ਸ਼ਹਿਰ ਦਾ ਵਿਕਾਸ ਮੋਤੀ ਮਹਿਲ ਵਿਚ ਬੈਠ ਨਹੀਂ ਦਿਖਦਾ, ਉਸ ਦੇ ਲਈ ਸ਼ਹਿਰ ਵਿਚ ਜਾਣਾ ਪੈਂਦਾ ਹੈ: ਹਰਪਾਲ ਜੁਨੇਜਾ
-ਹਰਪਾਲ ਜੁਨੇਜਾ ਕੀਤਾ 15 ਲੱਖਾਂ ਰੁਪਏ ਦੀਆਂ ਸੜਕ ਦਾ ਉੁਦਘਾਟਨ
ਪਟਿਆਲਾ, 13 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰ ਵਿਚ ਵੱਡੇ ਪੱਧਰ ‘ਤੇ ਚੱਲੇ ਵਿਕਾਸ ਦੇ ਕੰਮਾਂ ਵਿਚ ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਵਾਰਡ ਨੰ:28 ਦੇ ਸੀ.ਆਈ.ਏ. ਸਟਾਫ ਤੋਂ ਪੁਰਾਣੀ ਸਬਜੀ ਮੰਡੀ ਤੱਕ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ।
ਇਸ ਮੌਕੇ ਹਰਪਾਲ ਜੁਨੇਜਾ ਨੇ ਵਿਧਾਇਕ ਪ੍ਰਨੀਤ ਕੌਰ ਦੇ ਅਕਾਲੀ ਵਾਰਡਾਂ ਵਿਚ ਵੱਧ ਕੰਮ ਹੋਣ ਦੇ ਬਿਆਨ ਪ੍ਰਤੀਕ੍ਰਿਆ ਕਰਦੇ ਹੋਏ ਕਿਹਾ ਕਿ ਵਿਧਾਇਕਾ ਪ੍ਰਨੀਤ ਕੌਰ ਨੇ ਜੇਕਰ ਸ਼ਹਿਰ ਦਾ ਵਿਕਾਸ ਦੇਖਣਾ ਹੈ ਤਾਂ ਮੋਤੀ ਮਹਿਲ ਵਿਚ ਬੈਠ ਕੇ ਨਹੀਂ ਸਗੋਂ ਇਸ ਦੇ ਲਈ ਸ਼ਹਿਰ ਵਿਚ ਵਿਚਰਨਾ ਪੈਂਦਾ ਹੈ।
ਉਹਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ, ਕਿਉਂਕਿ ਸਾਰੇ ਹੀ ਵਾਰਡਾਂ ਵਿਚ ਪਟਿਆਲਾ ਦੇ ਹੀ ਲੋਕ ਰਹਿ ਰਹੇ ਹਨ। ਵਿਤਕਰਾ ਕਰਨ ਦੀ ਕਾਂਗਰਸ ਦੀ ਆਦਤ ਹੈ, ਇਸ ਲਈ ਕਾਂਗਰਸ ਨੂੰ ਵਿਤਕਰਾ ਨਜ਼ਰ ਆ ਰਿਹਾ ਹੈ।
ਸ੍ਰੀ ਜੁਨੇਜਾ ਨੇ ਦੱਸਿਆ ਕਿ ਜਿਹੜੇ ਵਾਰਡ ਵਿਚ ਅੱਜ 15 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਈ ਜਾ ਰਹੀ ਹੈ ਇਸ ਵਾਰਡ ਦਾ ਕੌਂਸਲਰ ਵੀ ਕਾਂਗਰਸੀ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰ:47 ਵਿਚ ਡੇਢ ਕਰੌੜ ਦੀਆਂ ਸੜਕਾਂ, ਵਾਰਡ ਨੰ:22 ਵਿਚ ਲੱਖਾਂ ਰੁਪਏ ਦੀਆਂ ਸੜਕਾਂ ਬਣਾਈਆਂ ਗਈਆਂ। ਇਸ ਲਈ ਵਿਧਾਇਕਾ ਪ੍ਰਨੀਤ ਕੌਰ ਨੂੰ ਪਹਿਲਾਂ ਸ਼ਹਿਰ ਵਿਚ ਨਿਕਲ ਕੇ ਦੇਖਣ ਤੋਂ ਬਾਅਦ ਹੀ ਕੋਈ ਗੱਲ ਕਰਨੀ ਚਾਹੀਦੀ ਹੈ। ਇਸ ਮੌਕੇ ਚਰਨਜੀਤ ਵਾਲੀਆ, ਨਵਨੀਤ ਵਾਲੀਆ, ਵਿਕਾਸ ਗੁਲਾਟੀ, ਮੌਂਟੀ ਗਰੋਵਰ, ਮਨਮੀਤ ਚੱਢਾ, ਰੁਬੀ ਸਿਆਲ, ਰੋਹਿਤ ਸ਼ਰਮਾ ਗੋਰਾ, ਵਿੱਕੀ ਸ਼ਰਮਾ, ਰਿਸ਼ੂ, ਭੂਸ਼ਣ ਕੁਮਾਰ, ਸ਼ਿਵ ਕੁਮਾਰ, ਯੋਗੇਸ਼, ਯੋਗੀ, ਨਿਸ਼ੂ ਕੁਮਾਰ, ਅਖਿਲ ਗਰਗ ਅਤੇ ਗੋਲੂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

