ਪਟਿਆਲਾ

ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਪਟਿਆਲਾ 4 ਨਵੰਬਰ (ਮਧੂਸਾਰ ਬਿਊਰੋ)
ਕਾਲਜ ਕੈਂਪਸ ਵਿਖੇ ਐੱਨ.ਐੱਸ.ਐੱਸ. ਅਤੇ ਰੈੱਡ ਰਿਬਨ ਕਲੱਬ ਵੱਲੋਂ ਸ. ਵਲਭ ਭਾਈ ਪਟੇਲ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਦੇ ਅੰਤਰਗਤ ਵੱਖ-ਵੱਖ ਗਤੀਵਿਧੀਆਂ ਜਿਵੇਂ ਵਿਸਥਾਰ ਭਾਸ਼ਣ ਅਤੇ ਸਹੁੰ ਚੁੱਕ ਸਮਾਗਮ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਸ੍ਰੀ ਭਗਵਾਨ ਦਾਸ ਜੁਨੇਜਾ ( ਉਪ ਪ੍ਰਧਾਨ, ਅਕਾਲੀ ਦੱਲ) ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ। ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਡਾ. ਨਾਇਬ ਸਿੰਘ ਮੰਡੇਰ  ਇੰਚਾਰਜ ਸੀਨੀ. ਸੈਕੰਡਰੀ ਸਕੂਲ, ਐਮ.ਪੀ. ਸਤਰ ਅਤੇ ਡਾ. ਜੀ.ਐਸ. ਆਨੰਦ( ਸਾਬਕਾ ਡਾੱਿÂਰੈਕਰਟਰ ਇੰਚਾਰਜ ਅਤੇ ਰੀਜਨਲ ਡਾਇਰੈਕਟਰ ਐੱਨ.ਆਈ. ਐੱਸ, ਪਟਿਆਲਾ) ਨੇ ਨਿਭਾਈ। ਕਾਲਜ ਪ੍ਰਿੰਸੰੀਪਲ , ਡਾ. ਹਰਮੀਤ ਕੌਰ ਆਨੰਦ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਅੱਜ ਕਈ ਕਾਰਨਾਂ ਕਰਕੇ ਅਰਾਜਕਤਾ ਫੈਲੀ ਹੋਈ ਹੈ। ਖਾਸ ਕਰਕੇ ਆਤੰਕਵਾਦ ਅਤੇ ਪੜੌਸੀ ਦੇਸ਼Î ਪਾਕਿਸਤਾਨ ਵੱਲੋਂ ਭਾਰਤ ਦੀ ਆਖੰਡਤਾ ਨੂੰ ਨੁਕਸਾਨ ਪਹੁੰਚਾਉਣ ਲਈ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਰਾਸ਼ਟਰੀ ਏਕਤਾ ਲਈ ਜਾਗਰੁਕਤਾ ਪੈਦਾ ਕਰਨ ਦੀ ਸਖਤ ਲੋੜ ਹੈ ਤਾਂ ਜੋ ਸਾਰੇ ਦੇਸ਼ ਵਾਸੀ ਇੱਕ ਹੋਣ ਅਤੇ ਬਾਹਰਲੀਆਂ ਦੁਸ਼ਮਨ ਤਾਕਤਾਂ ਤੇ ਦੇਸ਼ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਹੇ ਗਦਾਰਾਂ ਨੂੰ ਖਦੇੜਿਆ ਜਾ ਸਕੇ। ਇਹ ਸਮਾਰੋਹ ਭਾਰਤ ਦੇ ਲੋਹ ਪੁਰਸ਼ ਸਰਦਾਰ ਵਲਭ ਭਾਈ ਪਟੇਲ ਦੇ ਜਨਮ ਉਤਸਵ ਨੂੰ ਸਮਰਪਿਤ ਹੈ ਸ. ਵਲਭ ਭਾਈ ਪਟੇਲ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਣਾ ਸਰੋਤ ਹਨ ਅਤੇ ਭਾਰਤ ਆਪਣੇ ਇਸ ਮਹਾਨ ਸਪੂਤ ਦਾ ਸਦਾ ਰਿਣੀ ਰਹੇਗਾ। ਸ੍ਰੀ ਭਗਵਾਨ ਦਾਸ ਜੁਨੇਜਾ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਙ;ਜਠ ਙੀ ਦੀ ਸਮੱਸਿਆਂ ਨੂੰ ਮੁੱਖ ਰੱਖਦੇ ਹੋਏ ਪ੍ਰਤੇਕ ਵਿਆਕਤੀ ਨੂੰ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ।ਪੌਦੇ ਲਗਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਹਰਾ ਭਰਿਆ ਬਣਾਉਣ ਲਈ ਸਿਰਫ਼ ਆਪਣੀ ਸੋਚ ਬਣਲਣ ਦੀ ਲੋੜ ਹੈ।ਜੇਕਰ ਸੋਚ ਬਦਲ ਗਈ ਤਾਂ ਉਨ੍ਹਾਂ ਉੱਤੇ ਚੱਲਣ ਲਈ ਗਤੀਵਿਧੀਆਂ ਆਪਣਾ ਰਾਹ ਆਪ ਲੱਭ ਲੈਂਦੀਆ ਹਨ । ਵਿਸ਼ੇਸ਼ ਮਹਿਮਾਨ , ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਾਕਤ ਨੂੰ ਪਰਖਣਾ ਹੋਵੇ ਤਾਂ ਉਸ ਦੇਸ਼ ਦੇ ਲੋਕਾਂ ਦੀ ਜੀਵਨ ਜਾਂਚ ਉਹਨਾਂ ਦੀ ਚੇਤਨਾ ਉਨ੍ਹਾਂ ਦੇ ਵਿਵਹਾਰ ਤੇ ਉਨ੍ਹਾਂ ਦਾ ਮਾਨਸਿਕ ਪੱਧਰ ਤੇ ਦੇਸ਼ ਨੂੰ ਸਮਰਪਿਤ ਹੋਣ ਦੀ ਭਾਵਨਾ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।ਸਰਦਾਰ ਵਲਭ ਭਾਈ ਪਟੇਲ ਅਤੇ ਹੋਰ ਦੇਸ਼ ਭਗਤਾਂ ਨੇ ਵੱਡੇ ਸਘਰੰਸ਼ ਨਿਡਰਤਾ , ਚੇਤੰਨਤਾ , ਸ਼ਾਲੀਨਤਾ ਦੇ ਗੁਣ ਰਾਹੀਂ ਜਿੱਥੇ ਦੇਸ਼ਵਾਸੀਆਂ ਨੂੰ ਇੱਕ- ਮੁੱਠ ਕੀਤਾ ਉਥੇ ਹੀ ਅਜਾਦੀ ਲੈਣ ਵਿੱਚ ਸਫਲਤਾ ਹਾਸਲ ਕੀਤੀ । ਛੋਟੇ-ਛੋਟੇ ਟੁੱਕੜਿਆ ਵਿੱਚ ਵੰਡਿਆ ਦੇਸ਼ ਸ. ਵਲਭ ਪਾਈ ਪਟੇਲ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰਕੇ ਭਾਰਤ ਦਾ ਏਕੀਕਰਣ ਹੋਇਆ ਇਸੇ ਕਰਕੇ ਉਹਨਾਂ ਨੂੰ ਲੋਹ ਪੁਰਸ਼ ਦਾ ਰੁਤਬਾ ਹਾਸਿਲ ਹੈ ਅੱਜ ਲੋੜ ਹੈ ਉਹਨਾਂ ਦੇ ਪਾਏ ਪੁਰਨਿਆਂ ਤੇ ਚੱਲਣ ਦੀ ਅਤੇ ਵਿਰਸੇ ਨੂੰ ਸਾਂਭਣ ਦੀ। ਕੌਮੀ ਏਕਤਾ ਹਰ ਘਰ ਨਾਲ ਜੁੜਿਆ ਹੋਇਆ ਪ੍ਰਤੀਬੱਧਤਾ ਦਾ ਸ਼ਬਦ ਹੈ ਜਿਸ ਨੁੰ ਹਰ ਨਾਗਰਕਿ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਬਣਦਾ ਰੋਲ ਅਦਾ ਕਰੇ। ਡਾ. ਜੀ.ਐਸ. ਆਨੰਦ (ਸਾਬਕਾ ਡਾਇਰੈਕਟਰ ਇੰਚਾਰਜ ਅਤੇ ਹੈੱਡ ਐਨ.ਐੱਸ.ਐਨ.ਆਈ.ਅੈੱਸ., ਪਟਿਆਲਾ ਰੀਟਾਇਰਡ ਰੀਜਨਲ ਡਾਇਰੈਕਟਰ ਸਪੋਰਟਸ ਅਥਾਰਟੀ ਆਫ਼ ਇੰਡੀਆ) ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਧਿਆਪਕ ਬਣਨ ਜਾ ਰਹੇ ਵਿਦਿਆਰਥੀ ਅੱਗੇ ਚੱਲ ਕੇ ਦੇਸ਼ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਆਪਣੇ ਪਾਠਕ੍ਰਮ ਤੋਂ ਇਲਾਵਾ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾਉਣ। ਵਿਦਿਆਰਥੀਆਂ ਦੇ ਸਰਵਪੱਖੀ ਸ਼ਖ਼ਸ਼ੀਅਤ ਨੂੰ ਨਿਖਾਰਣ ਨਾਲ ਹੀ ਦੇਸ਼ ਦਾ ਵਿਕਾਸ ਸੰਭਵ ਹੋ ਸਕਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਗੁਰਵਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *