ਪੰਜਾਬ

ਵਿਧਾਨ ਸਭਾ ਚੋਣਾ –2017 ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆਂ : ਸੁਖਬੀਰ ਸਿੰਘ ਬਾਦਲ

ਲੁਧਿਆਣਾ ਦੇ ਉਘੇ ਉਦਯੋਗਪਤੀ ਸ੍ਰੀ ਗੁਰਮੀਤ ਸਿੰਘ ਕੁਲਾਰ ਨੇ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਪੰਜਾਬ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਿਆ
ਮੋਹਾਲੀ, 10 ਨਵੰਬਰ (ਕੁਲਦੀਪ/ਮਧੂਸਾਰ ਬਿਊਰੋ )
ਲੁਧਿਆਣਾ ਦੇ ਉਘੇ ਉਦਯੋਗਪਤੀ ਸ੍ਰੀ ਗੁਰਮੀਤ ਸਿੰਘ ਕੁਲਾਰ ਨੇ ਵਣ ਭਵਨ ਮੁਹਾਲੀ ਵਿਖੇ ਪੰਜਾਬ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਆਪਣੇ ਆਹੁਦੇ ਦਾ ਕਾਰਜ ਭਾਗ ਸੰਭਾਲਿਆ । ਸ. ਕੁਲਾਰ ਫੈਂਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਅਤੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਲੁਧਿਆਣਾ-ਜ਼ੋਨ ਦੇ ਚੇਅਰਮੈਨ ਵੀ ਹਨ। ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ੍ਹ ਨੂੰ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਕੁਲਾਰ ਰਾਮਗੜ੍ਹੀਆ ਬਰਾਦਰੀ ਦੀਆਂ ਮੁਸ਼ਿਕਲਾਂ ਨੂੰ ਦੂਰ ਕਰਨ ਲਈ ਮਹੱਤਵ ਪੂਰਣ ਰੋਲ ਅਦਾ ਕਰਨਗੇ । ਸਰਦਾਰ ਕੁਲਾਰ ਇਕ ਇਮਾਨਦਾਰ ਅਤੇ ਉੱਘੀ ਸਖਸ਼ੀਅਤ ਹਨ
ਉਪ ਮੁੱਖ ਮੰਤਰੀ ਪੰਜਾਬ ਨੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਦੌਰਾਨ ਰਾਜ ਦੇ ਕੀਤੇ ਗਏ ਸਰਬਪੱਖੀ ਵਿਕਾਸ ਦੀ ਗੱਲ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾ ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆਂ। ਉਨਾਂ੍ਹ ਦੱਸਿਆ ਕਿ ਮੌਜੂਦਾ ਸਰਕਾਰ ਨੇ ਪੰਜਾਬ ਚ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਹਨ ਜੋ ਕਿ ਆਪਣੇ ਆਪ ਵਿਚ ਇਕ ਮਿਸਾਲ ਹਨ । ਉਨਾਂ੍ਹ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾਉਣ ਦੇ ਨਾਲ ਨਾਲ ਸੜਕੀ ਨੈਟਵਰਕ ਨੂੰ ਮਜ਼ਬੂਤ, ਪ੍ਰਸ਼ਾਸਕੀ ਸੁਧਾਰ, ਹੈਰੀਟੇਜ਼ ਸਟਰੀਟ ਅਤੇ ਇਤਿਹਾਸਕ ਯਾਦਗਾਰਾਂ ਜਿਸ ਵਿਚ ਵਿਸ਼ੇਸ ਤੌਰ ਤੇ ਵਾਰ-ਹੀਰੋਜ਼ ਮੈਮੋਰੀਅਲ, ਜੰਗ-ਏ-ਅਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਚੱਪੜਚਿੜੀ, ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ, ਛੋਟਾ ਘਲੂਘਾਰਾ ਅਤੇ ਵੱਡੇ ਘਲੂਘਾਰਾ ਦੀਆਂ ਯਾਦਗਾਰਾਂ ਸ਼ਾਮਲ ਹਨ।
ਉਪ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਪਾਰਟੀਆਂ ਤੇ ਵਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ‘ਚ ਪਹਿਲਾਂ ਹੀ ਆਪਣੀ ਸ਼ਾਖ ਗੁਆਈ ਬੈਠੀ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ ਅਤੇ ਨਾ ਹੀ ਉਹ ਪੰਜਾਬ ਦੇ ਲੋਕਾਂ ਬਾਰੇ ਜਾਣਦੀ ਹੈ ਉਨਾਂ੍ਹ ਦੱਸਿਆ ਕਿ ਆਪ ਦੀ ਸਰਕਾਰ ਦਿੱਲੀ ਵਿਚ ਪਹਿਲਾਂ ਹੀ ਬੁਰੀ ਤਰਾਂ੍ਹ ਫੇਲ੍ਹ ਹੋ ਚੁੱਕੀ ਹੈ। ਆਪ ਦਾ ਵਿਧਾਨ ਸਭਾ ਚੋਣਾ ਵਿਚ ਪੂਰੀ ਤਰਾਂ੍ਹ ਸਫਾਇਆ ਹੋ ਜਾਵੇਗਾ।
ਇਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਮਨਵੇਸ਼ ਸਿੰਘ ਸਿੱਧੁ, ਐਸ.ਐਸ.ਪੀ ਗੁਰਪੀ੍ਰਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਉਪ ਮੁੱਖ ਮੰਤਰੀ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ ਅਤੇ ਭਾਈ ਸੁਖਦੀਪ ਸਿੰਘ ਸਿੱਧੂ ਤਂੋ ਇਲਾਵਾ ਮੁੱਖ ਬੁਲਾਰਾ ਕੌਮੀ ਯੂਥ ਅਕਾਲੀ ਦਲ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ, ਜਿਲਾ ਪ੍ਰਧਾਨ ਅਕਾਲੀ ਜਥਾ (ਸ਼ਹਿਰੀ) ਪਰਮਜੀਤ ਕਾਹਲੋਂ, ਕੇ.ਕੇ.ਸੇਠ ਚੇਅਰਮੈਨ ਫਿੱਕੋ, ਸੁਖਦਿਆਲ ਸਿੰਘ ਬਸੰਤ ਚੇਅਰਮੈਨ ਰਾਮਗੜੀਆ ਫਾਊਂਡੇਸ਼ਨ, ਰਵਿੰਦਰ ਸਿੰਘ ਨਾਗੀ ਸੂਚਨਾ ਕਮਿਸ਼ਨਰ, ਹਰੀ ਸਿੰਘ ਚੇਅਰਮੈਨ ਵੱਡੀਆਂ ਸਨੱਅਤਾਂ ਵਿਕਾਸ ਬੋਰਡ ਪੰਜਾਬ, ਗੁਰਚਰਨ ਸਿੰਘ ਗਰੇਵਾਲ ਐਸ.ਜੀ.ਪੀ.ਸੀ ਕਾਰਜਕਾਰੀ ਮੈਂਬਰ, ਸੰਤਾ ਸਿੰਘ Àਮੈਦਪੁਰੀ ਚੇਅਰਮੈਨ ਅਧੀਨ ਸੇਵਾਂਵਾਂ ਚੋਣ ਬੋਰਡ, ਨਿਰਮਲ ਸਿੰਘ ਵਾਈਸ ਚੇਅਰਮੈਨ ਪੱਛੜੀਆਂ ਸ਼ੇਣੀਆਂ ਕਮਿਸ਼ਨ, ਬਾਬਾ ਅਜੀਤ ਸਿੰਘ ਚੇਅਰਮੈਨ ਸਮਾਲ ਸਕੇਲ ਟਰੇਡਰਜ ਬੋਰਡ, ਐਸ.ਐਸ ਭੋਗਲ ਚੇਅਰਮੈਨ ਕੰਨਫਡਰੇਸ਼ਨ ਆਫ ਇੰਡੀਅਨ ਇੰਡਸਟਰੀਜ, ਮਨਜਿੰਦਰ ਸਿੰਘ ਸਚਦੇਵਾ, ਬਲਬੀਰ ਸਿੰਘ ਧੀਮਾਨ ਚੇਅਰਮੈਨ ਪੰਜਾਬ ਸਿਲਾਈ ਮਸ਼ੀਨ ਇੰਡਸਟ੍ਰੀਜ, ਸਤਨਾਮ ਸਿੰਘ ਮੱਕੜ, ਰਖਵਿੰਦਰ ਸਿੰਘ ਗਾਬੜੀਆ,ਰਘਬੀਰ ਸਿੰਘ ਸੋਹਲ ਪ੍ਰਧਾਨ ਰਾਮਗੜੀਆ ਫਾਊਂਡੇਸ਼ਨ, ਜਗਤਾਰ ਸਿੰਘ, ਜਗਤਵੀਰ ਸਿੰਘ, ਸ੍ਰੀ ਹਰਜੀਤ ਸਿੰਘ, ਸ. ਭੁਪਿੰਦਰ ਸਿੰਘ ਸੋਹਲ, ਸ. ਜਗਦੀਪ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ ਸੂਤਧਾਰ, ਸ. ਤਰਸੇਮ ਸਿੰਘ ਪ੍ਰਧਾਨ ਮਾਲਵਾ ਜੋਨ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *