ਪੰਜਾਬਪਟਿਆਲਾ

ਸਰਬੱਤ ਖਾਲਸਾ ਰੱਦ ਕਰਨ ਦਾ ਸਵਾਗਤ :ਪੰਥ ਤੇ ਪੰਜਾਬ ਦੇ ਸਾਂਝੇ ਹਿਤਾਂ ਵਾਸਤੇ ਸਭ ਨਾਲ ਗੱਲ ਕਰਾਂਗੇ : ਬਡੂੰਗਰ

ਧਰਮ ਪ੍ਰਚਾਰ ਦੇ ਨਾਲ ਨਾਲ ਵਾਤਾਵਰਣ ਸੰਭਾਲ ਲਈ ਕੰਮ ਕਰਾਂਗੇ : ਬਡੂੰਗਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ਰੱਦ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਹੈ ਤੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਪੰਥ ਅਤੇ ਪੰਜਾਬ ਦੇ ਸਾਂਝੇ ਹਿਤਾਂ ਵਾਸਤੇ ਉਹ ਸਾਰੀਆਂ ਧਿਰਾਂ ਨਾਲ ਮਿਲ ਬਹਿ ਕੇ ਮਸਲੇ ਦਾ ਹੱਲ ਲੱਭਣਗੇ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਵਿਚ ਪੰਥਕ ਧਿਰਾਂ ਦਾ ਇਹ ਕੀਤਾ ਗਿਆ ਚੰਗਾ ਫੈਸਲਾ ਹੈ। ਉਹਨਾਂ ਕਿਹਾ ਕਿ ਉਹ ਸਮਝਦੇਹ ਨ ਕਿ ਸਾਰੇ ਮਸਲੇ ਮਿਲ ਬਹਿ ਕੇ ਹੱਲ ਹੋ ਸਕਦੇ ਹਨ ਤੇ ਇਸ ਮਾਮਲੇ ‘ਤੇ ਉਹ ਪੰਜਾਬ ਹਿਤੈਸ਼ੀ ਸਾਰੀਆਂ ਧਿਰਾਂ ਨਾਲ ਖੁਦ ਗੱਲਬਾਤ ਕਰਨਗੇ।
ਸਵਾਲਾਂ ਦੇ ਜਵਾਬ ਦਿਦਿਆਂ ਪ੍ਰੋ. ਬਡੂੰਗਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਰਾਜਨੀਤਕ ਗਤੀਵਿਧੀਆਂ ਤੱਕ ਸੇਧਤ ਨਹੀਂ ਬਲਕਿ ਇਸਦਾ ਮੁੱਖ ਕੰਮ ਧਰਮ ਦਾ ਪ੍ਰਚਾਰ ਤੇ ਪਸਾਰ ਹੈ। ਉਹਨਾਂ ਕਿਹਾ ਕਿ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦੇਸਾਂਝੇ ਗੁਰੂ ਹਨ ਤੇ ਸ੍ਰੀ ਦਰਬਾਰ ਸਾਹਿਬ ਸਭ ਧਰਮਾਂ ਦਾ ਸਰਬ ਸਾਂਝਾ ਸਥਾਨ ਹੈ, ਇਸਲਈ ਉਹ ਸਮਝਦੇ ਹਨ ਕਿ ਸਮਾਜ ਦੇ ਉਥਾਨ ਵਾਸਤੇ ਵੀ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਹੈ।
ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਆਉਂਦੇ ਦਿਨਾਂ ਵਿਚ ਵਾਤਾਵਰਣ ਸੰਭਾਲ ਦੇ ਮਾਮਲੇ ‘ਤੇ ਵੱਡੀ ਪੱਧਰ ‘ਤੇ ਕੰਮ ਕਰੇਗੀ। ਉਹਨਾਂ ਕਿਹਾ ਕਿ ਇਸ ਵਾਸਤੇ ਉਹ ਸੰਤ ਬਾਬਾ ਸੀਚੇਵਾਲ ਸਮੇਤ ਹੋਰ ਸ਼ਖਸੀਅਤਾਂ ਨਾਲ ਮੁਲਾਕਾਤ ਕਰਨ ਤੇ ਇਸ ਵਿਸ਼ੇ ‘ਤੇ ਕੰਮ ਕਰਨ ਦੀ ਰੂਪ ਰੇਖਾ ਤਿਆਰ ਕਰਨਗੇ। ਉਹਨਾਂ ਕਿਹਾ ਕਾ ਇਹਨਾਂ ਤੋਂ ਇਲਾਵਾ ਸਮਾਜਿਕ ਬੁਰਾਈਆਂ ਖਿਲਾਫ ਤੇ ਸਮਾਜ ਦੇ ਭਲੇ ਵੱਲ ਸੇਧਤ ਪ੍ਰੋਗਰਾਮਾਂ ‘ਤੇ ਕੰਮ ਕਰਨਾ ਉਹਨਾਂ ਦੇ ਏਜੰਡੇ ਵਿਚ ਪ੍ਰਮੁੱਖਤਾ ਨਾਲ ਸ਼ਾਮਲ ਹੈ।

Leave a Reply

Your email address will not be published. Required fields are marked *