ਮਹਿਲਾਵਾਂ ਹਰ ਫੀਲਡ ‘ਚ ਵੱਧ ਚੜ੍ਹ ਕੇ ਲੈ ਰਹੀਆਂ ਹਨ ਹਿੱਸਾ : ਪ੍ਰਨੀਤ ਕੌਰ
ਲੇਡੀਜ਼ ਈਲੀਟ ਕਲੱਬ ਦੀ ਹੋਈ ਧਮਾਕੇਦਾਰ ਸ਼ੁਰੂਆਤ
ਪਟਿਆਲਾ, 19 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਲੇਡੀਜ਼ ਈਲੀਟ ਕਲੱਬ ਵਲੋੰਂ ਉਘੀ ਸਮਾਜ ਸੇਵਿਕਾ ਸ਼ੈਲੀ ਕੋਹਲੀ ਅਤੇ ਉੁਨ੍ਹਾਂ ਦੇ ਨਾਲ ਮੇਘਨਾ ਚੋਪੜਾ, ਜੋਤੀ ਕਾਲੇਕਾ ਅਤੇ ਮਲਿਕਾ ਜੈਨ ਦੇ ਸਹਿਯੋਗ ਨਾਲ ਲੇਡੀਜ਼ ਈਲੀਟ ਕਲੱਬ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਗਈ। ਅੱਜ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਿਧਾਇਕ ਪ੍ਰਨੀਤ ਕੌਰ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਲੇਡੀਜ਼ ਕਲੱਬ ਮੈਂਬਰਾਂ ਦੀ ੌਂਸਲਾ ਅਫਜਾਈ ਕੀਤੀ। ਉੁਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਸ਼੍ਰੀਮਤੀ ਵਾਈਸ ਚਾਂਸਲਰ ਜਗਜੀਤ ਕੌਰ ਅਤੇ ਮਿਸਿਜ਼ ਇੰਡੀਆ ਵਰਲਡ ਵਾਈਡ ਅਮਨ ਗਰੇਵਾਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਇਸ ਨਵੇਂ ਕਲੱਬ ਦੇ ਲਾਂਚ ਦੇ ਮੌਕੇ ‘ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਮਹਿਲਾਵਾਂ ਹਰ ਫੀਲਡ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਲੇਡੀਜ਼ ਈਲੀਟ ਕਲੱਬ ਦੇ ਰਾਹੀਂ ਮਨੋਰੰਜਨ ਕੰਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਤਰਜੀਹ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ, ਜਿਸ ਕਰਕੇ ਲੇਡੀਜ਼ ਈਲੀਟ ਕਲੱਬ ਦੀਆਂ ਸਾਰੀਆਂ ਹੀ ਮੈਂਬਰ ਵਧਾਈ ਦੀਆਂ ਪਾਤਰ ਹਨ। ਇਸ ਮੌਕੇ ਇਕੱਠੀਆਂ ਹੋਈਆਂ ਕਲੱਬ ਮੈੰਂਬਰਾਂ ਨੇ ਤੰਬੋਲਾ ਖੇਡ ਕੇ ਆਪਣੀ-ਆਪਣੀ ਖੁਸ਼ੀ ਜਾਹਰ ਕੀਤੀ। ਇਸ ਉਪਰੰਤ ਸਾਰੇ ਮੈੰਂਬਰਾਂ ਲਈ ਸਵਾਦਿਸ਼ਟ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਨਾਚ ਗਾਣੇ ਰਾਹੀਂ ਇਸ
ਕਲੱਬ ਦੇ ਲਾਂਚ ਨੂੰ ਇਕ ਖੁਸ਼ਨੁਮਾ ਮਾਹੌਲ ਬਣਾਉੁਣ ਵਿਚ ਕੋਈ ਵੀ ਕਸਰ ਨਹੀਂ ਛੱਡੀ, ਜਿਸ ਨਾਲ ਆਲੇ ਦੁਆਲੇ ਦਾ ਸਾਰਾ ਹੀ ਵਾਤਾਵਰਣ ਗੀਤ ਸੰਗੀਤ ਅਤੇ ਲੀਡਜ਼ ਦੀਆਂ ਕਿਲਕਾਰੀਆਂ ਨਾਲ ਗੂੰਜ ਉਠਿਆ। ਇਸ ਉਪਰੰਤ ਮੌਕੇ ‘ਤੇ ਹੀ ਲੱਕੀ ਡਰਾਅ ਵੀ ਕੱਢੇ ਗਏ ਅਤੇ ਆਏ ਹੋਏ ਮਹਿਮਾਨਾਂ ਨੂੰ ਖੂਬਸੂਰਤ ਤੋਹਫਿਆਂ ਨਾਲ ਨਿਵਾਜਿਆ ਗਿਆ। ਇਸ ਮੌਕੇ ਲੇਡੀਜ਼ ਕਲੱਬ ਦੀ ਸਾਬਕਾ ਪ੍ਰਧਾਨ ਨੀਰੂ ਭੱਲਾ, ਹਨੀ ਕੰਪਾਨੀ, ਪ੍ਰੇਮ ਲਤਾ ਚੋਪੜਾ, ਗੁਰਲੀਨ ਸਾਹਨੀ, ਡਾ. ਰਿਤੂ ਲਹਿਲ ਤੋਂ ਇਲਾਵਾ ਕਾਫੀ ਗਿਣਤੀ ਵਿਚ ਲੇਡੀਜ਼ ਕਲੱਬ ਮੈਂਬਰ ਮੌਕੇ ‘ਤੇ ਹਾਜ਼ਰ ਸਨ।

