ਪਟਿਆਲਾ

ਮੁੱਖ ਮੰਤਰੀ ਬਾਦਲ 7 ਤੇ 8 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਸੰਗਤ ਦਰਸ਼ਨ ਕਰਨਗੇ: ਸੰਘਾ

ਫ਼ਤਹਿਗੜ੍ਹ ਸਾਹਿਬ, 5 ਨਵੰਬਰ: (ਮਧੂਸਾਰ ਬਿਊਰੋ)
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵਿਧਾਨ ਸਭਾ ਹਲਕਾ ਫ਼ਤਹਿਗੜ ਸਾਹਿਬ ਦੇ 165 ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ 7 ਤੇ 8 ਨਵੰਬਰ ਨੂੰ ਵੱਖ-ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਗਤ ਦਰਸ਼ਨ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਇਨ੍ਹਾਂ ਸੰਗਤ ਦਰਸ਼ਨਾਂ ਦੌਰਾਨ ਹਲਕੇ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈਕ ਵੀ ਵੰਡਣਗੇ।

ਸ. ਸੰਘਾ ਨੇ ਦੱਸਿਆ ਕਿ ਸ. ਬਾਦਲ 7 ਨਵੰਬਰ ਨੂੰ ਸਵੇਰੇ 8:30 ਵਜੇ ਪਿੰਡ ਮੂਲੇਪੁਰ ਵਿਖੇ, ਸਵੇਰੇ 10:00 ਵਜੇ ਜਖਵਾਲੀ, ਸਵੇਰੇ 11:30 ਵਜੇ ਚਨਾਰਥਲ ਕਲਾਂ ਵਿਖੇ ਸੰਗਤ ਦਰਸ਼ਨ ਕਰਨਗੇ। ਇਸ ਉਪਰੰਤ ਦੁਪਹਿਰ ਬਾਅਦ 3:30 ਵਜੇ ਪਿੰਡ ਸੰਗਤਪੁਰ ਸੋਢੀਆਂ ਅਤੇ ਸ਼ਾਮ 5:00 ਵਜੇ ਪਿੰਡ ਸਾਨੀਪੁਰ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ। ਉਨ੍ਹਾਂ ਹੋਰ ਦੱਸਿਆ ਕਿ 8 ਨਵੰਬਰ ਨੂੰ ਮੁੱਖ ਮੰਤਰੀ ਸ. ਬਾਦਲ ਸਵੇਰੇ 8:30 ਵਜੇ ਪਿੰਡ ਹੰਸਾਲੀ ਸਾਹਿਬ, 10:00 ਵਜੇ ਪਿੰਡ ਬਡਾਲੀ ਆਲਾ ਸਿੰਘ, 11:30 ਵਜੇ ਪਿੰਡ ਮਹੱਦੀਆਂ ਅਤੇ ਬਾਅਦ ਦੁਪਹਿਰ 2:30 ਵਜੇ ਪੁਰਾਣੀ ਅਨਾਜ ਮੰਡੀ ਸਰਹਿੰਦ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈਕ ਵੰਡਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪਿੰਡ ਮੂਲੇਪੁਰ ਦੀ ਅਨਾਜ ਮੰਡੀ ਵਿਖੇ ਮੂਲੇਪੁਰ, ਕੋਟਲਾ ਜੱਟਾਂ, ਸੈਫਲਪੁਰ, ਬੁਲੇਵਾਸ ਮੁਕੰਦਪੁਰਾ, ਮੁਹੰਮਦੀਪੁਰ, ਛਲੇੜੀ ਕਲਾਂ, ਛਲੇੜੀ ਖੁਰਦ, ਪੋਲਾ, ਜਿਊਣਪੁਰਾ, ਮੀਆਂਪੁਰ, ਬਹਿਲੋਲਪੁਰ, ਪੰਜੋਲੀ ਕਲਾਂ, ਪੰਜੋਲਾ, ਪੰਜੋਲੀ ਖੁਰਦ, ਰਿਊਣਾ ਨੀਵਾਂ, ਰਿਊਣਾ ਉਚਾ, ਰਿਊਣਾ ਭੋਲਾ, ਜਲਵੇੜਾ, ਨਬੀਪੁਰ ਤੇ ਜਲਵੇੜਾ ਧੂੰਮੀ ਪਿੰਡਾਂ ਦਾ ਸੰਗਤ ਦਰਸ਼ਨ ਕਰਨਗੇ।
ਜਖਵਾਲੀ ਬਲੀਮਾ ਪੈਲੇਸ ਵਿਖੇ ਪਿੰਡ ਜਖਵਾਲੀ, ਨਲੀਨੀ, ਨੌਲੱਖਾ, ਸਰਾਣਾ, ਬਾਲਪੁਰ, ਧਤੌਂਦਾ, ਰਾਜਿੰਦਰ ਨਗਰ, ਬਸੰਤਪੁਰਾ, ਨਰੈਣਗੜ੍ਹ ਛੰਨਾ, ਗੁਣੀਆਂ ਮਾਜਰਾ, ਚਣੋਂ, ਬਾਗੜੀਆਂ, ਹੱਲੋ ਤਾਲੀ, ਜਾਗੋ ਚਨਾਰਥਲ, ਝਿੰਜਰਾਂ, ਸੇਖੂਪੁਰਾ, ਤਾਣਾ, ਅਮਰਗੜ੍ਹ, ਰਤਨਗੜ੍ਹ ਅਤੇ ਦਿੱਤੂਪੁਰ ਫਕੀਰਾਂ ਪਿੰਡਾਂ ਦਾ ਸੰਗਤ ਦਰਸ਼ਨ ਕਰਨਗੇ।
ਇਸੇ ਤਰ੍ਹਾਂ ਪਿੰਡ ਚਨਾਰਥਲ ਕਲਾਂ ਦੇ ਸਟੇਡੀਅਮ ਵਿਖੇ ਪਿੰਡ ਚਨਾਰਥਲ ਕਲਾਂ, ਚਨਾਰਥਲ ਖੁਰਦ, ਰੁੜਕੀ, ਨਲੀਲਾਂ ਕਲਾਂ, ਨਲੀਨਾ ਖੁਰਦ, ਲਟੌਰ, ਬਰਕਤਪੁਰ, ਅਤਾਪੁਰ, ਪੰਡਰਾਲੀ, ਬਧੌਛੀ ਕਲਾਂ, ਬਧੌਛੀ ਖੁਰਦ, ਚੋਰਵਾਲਾ, ਖਰੋੜੀ, ਖਰੋੜਾ, ਅਰਾਈਂ ਮਾਜਰਾ, ਬੀਬੀਪੁਰ, ਲੋਂਗੋਮਾਜਰੀ ਤੇ ਬੁਚੜੇ ਪਿੰਡਾਂ ਦਾ ਸੰਗਤ ਦਰਸ਼ਨ ਕਰਨਗੇ।
ਸੰਗਤਪੁਰ ਸੋਢੀਆਂ ਵਿਖੇ ਸੰਗਤਪੁਰ ਸੋਢੀਆਂ, ਮੀਰਪੁਰ, ਸਿੱਧਵਾਂ, ਖਰੇ, ਮਾਜਰੀ ਸੋਢੀਆਂ, ਹੁਸੈਨਪੁਰਾ, ਭਮਾਰਸੀ ਬੁਲੰਦ, ਭਮਾਰਸੀ ਜੇਰ, ਬੀੜ ਭਮਾਰਸੀ, ਜੱਲ੍ਹਾ, ਸੌਂਢਾ, ਸੁਹਾਗਹੇੜੀ, ਭੱਲ ਮਾਜਰਾ, ਖੇੜੀ, ਮਾਜਰਾ ਨੇਧੇ ਵਾਲਾ, ਮੁੱਲਾਂਪੁਰ ਖੁਰਦ, ਮੁੱਲਾਂਪੁਰ ਕਲਾਂ, ਫ਼ਤਹਿਪੁਰ, ਵਜੀਰ ਨਗਰ ਅਤੇ ਵਜੀਰਾਬਾਦ ਵਿਖੇ ਸੰਗਤ ਦਰਸ਼ਨ ਕਰਨਗੇ।
ਉਨ੍ਹਾਂ ਹੋਰ ਦੱਸਿਆ ਕਿ ਸਾਨੀਪੁਰ ਵਿਖੇ ਪਿੰਡ ਸਾਨੀਪੁਰ, ਖੋਜੇ ਮਾਜਰਾ, ਸਿੱਧੂਵਾਲ, ਸਿੱਧੂਪੁਰ, ਮਲਕੋਮਾਜਰਾ, ਚਨਾਲੋਂ, ਮਲਕਪੁਰ, ਮੰਡੋਰ, ਤਰਖਾਣ ਮਾਜਰਾ, ਹਰਬੰਸਪੁਰਾ, ਮਾਧੋਪੁਰ, ਆਦਮਪੁਰ, ਸੈਦਪੁਰਾ, ਭੱਟ ਮਾਜਰਾ, ਕੋਟਲਾ ਸੁਲੇਮਾਨ, ਰਾਮਦਾਸ ਨਗਰ, ਦਾਲੋ ਮਾਜਰਾ, ਜਲਵੇੜੀ ਗਹਿਲਾਂ, ਮਾਜਰੀ ਫਾਟਕ ਤੇ ਨਬੀਪੁਰ ਵਿਖੇ ਸੰਗਤ ਦਰਸ਼ਨ ਕਰਨਗੇ।
ਸ. ਸੰਘਾ ਨੇ ਦੱਸਿਆ ਕਿ 8 ਨਵੰਬਰ ਨੂੰ ਸ. ਬਾਦਲ ਪਿੰਡ ਹੰਸਾਲੀ ਸਾਹਿਬ ਵਿਖੇ ਹੰਸਾਲੀ ਸਾਹਿਬ, ਪਤਾਰਸੀ ਕਲਾਂ, ਪਤਾਰਸੀ ਖੁਰਦ, ਰਜਿੰਦਰਗੜ੍ਹ, ਭੈਣੀ ਕਲਾਂ, ਭੈਣੀ ਖੁਰਦ, ਚੋਹਲਟੀ ਖੇੜੀ, ਬਰਾਸ, ਨਰੈਣਗੜ੍ਹ, ਖੇੜੀ ਭਾਈ ਕੀ, ਢੋਲਾਂ, ਦਬਾਲੀ, ਡੰਘੇੜੀਆਂ, ਖੇੜਾ, ਰਾਮਪੁਰ ਨੌਆਬਾਦ, ਬੋਰਾਂ, ਮੱਠੀ, ਧੀਰਪੁਰ, ਰੰਧਾਵਾ, ਅਨਾਇਤਪੁਰਾ, ਸੱਦੋ ਮਾਜਰਾ, ਸੱਦੋ ਮਾਜਰਾ ਨਵੀਂ ਆਬਾਦੀ, ਕੋਟਲਾ ਭਾਈ ਕਾ, ਸਮਸ਼ੇਰ ਨਗਰ,ਮੰਡੋਫਲ, ਮਾਨੂਪੁਰ, ਕੋਟਲਾ ਬਜਵਾੜਾ, ਰਾਮਗੜ੍ਹ ਸੈਣੀਆਂ ਅਤੇ ਚੁੰਨੀ ਮਾਜਰਾ ਵਿਖੇ ਸੰਗਤ ਦਰਸ਼ਨ ਕਰਨਗੇ।
ਪਿੰਡ ਬਡਾਲੀ ਆਲਾ ਸਿੰਘ ਵਿਖੇ ਬਡਾਲੀ ਆਲਾ ਸਿੰਘ, ਰਾਮਪੁਰ, ਢੋਲਾਂ ਖੇੜੀ, ਹਰੀਪੁਰ, ਹਰਨਾ, ਮਹਿਮਦਪੁਰ, ਸਿੱਧੜਾਂ, ਬਡਾਲੀ ਮਾਈ ਕੀ, ਦਾਦੂਮਾਜਰਾ, ਭਗੜਾਣਾ, ਮਹਿਤਾਬਗੜ੍ਹ, ਭੂਆ ਖੇੜੀ, ਬਹਿਰਾਮਪੁਰ, ਨਡਿਆਲੀ, ਮਨਹੇੜਾ ਜੱਟਾਂ, ਜਮੀਤਗੜ੍ਹ, ਹਿੰਦੂਪੁਰ, ਬੀਬੀਪੁਰ, ਈਸਰਹੇਲ, ਬਲਾੜੀ ਕਲਾਂ, ਪੀਰਜੈਨ, ਬਲਾੜੀ ਖੁਰਦ, ਭੈਰੋਂਪੁਰ, ਬਲਾੜਾ, ਰਸੀਦਪੁਰ ਅਤੇ ਤਿੰਬਰਪੁਰ ਪਿੰਡਾਂ ਦਾ ਸੰਗਤ ਦਰਸ਼ਨ ਕਰਨਗੇ।
ਪਿੰਡ ਮਹੱਦੀਆਂ ਵਿਖੇ ਮਹੱਦੀਆਂ, ਨਰੈਣਪੁਰ ਉਰਫ ਸੇਖੂਪੁਰਾ, ਤਲਾਣੀਆਂ, ਜੰਡਾਲੀ, ਖਾਨਪੁਰ ਅਰਾਈ, ਮਾਜਰੀ ਅਜੀਮ, ਮੀਰਪੁਰ, ਬਾਗ ਸਿਕੰਦਰ, ਹਰਲਾਲਪੁਰਾ, ਫਿਰੋਜਪੁਰਾ, ਡੇਰਾ ਮੀਰ ਮੀਰਾਂ ਅਤੇ ਸਹਿਜਾਦਪੁਰ ਪਿੰਡਾਂ ਦਾ ਸੰਗਤ ਦਰਸ਼ਨ ਕਰਨਗੇ।
ਇਸ ਉਪਰੰਤ ਪੁਰਾਣੀ ਅਨਾਜ ਮੰਡੀ ਸਰਹਿੰਦ ਵਿਖੇ ਸਰਹਿੰਦ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਸੰਗਤ ਦਰਸ਼ਨ ਕਰਨਗੇ।
ਇਸ ਮੌਕੇ ਸਾਬਕਾ ਵਿਧਾਇਕ ਤੇ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਸ. ਦੀਦਾਰ ਸਿੰਘ ਭੱਟੀ, ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਗਰਗ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀ ਨਵਰਾਜ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਜਨਰਲ) ਮਿਸ: ਹਰਕੀਰਤ ਕੌਰ ਚਾਨੇ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ. ਗੁਰਿੰਦਰ ਸਿੰਘ ਸੋਢੀ, ਡੀ.ਡੀ.ਪੀ.ਓ. ਸ੍ਰੀ ਅਮਰੀਕ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਆਰ.ਪੀ.ਸਿੰਘ, ਪੰਚਾਇਤੀ ਰਾਜ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਵਿਨੋਦ ਮੱਟੂ, ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਜਸ਼ਇੰਦਰ ਸਿੰਘ ਭੰਡਾਰੀ, ਸਹਾਇਕ ਜਿਓਲੋਜਿਸਟ ਸ੍ਰੀ ਜਸਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਉਪਰੰਤ ਸ. ਸੰਘਾ ਨੇ ਸੰਗਤ ਦਰਸ਼ਨਾਂ ਵਾਲੇ ਪਿੰਡਾਂ ਦਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਜਾਇਜਾ ਵੀ ਲਿਆ।

Leave a Reply

Your email address will not be published. Required fields are marked *