ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਅਲੌਕਿਕ ਨਗਰ ਕੀਰਤਨ 12 ਨੂੰ
ਖ਼ਾਲਸਾ ਕਾਲਜ ਦੇ ਸਮੂਹ ਵਿੱਦਿਅਕ ਅਦਾਰਿਆਂ ਦੇ 22,000 ਤੋਂ ਵਧੇਰੇ ਵਿਦਿਆਰਥੀ ਤੇ ਸਟਾਫ਼ ਭਰਨਗੇ ਹਾਜ਼ਰੀ
ਅੰਮ੍ਰਿਤਸਰ, 8 ਨਵੰਬਰ (ਮਧੂਸਾਰ ਬਿਊਰੋ)
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 125 ਸਾਲਾ ਪੁਰਾਤਨ ਇਤਿਹਾਸਕ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਪ੍ਰਥਾ ਅਨੁਸਾਰ ਸਜਾਇਆ ਜਾਂਦਾ ਅਲੌਕਿਕ ਵਿਸ਼ਾਲ ਨਗਰ ਕੀਰਤਨ 12 ਨਵੰਬਰ ਦਿਨ ਸ਼ਨੀਵਾਰ ਸਵੇਰੇ 7:00 ਵਜੇ ਸਜਾਇਆ ਜਾਵੇਗਾ।
ਸੁੰਦਰ ਪਾਲਕੀ ‘ਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅZਵਾਈ ਹੇਠ ਕੱਢੇ ਜਾ ਰਹੇ ਇਸ ਨਗਰ ਕੀਰਤਨ ‘ਚ ਖ਼ਾਲਸਾ ਯੂਨੀਵਰਸਿਟੀ, ਖ਼ਾਲਸਾ ਕਾਲਜ ਅਤੇ ਸਮੂਹ ਵਿੱਦਿਅਕ ਅਦਾਰਿਆਂ ਤੋਂ 22 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਅਤੇ ਸਟਾਫ਼ ਹਾਜ਼ਰੀ ਭਰਨਗੇ।
ਇਸ ਸਬੰਧੀ ਅੱਜ ਖ਼ਾਲਸਾ ਮੈਨੇਜ਼ਮੈਂਟ ਵਿਖੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ ਮੀਟਿੰਗ ਜਿਸ ‘ਚ ਪਿੰ੍ਰਸੀਪਲ ਡਾ. ਮਹਿਲ ਸਿੰਘ ਮੌਜ਼ੂਦ ਸਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੇਜ਼ਮੈਂਟ ਦੀ ਚਲੀ ਆ ਰਹੀ ਪ੍ਰਥਾ ਮੁਤਾਬਕ ਪਿਛਲੇ ਲੰਮੇਂ ਤੋਂ ਵਿਸ਼ਾਲ ਅਲੌਕਿਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਤੋਂ, ਜਿਸ ‘ਚ ਵਿਦਿਆਰਥੀ ਗੱਤਕਾ, ਪੀ. ਟੀ. ਸ਼ੋਅ, ਬੈਡ, ਗੁਰਬਾਣੀ ਦਾ ਜਾਪ ਆਦਿ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ 13 ਨਵੰਬਰ ਐਤਵਾਰ ਦੀ ਛੁੱਟੀ ਹੋਣ ਕਰਕੇ ਇਸ ਵਾਰ ਇਹ ਨਗਰ ਇਕ ਦਿਨ ਪਹਿਲਾਂ 12 ਨਵੰਬਰ ਸ਼ਨੀਵਾਰ ਖ਼ਾਲਸਾ ਕਾਲਜ ਤੋਂ ਆਰੰਭ ਹੋ ਕੇ ਪੁਤਲੀਘਰ, ਭੰਡਾਰੀ ਪੁੱਲ ਅਤੇ ਹਾਲ ਗੇਟ ਤੋਂ ਹੁੰਦਾ ਹੋਇਆ ਘੰਟਾ ਘਰ ਚੌਂਕ ਵਿਖੇ ਸੰਪੰਨ ਹੋਵੇਗਾ। ਜਿਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਪੂਰਨ ਕਰਨ ਪੰਜ ਪਿਆਰਿਆਂ ਸਮੇਤ ਕੌਂਸਲ ਦੇ ਅਹੁਦੇਦਾਰ ਸੱਚਖੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਤਮਸਤਕ ਹੋਣਗੇ। ਸ: ਛੀਨਾ ਨੇ ਕਿਹਾ ਨਗਰ ਕੀਰਤਨ ਦਾ ਅਨੁਸ਼ਾਸ਼ਨ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਹਿਯੋਗ ਵੀ ਲਿਆ ਜਾ ਰਿਹਾ ਹੈ ਤਾਂ ਕਿ ਆਵਾਜਾਈ ਤੇ ਹੋਰ ਸੁਵਿਧਾ ਪੂਰਨ ਤੋਂ ‘ਤੇ ਧਿਆਨ ਰੱਖਿਆ ਜਾਵੇ।

