ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਿਸ਼ਵ ਵਿੱਚ ਨਵੀ ਸ਼ੋਚ ਦਾ ਪ੍ਰਕਾਸ਼ ਕੀਤਾ-ਪ੍ਰਿ.ਤਰਸਿੱਕਾ
ਤਰਸਿੱਕਾ 17 ਨਵੰਬਰ (ਕੰਵਲ ਜੋਧਾ ਨਗਰੀ)
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ ਤੋ— ਪਹਿਲਾਂ ਪੂਰੇ ਭਾਰਤ ਜਾਂ ਏਸੀਆਂ ਸਮਾਜਿਕ,ਆਰਥਿਕ,ਰਾਜਨੀਤਿਕ,ਧਾਰਮਿਕ ਹਾਲਤ ਕਿੰਝ ਦੀ ਸੀ ਇਹ ਇਤਿਹਾਸ ਪੜ੍ਹਨ ਵਾਲੇ ਸਭ ਜਾਣਦੇ ਨੇ,ਲੋਕਾਂ ਦਾ ਕਿਰਦਾਰ ਕਿੱਥੇ ਖੜਾ ਸੀ,ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ ਨੇ ਸਮੂਹ ਲੋਕਾਈ ਵਿੱਚ ਨਵੀ ਸੋਚ ਦਾ ਪ੍ਰਕਾਸ ਕੀਤਾ ਜਿਸ ਕਾਰਣ ਹਰ ਪਾਸੇ ਕ੍ਰਾਂਤੀਕਾਰੀ ਪਰਿਵਰਤਨ ਆਏ,ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ ਸਬੰਧ ਵਿੱਚ ਸਜਾਏ ਗਏ
ਪਿੰਡ ਤਰਸਿੱਕਾ ਵਿੱਚ ਪੰਜ ਪਿਆਰਆਿਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਵਿੱਚ ਬੋਲਦਿਆਂ ਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰਦਿਆਂ ਸਮਾਜ ਸੇਵੀ ਆਗੂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਹੇ,ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਾਤੀਵਾਦ,ਵਹਿਮ ਭਰਮਾਂ,ਊਚ-ਨੀਚ,ਦੇ ਵਿਤਕਰਿਆਂ ਕਰਨ ਵਾਲੀ ਸੋਚ ਦੇ ਮੂੰਹ ਤੇ ਪਚੇੜ ਮਾਰੀ ਜਿਸ ਨਾਲ ਵਿਸ਼ਵ ਦਾ ਸਾਂਝਾ ਗੁਰੂ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ,ਇਸ ਸਮੇ ਕੁਲਦੀਪ ਸਿੰਘ,ਗੁਰਦਿਆਲ ਸਿੰਘ,ਬਾਬਾ ਅਜੈਬ ਸਿੰਘ,ਬਾਬਾ ਗੁਰਮੁੱਖ ਸਿੰਘ,ਸੰਤੋਖ ਸਿੰਘ,ਸੁਖਜਿੰਦਰ ਸਿੰਘ,ਮਹਿੰਦਰ ਸਿੰਘ,ਸਰਵਣ ਸਿੰਘ,ਗੁਰਿੰਦਰ ਸਿੰਘ,ਅਨਮੋਲ ਤਰਸਿੱਕਾ,ਕਵਲਜੀਤ ਕੌਰ, ਕਵੀਸ਼ਰੀ ਜੱਥਾ ਢੱਡੇ,ਬੈਂਡ ਤਰਸਿੱਕਾ ਤੇ ਸਕੂਲੀ ਬੱਚਿਆਂ ਨੇ ਵੀ ਹਾਜ਼ਰੀ ਭਰੀ।

