ਪੰਜਾਬਪਟਿਆਲਾ

ਜ਼ਬਰ ਵਿਰੋਧੀ ਰੈਲੀ ‘ਚ ਉਮੜਿਆ ਸੈਲਾਬ, ਚੱਟਾਨ ਵਾਂਗ ਖੜੇ ਲੋਕ : ਹਰਪਾਲ ਜੁਨੇਜਾ

ਜ਼ਿਲ੍ਹਾ ਲੀਡਰਸ਼ਿਪ ਅਤੇ ਯੂਥ ਬ੍ਰਿਗੇਡ ਦਾ ਅਹਿਮ ਯੋਗਦਾਨ, ਸਦਾ ਰਿਣੀ ਰਹਾਂਗਾ
ਪਟਿਆਲਾ 8 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਪੰਚਾਇਤੀ ਚੋਣਾਂ ਕੀਤੇ ਜ਼ਬਰ ਅਤੇ ਜੁਲਮ ਦਾ ਜਵਾਬ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦੇ ਘਰ ‘ਚ ਚੁਣੌਤੀ ਦੇਣ ਲਈ ਕੀਤੀ ਜ਼ਬਰ ਵਿਰੋਧੀ ਰੈਲੀ ਨੂੰ ਇਤਿਹਾਸਕ ਬਣਾਉਣ ਵਾਲੀਆਂ ਹਲਕੇ ਦੀਆਂ ਸੰਗਤਾਂ ਅਤੇ ਪਟਿਆਲਵੀਆਂ ਦਾ ਸਦਾ ਰਿਣੀ ਰਹਾਂਗਾ। ਇਹ ਪ੍ਰਗਟਾਵਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਗੱਲਬਾਤ ਕਰਦਿਆਂ ਕੀਤਾ।

ਹਰਪਾਲ ਜੁਨੇਜਾ ਨੇ ਕਿਹਾ ਕਿ ਜ਼ਬਰ ਵਿਰੋਧੀ ਰੈਲੀ ਦੀ ਸਫਲਤਾ ਲਈ ਜਿਥੇ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਦਿੱਤੇ ਥਾਪੜੇ ਸਦਕਾ ਰੈਲੀ ‘ਚ ਪੁੱਜੇ ਠਾਠਾਂ ਮਾਰਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਵੀ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜੇ ਹਨ।
ਜੁਨੇਜਾ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਕਾਂਗਰਸ ਦਾ ਹੱਥ ਠੋਕਾ ਹੈ, ਜਿਸ ਵੱਲੋਂ ਜਾਰੀ ਰਿਪੋਰਟ ਸਿਵਾਏ ਕੂੜ ਪ੍ਰਚਾਰ ਤੋਂ ਵੱਧ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਅੱਜ ਜਾਣ ਚੁੱਕੇ ਹਨ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਝੂਠੀ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਨੇ ਚਾਲ ਚੱਲੀ, ਜੋ ਹਵਾ ‘ਚ ਡਾਂਗਾ ਮਾਰ ਰਹੀ ਹੈ।
ਜ਼ਿਲ੍ਹਾ ਲੀਡਰਸ਼ਿਪ ਅਤੇ ਯੂਥ ਵਰਕਰਾਂ ਦਾ ਧੰਨਵਾਦ ਕਰਦਿਆਂ ਸ਼ਹਿਰੀ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਰੈਲੀ ਨੂੰ ਸਫਲ ਬਣਾਉਣ ਵਾਲਿਆਂ ਦਾ ਉਹ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਸ੍ਰੋਮਣੀ ਅਕਾਲੀ ਦਲ ਵੱਲੋਂ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਅਤੇ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਪਾਰਟੀ ਨੂੰ ਮਜ਼ਬੂਤ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Leave a Reply

Your email address will not be published. Required fields are marked *