ਪਟਿਆਲਾ

ਟਰੇਡ ਯੂਨੀਅਨ ਕੌਂਸਲ ਪਟਿਆਲਾ ਅਤੇ ਪਟਿਆਲਾ ਨਿਵਾਸੀਆਂ, ਆਮ ਸ਼ਹਿਰੀਆਂ ਨੇ ਸਮੱਸਿਆਵਾਂ ਨੂੰ ਲੈ ਕੇ ਰੈਲੀ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ )
ਟਰੇਡ ਯੂਨੀਅਨ ਕੌਂਸਲ ਪਟਿਆਲਾ ਅਤੇ ਪਟਿਆਲਾ ਨਿਵਾਸੀਆਂ, ਆਮ ਸ਼ਹਿਰੀਆਂ ਵੱਲੋਂ ਟਰੇਡ ਯੂਨੀਅਨ ਦੇ ਪ੍ਰਮੁੱਖ ਆਗੂਆਂ ਸ੍ਰੀ ਦਰਸ਼ਨ ਸਿੰਘ ਲੁਬਾਣਾ, ਉਤਮ ਸਿੰਘ ਬਾਗੜੀ, ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੌਲੱਖਾ ਅਤੇ ਬੀਬੀ ਰਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਨਗਰ ਨਿਗਮ ਪਟਿਆਲਾ ਦੇ ਦੁਰ ਪ੍ਰਬੰਧ, ਧੱਕੇਸ਼ਾਹੀਆਂ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਭਰਮਾਰ ਚਾਰ ਚੁਫੇਰੇ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ, ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ, ਰਿਹਾਇਸ਼ੀ ਕਲੋਨੀਆਂ ਵਿੱਚ ਲਾਏ ਜਾ ਰਹੇ ਮੋਬਾਇਲ ਟਾਵਰਾਂ ਦੇ ਵਿਰੋਧ ਵਿੱਚ, ਸ਼ਹਿਰ ਵਿੱਚ ਹੁੰਦੀਆਂ ਰੋਜਾਨਾ ਚੌਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਆਦਿ ਮਸਲਿਆਂ ਨੂੰ ਲੈ ਕੇ ਨਗਰ ਨਿਗਮ ਪਟਿਆਲਾ ਵਿਖੇ ਭਾਰੀ ਇਕੱਠ ਕਰਕੇ ਰੈਲੀ ਕਰਨ ਉਪਰੰਤ ਨਗਰ ਨਿਗਮ ਪ੍ਰਸ਼ਾਸ਼ਨ ਦਾ ਪੁੱਤਲਾ ਫੂਕਿਆ ਗਿਆ ਅਤੇ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ।
ਜਿਕਰਯੋਗ ਹੈ ਕਿ ਟਰੇਡ ਯੂਨੀਅਨ ਕੌਂਸਲ ਪਟਿਆਲਾ ਵਲੋਂ ਇੰਨਾ ਮਸਲਿਆਂ ਨੂੰ ਲੈ ਕੇ ਲਗਾਤਾਰ ਮੁਹਿੰਮ ਛੇੜੀ ਹੋਈ ਹੈ। ਇਸ ਤੋਂ ਇਲਾਵਾ 7 ਸਤੰਬਰ, 21 ਸਤੰਬਰ ਅਤੇ 29 ਸਤੰਬਰ ਤੇ 5 ਅਕਤੂਬਰ ਨੂੰ ਰੈਲੀਆਂ ਕਰਨ ਉਪਰੰਤ ਆਵਾਜਾਈ ਠੱਪ ਕਰਕੇ ਪੁੱਤਲਾ ਫੂਕਿਆ ਗਿਆ।
ਪਟਿਆਲਾ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਦੀ ਮੰਦਹਾਲੀ ਦੇ ਖਾਤਮੇ ਦੀ ਮੰਗ ਨੂੰ ਲੈਕੇ ਟਰੇਡ ਯੂਨੀਅਨ ਕੌਂਸਲ ਵਲੋਂ ਵਿੱਢੀ ਗਈ ਇਸ ਲੋਕ ਪੱਖੀ ਮੁਹਿੰਮ ਦੇ ਪੰਜਵੇਂ ਪੜਾਅ ਵਿੱਚ ਸ਼ਾਮਿਲ ਹੋਈ ਹੈ। ਨਗਰ ਨਿਗਮ ਪਟਿਆਲਾ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਕੀਤੀਆਂ ਗਈ ਆਂ ਰੈਲੀਆਂ ਅਤੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਟਰੇਡ ਯੂਲੀਅਨ ਕੌਂਸਲ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਲੁਬਾਣਾ ਅਤੇ ਪ੍ਰਧਾਨ ਉਤਮ ਸਿੰਘ ਬਾਗੜੀ, ਮੋਹਨ ਸਿੰਘ ਨੇਗੀ ਨੇ ਸੰਬੋਧਨ ਕਰਦਿਆਂ ਨਗਰ ਨਿਗਮ ਪਟਿਆਲਾ ਦੇ ਪ੍ਰਬੰਧਕਾਂ ਦੀ ਅਤੇ ਖਾਸ ਕਰਕੇ ਮੇਅਰ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੇਅਰ ਦੇ ਕਾਰਜਕਾਲ ਵਿੱਚ ਪਟਿਆਲੇ ਵਰਗਾ ਸੁੰਦਰ ਸ਼ਹਿਰ ਬਹੁਤ ਹੀ ਮਾੜੀਆਂ ਬੁਨਿਆਦੀ ਸਹੂਲਤਾਂ ਦੀ ਬਦਹਾਲੀ ਵਾਲਾ ਸ਼ਹਿਰ ਬਣਾ ਦਿੱਤਾ ਗਿਆ ਹੈ। ਇਸ ਭੈੜੇ ਦ੍ਰਿਸ਼ ਦੀ ਜਿੰਮੇਵਾਰੀ ਸਿੱਧੇ ਤੌਰ ਤੇ ਮੇਅਰ ਉਪਰ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਸ ਸ਼ਹਿਰ ਨੂੰ ਵਾਜਬ ਫੰਡ ਮੁਹੱਈਆ ਨਾ ਕਰਵਾਕੇ ਸ਼ਹਿਰ ਵਿੱਚ ਪਸਰ ਰਹੀ ਗੰਦਗੀ ਵਿੱਚ ਵਾਧਾ ਕੀਤਾ ਹੈ ਅਤੇ ਸ਼ਹਿਰ ਦੇ ਜਰੂਰੀ ਵਿਕਾਸ ਵਿੱਚ ਪੂਰੀ ਬਦਨਿਯਤੀ ਨਾਲ ਰੁਕਾਵਟ ਪਾਈ ਹੈ। ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਅਨੇਕਾਂ ਲੋਕਾਂ ਨੂੰ ਅਤੇ ਬੱਚਿਆਂ ਨੂੰ ਜਖਮੀ ਕਰ ਚੁੱਕੇ ਹਨ ਅਤੇ ਰੋਜਾਨਾ ਕਰ ਰਹੇ ਹਨ। ਇਸੇ ਤਰ੍ਹਾਂ ਅਵਾਰਾ ਕੁੱਤੇ ਹਰ ਚੌਂਕ ਵਿੱਚ ਦਰਜਨਾ ਦੀ ਗਿਣਤੀ ਵਿੱਚ ਫਿਰਦੇ ਨਜ਼ਰ ਆਉਂਦੇ ਹਨ ਜਿਹੜੇ ਆਮ ਤੌਰ ਤੇ ਰਾਹਗੀਰਾਂ ਨੂੰ ਵੱਢਦੇ ਹਨ।
ਰਿਹਾਇਸ਼ੀ ਕਲੋਨੀਆਂ ਵਿੱਚ ਕਾਨੂੰਨਾਂ ਦੀ ਉਲੰਘਣਾ ਕਰਕੇ ਮੋਬਾਇਲ ਟਾਵਰ ਸਥਾਪਤ ਕਰ ਦਿੱਤੇ ਗਏ ਹਨ ਜਿਹੜੇ ਸਿੱਧੇ ਰੂਪ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪੀਣ ਵਾਲੇ ਪਾਣੀ ਦੀ ਘਾਟ, ਸਟਰੀਟ ਲਾਈਟਾਂ ਦਾ ਨਾਕਸ ਪ੍ਰਬੰਧ, ਸੜਕਾਂ ਉਪਰ ਥਾਂ ਥਾਂ ਟੋਏ, ਨਦੀਆਂ-ਨਾਲੀਆਂ ਦੀ ਸਫਾਈ ਨਾ ਦੇ ਬਰਾਬਰ, ਸ਼ਹਿਰ ਦੀਆਂ ਮੁੱਖ ਸੜਕਾਂ ਦੇ ਦੁਆਲੇ ਗੰਦਗੀ ਦੇ ਢੇਰ, ਮੱਛਰਾਂ ਤੇ ਬਿਮਾਰੀਆਂ ਦੀ ਭਰਮਾਰ ਦਵਾਈ ਦਾ ਛਿੜਕਾਓ, ਇਨਕਲੇਵਾਂ ਵਿੱਚ ਹੀ ਕਰਨਾ ਤੇ ਸ਼ਹਿਰ ਵਿੱਚ ਹੁੰਦੀਆਂ ਰੋਜਾਨਾ ਚੋਰੀਆਂ ਦੀਆਂ ਘਟਨਾਵਾਂ, ਨਜਾਇਜ ਕਬਜੇ ਆਦਿ ਸਭ ਇਹ ਮਾਮਲੇ ਹਲ ਨਹੀਂ ਹੁੰਦੇ ਉਨ੍ਹਾਂ ਚਿਰ ਟਰੇਡ ਯੂਨੀਅਨ ਕੌਂਸਲ ਵਲੋਂ ਵਿੱਢੀ ਗਈ ਮੁਹਿੰਮ ਨੂੰ ਖਤਮ ਨਹੀਂ ਕੀਤਾ ਜਾਵੇਗਾ। ਸਗੋਂ ਇਸ ਦਾ ਦਾਇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਰੈਲੀ ਨੂੰ ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ ਉਨ੍ਹਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਉੱਤਮ ਸਿੰਘ ਬਾਗੜੀ, ਮੋਹਨ ਸਿੰਘ, ਜਗਮੋਹਨ ਸਿੰਘ ਨੌਲੱਖਾ, ਰਵਿੰਦਰਜੀਤ ਕੌਰ, ਹਰਸ਼ਰਨਜੀਤ ਕੌਰ, ਰਾਮ ਕਿਸ਼ਨ, ਬਲਜਿੰਦਰ ਸਿੰਘ, ਅਮਰਜੀਤ ਧਾਲੀਵਾਲ, ਸੂਰਜ ਯਾਦਵ, ਰਾਮ ਲਾਲ ਰਾਮਾ, ਅਸ਼ੋਕ ਧਾਲੀਵਾਲ, ਕੇਸਰ ਸਿੰਘ ਸੈਣੀ, ਲਖਵੀਰ ਸਿੰਘ, ਮੁਕੇਸ਼ ਕੁਮਾਰ, ਅਮਰਜੀਤ ਜੋਗੀਪੁਰ, ਪ੍ਰਕਾਸ਼ ਸਿੰਘ, ਜੰਗੀਰ ਸਿੰਘ, ਜੋਗਾ ਸਿੰਘ, ਪ੍ਰੀਤਮ ਚੰਦ, ਸਰਦਾਰਾ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *