ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ 6 ਹਲਕਿਆਂ ਦੇ ਉਮੀਦਵਾਰ ‘ਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹੋਏ ਨਤਮਸਤਕ

ਅਕਾਲੀ ਦਲ ਤੀਜੀ ਵਾਰ ਸਰਕਾਰ ਬਣਾਏਗਾ : ਬਡੂੰਗਰ, ਰੱਖੜਾ
ਪਟਿਆਲਾ, 17 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਤ ਐਲਾਨੇ 6 ਵਿਧਾਨ ਸਭਾ ਹਲਕਿਆਂ ਦੇ ਪਾਰਟੀ ਉਮੀਦਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਤੇ ਹਲਕਿਆਂ ਵਿਚ ਚਲਾਈ ਜਾਣ ਵਾਲੀ ਚੋਣ ਰਣਨੀਤੀ ਬਾਰੇ ਸਾਂਝੀ ਮੀਟਿੰਗ ‘ਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਪਾਰਟੀ ਵੱਲੋਂ ਰਾਤ ਜਾਰੀ ਕੀਤੀ ਗਈ ਸੂਚੀ ਵਿਚ ਸਮਾਣਾ ਹਲਕੇ ਤੋਂ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਘਨੌਰ ਤੋਂ ਮੌਜੂਦਾ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ, ਸ਼ੁਤਰਾਣਾ ਹਲਕੇ ਤੋਂ ਮੌਜੂਦਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ, ਪਟਿਆਲਾ ਦਿਹਾਤੀ ਹਲਕੇ ਤੋਂ ਐਡਵੋਕੇਟ ਸਤਬੀਰ ਸਿੰਘ ਖੱਟੜਾ, ਸਨੌਰ ਹਲਕੇ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਨਾਭਾ ਹਲਕੇ ਤੋਂ ਸ੍ਰੀ ਕਬੀਰ ਦਾਸ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਪ੍ਰੋ. ਬਡੂੰਗਰ ਤੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਮਿਲ ਕੇ ਤੀਜੀ ਵਾਰ ਲਗਾਤਾਰ ਪੰਜਾਬ ਵਿਚ ਆਪਣੀ ਸਰਕਾਰ ਸਥਾਪਿਤ ਕਰੇਗਾ। ਉਹਨਾਂ ਕਿਹਾ ਕਿ ਇਸ ਵਾਰ ਮੁਕਾਬਲਾ ਕਾਂਗਰਸ ਵੱਲੋਂ ਕਰਵਾਏ 50 ਸਾਲਾਂ ਦੇ ਵਿਕਾਸ ਬਨਾਮ 9 ਸਾਲਾਂ ਦੇ ਵਿਕਾਸ ਦਰਮਿਆਨ ਹੈ ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਰਾਜਪੁਰਾ ਸੀਟ ਬਾਰੇ ਸਵਾਲ ਦੇ ਜਵਾਬ ਵਿਚ ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਬਾਰੇ ਹਾਲੇ ਵਿਚਾਰ ਵਟਾਂਦਰਾ ਚਲ ਰਿਹਾ ਹੈ।
ਸਵਾਲਾਂ ਦੇ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਰੱਖੜਾ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੂੰ ਐਸ ਵਾਈ ਐਲ ਜ਼ਮੀਨ ਡੀਨੋਟੀਫਾਈ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ। ਸਵਾਲਾਂ ਦੇ ਹੋਰ ਜਵਾਬ ਵਿਚ ਸ੍ਰੀ ਰੱਖੜਾ ਨੇ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਅਤੇ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਗਠਜੋੜ ਪੂਰੀ ਤਰ੍ਹਾਂ ਡੱਟ ਕੇ ਕੰਮ ਕਰੇਗਾ। ਉਹਨਾਂ ਕਿਹਾ ਕਿ 8 ਦਸੰਬਰ ਨੂੰ ਹੋ ਰਹੀ ਮੋਗਾ ਰੈਲੀ ਵਾਸਤੇ ‘ਪੰਜਾਬ ਬਚਾਓ ਪਾਣੀ ਬਚਾਓ’ ਦਾ ਨਾਅਰਾ ਦਿੱਤਾ ਗਿਆ ਹੈ ਤੇ ਪੰਜਾਬੀਆਂ ਦਾ ਰਿਕਾਰਡ ਤੋੜ ਇਕੱਠ ਸੂਬੇ ਵਿਚ ਤੀਜੀ ਵਾਰ ਗਠਜੋੜ ਸਰਕਾਰ ਦੀ ਸਥਾਪਨਾ ਦਾ ਬਿਗਲ ਵਜਾਏਗਾ।
ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਘਨੌਰ, ਵਨਿੰਦਰ ਕੌਰ ਲੂੰਬਾ ਸ਼ੁਤਰਾਣਾ ਦੋਵੇਂ ਵਿਧਾਇਕ ਐਡਵੋਕੇਟ ਸਤਬੀਰ ਸਿੰਘ ਖੱਟੜਾ ਪਟਿਆਲਾ ਦਿਹਾਤੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਨੌਰ, ਸ੍ਰੀ ਕਬੀਰ ਦਾਸ ਨਾਭਾ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਨਿਰਮਲ ਸਿੰਘ ਹਰਿਆਊ, ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਧੀਰ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ, ਮੈਂਬਰ ਸ਼੍ਰੋਮਣੀ ਕਮੇਟੀ ਸਤਵਿੰਦਰ ਸਿੰਘ ਟੌਹੜਾ, ਲਾਭ ਸਿੰਘ ਦੇਵੀਨਗਰ, ਜਰਨੈਲ ਸਿੰਘ ਕਰਤਾਰਪੁਰ, ਬਲਵੰਤ ਸਿੰਘ ਰਾਮਗੜ੍ਹ, ਬਲਤੇਜ ਸਿੰਘ ਖੋਖ, ਮਹਿੰਦਰ ਸਿੰਘ ਲਾਲਵਾ ਚੇਅਰਮੈਨ, ਨਰਦੇਵ ਸਿੰਘ ਆਕੜੀ ਚੇਅਰਮੈਨ, ਜਸਪਾਲ ਸਿੰਘ ਕਲਿਆਣ ਚੇਅਰਮੈਨ, ਮੇਅਰ ਅਮਰਿੰਦਰ ਸਿੰਘ ਬਜਾਜ, ਸੀਨ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਬਲਵਿੰਦਰ ਸਿੰਘ ਬਰਸਟ ਚੇਅਰਮੈਨ, ਲਖਵੀਰ ਸਿੰਘ ਲੌਟ ਚੇਅਰਮੈਨ, ਜਸਮੇਰ ਸਿੰਘ ਲਾਛੜੂ, ਅਮਰਜੀਤ ਸਿੰਘ ਟੋਡਰਪੁਰ, ਕੌਂਸਲਰ ਹਰਵਿੰਦਰ ਸਿੰਘ ਬੱਬੂ, ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਵੀਰ ਸਿੰਘ ਅਬਲੋਵਾਲ, ਹਰਬਖਸ਼ ਸਿੰਘ ਚਹਿਲ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਕਮਲਜੀਤ ਸਿੰਘ ਢੰਡਾ, ਜ਼ਿਲ੍ਹਾ ਯੂਥ ਪ੍ਰਧਾਨ 1 ਮਨਜੋਤ ਸਿੰਘ ਚਹਿਲ, ਜ਼ਿਲ੍ਹਾ ਜ਼ੋਨ 2 ਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਬਲਵਿੰਦਰ ਕੌਰ ਚੀਮਾ, ਜਗਜੀਤ ਸਿੰਘ ਕੋਹਲੀ, ਇਸ਼ਰ ਸਿੰਘ ਅਬਲੋਵਾਲ, ਰਿੰਕੂ ਮੰਡੌੜ, ਜੱਸਾ ਖੋਖ, ਗੁਰਮੀਤ ਗੁਰਾਇਆ, ਬਲਵਿੰਦਰ ਸਿੰਘ ਕੰਗ ਪ੍ਰਧਾਨ, ਗੁਰਮੁਖ ਸਿੰਘ ਠੇਕੇਦਾਰ, ਤਰਸੇਮ ਕਸਿਆਣਾ, ਸੁਰਜੀਤ ਸਿੰਘ ਹਸਨਪੁਰ, ਇੰਦਰਜੀਤ ਸਿੰਘ ਰੱਖੜਾ, ਕੌਂਸਲਰ ਬਲਬੀਰ ਖਰੌੜ, ਚੇਅਰਮੈਨ ਭੁਪਿੰਦਰ ਰੋਡਾ ਡਕਾਲਾ, ਚੇਅਰਮੈਨ ਮਲਕੀਤ ਡਕਾਲਾ, ਜਥੇਦਾਰ ਹਰਜਿੰਦਰ ਬੱਲ, ਪਵਿੱਤਰ ਸਿੰਘ ਡਕਾਲਾ, ਅਜਮੇਰ ਪਸਿਆਣਾ, ਬਲਵਿੰਦਰ ਸਿੰਘ ਦੌਣਕਲਾਂ, ਭੁਪਿੰਦਰ ਸਿੰਘ ਸੈਫਦੀਪੁਰ, ਬਲਜੀਤ ਕੌਰ ਅਕਾਲਗੜ੍ਹ, ਜਸਵੀਰ ਕੌਰ ਚੰਦੀ, ਹਰਬੰਸ ਸਿੰਘ ਲੰਗ, ਵਿਨੋਦ ਜਿੰਦਲ ਪਾਤੜਾਂ, ਵਿਰਸਾ ਸਿੰਘ ਗਲੌਲੀ, ਵਿਕਰਮਜੀਤ ਸਿੰਘ ਚੌਹਾਨ, ਐਡਵੋਕੇਟ ਯੁਵਰਾਜ ਸਿੰਘ ਚੌਹਾਨ, ਮਹਿੰਦਰਪਾਲ ਸੋਢੀ, ਅਵਤਾਰ ਸਿੰਘ ਕਪੂਰੀ, ਮਨਮਿੰਦਰ ਬਿੱਲਾ ਪ੍ਰੈਸ ਸਕੱਤਰ, ਮਨੀ ਭੰਗੂ, ਗੁਰਦੀਪ ਸਿੰਘ ਸ਼ੇਖੂਪੁਰ, ਅਤੇ ਨਿਰਮਲ ਸਿੰਘ ਮਾਂਗੇਵਾਲ ਆਦਿ ਆਗੂ ਮੌਜੂਦ ਸਨ।

Leave a Reply

Your email address will not be published. Required fields are marked *