਵਿਚ ਕਿਸੇ ਵੀ ਹੋਰ ਆਗੂ ਨੂੰ ਮੂੰਹ ਨਾ ਲਾਉਣ ਦਾ ਭਰੋਸਾ ਦਿਵਾਇਆ ਹੈ, ਪਿੰਡ ਕੁੱਥਾ ਖੇੜੀ ਵਿਖੇ ਸਰਪੰਚ ਰਜਵਿੰਦਰ ਕੌਰ, ਗੁਰਮੇਲ ਕੌਰ ਪੰਚ, ਦਰਸਨ ਕੌਰ ਪੰਚ, ਗੁਰਮੀਤ ਪੰਚ, ਹਰਦਿਆਲ ਪੰਚ, ਕੁਲਦੀਪ ਸਿੰਘ ਪੰਚ ਆਦਿ ਨੇ ਸ੍ਰ. ਸੰਧੂ ਦਾ ਸਨਮਾਨ ਕਰਦਿਆਂ ਆਖਿਆ ਕਿ ਸੰਧੂ ਪਰਿਵਾਰ ਲੰਮੇ ਸਮੇਂ ਤੋਂ ਹਲਕਾ ਘਨੌਰ ਦੇ ਹਰੇਕ ਦੁੱਖ-ਸੁੱਖ ਵਿਚ ਵਿਚਰ ਰਿਹਾ ਹੈ ਤੇ ਉਹ ਵੀ ਸੰਧੂ ਪਰਿਵਾਰ ਹਰ ਤਰ੍ਹਾਂ ਦਾ ਸਮਰਥਨ ਦੇਣਗੇ। ਇਸ ਮੌਕੇ ਕੁਲਵੰਤ ਸਿੰਘ, ਅਵਤਾਰ ਸਿੰਘ, ਸੇਰ ਸਿੰਘ, ਗੁਰਮੇਲ ਸਿੰਘ, ਹਰਿੰਦਰ ਸਿੰਘ, ਅਮਨਪ੍ਰੀਤ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *