ਪੰਜਾਬ

ਵਿਆਹ ਦਾ ਝਾਂਸਾ ਦੇ ਕੇ ਕੈਨੇਡੀਅਨ ਔਰਤ ਨਾਲ ਰੇਪ

ਜਲੰਧਰ, 4 ਨਵੰਬਰ: (ਮਧੂਸਾਰ ਬਿਊਰੋ)
ਕੈਨੇਡਾ ਤੋਂ ਜਲੰਧਰ ਦੇ ਬਾਂਬੇ ਨਗਰ ਖੇਤਰ ਵਿਚ ਆਈ 60 ਸਾਲਾ ਐਨਆਰਆਈ ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਰੇਪ ਅਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਕੇਸ ਵਿਚ ਦੋਸ਼ੀ ਬਣਾਇਆ ਗਿਆ ਅੰਬਾਲਾ ਕੈਂਟ ਦੇ ਮਹੇਸ਼ ਨਗਰ ਦਾ ਰਘੂਵੀਰ ਸਿੰਘ 65 ਸਾਲ ਦਾ ਹੈ। ਥਾਣਾ 7 ਦੇ ਐਸਐਚਓ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਐਨਆਰਆਈ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਰਿਵਾਰ ਕੈਨੇਡਾ ਵਿਚ ਹੈ। ਉਹ ਬੀਤੇ ਸਾਲ 2015 ਦੇ ਮਈ ਮਹੀਨੇ ਵਿਚ ਭਾਰਤ ਆਈ ਸੀ। ਉਹ ਪਰਿਵਾਰ ਤੋਂ ਅਲੱਗ ਰਹਿੰਦੀ ਹੈ। ਜੁਲਾਈ ਮਹੀਨੇ ਵਿਚ ਫੇਸਬੁੱਕ ‘ਤੇ ਉਸ ਦੀ ਦੋਸਤੀ ਰਘੂਵੀਰ ਸਿੰਘ ਨਾਲ ਹੋਈ। ਦੋਸਤੀ ਇਕ-ਦੋ ਦਿਨ ਦੀ ਚੈਟ ਤੋਂ ਬਾਅਦ ਅਫੇਅਰ ਵਿਚ ਬਦਲ ਗਈ ਸੀ।
ਮਹਿਲਾ ਦਾ ਕਹਿਣਾ ਹੈ ਕਿ ਰਘੂਵੀਰ ਸਿੰਘ ਨੇ ਉਸ ਦੇ ਸਾਹਮਣੇ ਵਿਆਹ ਦੀ ਗੱਲ ਰੱਖੀ। ਦੋਵੇਂ ਰਾਜ਼ੀ ਹੋ ਗਏ। ਉਹ ਛੋਟੀ ਬਾਰਾਦਰੀ ਵਿਚ ਪਤੀ-ਪਤਨੀ ਦੀ ਤਰ੍ਹਾਂ ਰਹਿਣ ਲੱਗੇ। ਇੱਥੇ ਉਸ ਦੇ ਨਾਲ ਰਘੂਵੀਰ ਨੇ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਅਰਬਨ ਅਸਟੇਟ ਦੇ ਇਕ ਹੋਟਲ ਵਿਚ ਵੀ ਸਬੰਧ ਬਣਾਏ। ਰਘੂਵੀਰ ਬਗੈਰ ਦੱਸੇ ਚਲਾ ਗਿਆ। ਕੁਝ ਦਿਨ ਬਾਅਦ ਉਹ ਉਸ ਦਾ ਫ਼ੋਨ ਨਹੀਂ ਚੁੱਕ ਰਹੇ ਹਨ। ਮਹਿਲਾ ਦਾ ਕਹਿਣਾ ਹੈ ਕਿ ਰਘੂਵੀਰ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਧੋਖਾ ਕੀਤਾ ਹੈ ਅਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ।

Leave a Reply

Your email address will not be published. Required fields are marked *